ਦਰਦਨਾਕ! ਕਾਰ ਤੇ ਟਰੱਕ ਵਿਚਾਲੇ ਭਿਆਨਕ ਟੱਕਰ, ਪੰਜਾਬ ਪੁਲਿਸ ਮੁਲਾਜ਼ਮ ਦੀ ਮੌਤ
ਸ਼ਹਿਰ ਨੇੜੇ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਪੰਜਾਬ ਪੁਲਿਸ ਦੇ ਨੌਜਵਾਨ ਸਿਪਾਹੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ।
ਫਿਰੋਜ਼ਪੁਰ: ਸ਼ਹਿਰ ਨੇੜੇ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਪੰਜਾਬ ਪੁਲਿਸ (Punjab Police) ਦੇ ਨੌਜਵਾਨ ਸਿਪਾਹੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਜਵਾਨ ਦੀ ਪਛਾਣ ਜਸਵਿੰਦਰ ਸਿੰਘ (Jaswinder Singh) ਪੁੱਤਰ ਜਰਨੈਲ ਸਿੰਘ ਵਾਸੀ ਮੱਲੂ ਬਾਣੀਆ ਵਜੋਂ ਹੋਈ ਹੈ।
ਹੋਰ ਪੜ੍ਹੋ: Global Approval Rating: PM ਮੋਦੀ ਨੰਬਰ 1 'ਤੇ, ਅਮਰੀਕੀ ਰਾਸ਼ਟਰਪਤੀ ਸਮੇਤ ਕਈਆਂ ਨੂੰ ਛੱਡਿਆ ਪਿੱਛੇ
ਮਿਲੀ ਜਾਣਕਾਰੀ ਮੁਤਾਬਕ ਜਸਵਿੰਦਰ ਸਿੰਘ ਬੀਤੀ ਰਾਤ ਅਪਣੀ ਕਾਰ ਵਿਚ ਫਿਰੋਜ਼ਪੁਰ (Firozpur) ਤੋਂ ਜ਼ੀਰਾ ਜਾ ਰਿਹਾ ਸੀ। ਇਸ ਦੌਰਾਨ ਖੋਸਾ ਦਲ ਸਿੰਘ ਨੇੜੇ ਉਸ ਦੀ ਕਾਰ ਅਤੇ ਇਕ ਟਰਾਲੇ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਦੌਰਾਨ ਸਿਪਾਹੀ ਜਸਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟਰੱਕ ਡਰਾਈਵਰ ਮੌਕੇ ’ਤੇ ਫਰਾਰ ਹੋ ਗਿਆ।
ਹੋਰ ਪੜ੍ਹੋ: ਕਾਂਗਰਸ ਨੂੰ ਝਟਕਾ! ਅਸਾਮ ਤੋਂ ਪਾਰਟੀ ਵਿਧਾਇਕ ਨੇ ਦਿੱਤਾ ਅਸਤੀਫ਼ਾ, ਰਾਹੁਲ ਗਾਂਧੀ ਨੂੰ ਦੱਸਿਆ ਅਸਮਰੱਥ
ਦੱਸ ਦਈਏ ਕਿ ਜਸਵਿੰਦਰ ਸਿੰਘ (Jaswinder Singh) ਦੇ ਪਿਤਾ ਜਰਨੈਲ ਸਿੰਘ ਵੀ ਪੁਲਿਸ ਵਿਚ ਮੁਲਾਜ਼ਮ ਸਨ। ਉਹਨਾਂ ਦੀ ਮੌਤ ਹੋਣ ਤੋਂ ਬਾਅਦ ਉਹਨਾਂ ਦੀ ਨੌਕਰੀ ਜਸਵਿੰਦਰ ਸਿੰਘ ਨੂੰ ਮਿਲੀ ਸੀ। ਜਸਵਿੰਦਰ ਸਿੰਘ ਦੀ ਡਿਊਟੀ ਫਿਰੋਜ਼ਪੁਰ ਵਿਖੇ ਸੀ। ਨੌਜਵਾਨ ਸਿਪਾਹੀ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿਚ ਹੈ ਤੇ ਇਲਾਕੇ ਵਿਚ ਵੀ ਸੋਗ ਦੀ ਲਹਿਰ ਹੈ।