ਜੇ DSP ਮੈਨੂੰ ਫੋਨ ਕਰਦਾ ਤਾਂ ਮੈਂ ਆਪ ਜੇਲ੍ਹ ਆ ਜਾਂਦਾ, ਨਵਤੇਜ ਗੁੱਗੂ ਦੀ ਅਵਾਜ਼

ਏਜੰਸੀ

ਖ਼ਬਰਾਂ, ਪੰਜਾਬ

ਉਹਨਾਂ ਨੇ ਸਰਕਾਰ ਨੂੰ ਮੈਮੋਰੈਂਡਮ ਦਿੱਤਾ ਹੈ ਕਿ ਜੇ ਉਹ ਦੋ...

Navtej Sigh Guggu Punjab Government Of Punjab Navtej Humanity Hospital

ਚੰਡੀਗੜ੍ਹ: ਬਟਾਲਾ ਵਿਖੇ ਸਥਿਤ ਨਵਤੇਜ਼ ਹਿਊਮੈਨਿਟੀ ਹਸਪਤਾਲ ਦੇ ਇੰਚਾਰਜ ਨਵਤੇਜ ਗੁੱਗੂ ਦੀ ਗ੍ਰਿਫ਼ਤਾਰੀ ਮਗਰੋਂ ਹੁਣ ਉਸ ਦੀ ਰਿਹਾਈ ਲਈ ਇਕ ਲਹਿਰ ਬਣਨੀ ਸ਼ੁਰੂ ਹੋ ਗਈ ਹੈ। ਕਈ ਲੋਕਾਂ ਵੱਲੋਂ ਨਵਤੇਜ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਹੁਣ ਇਕ ਸਿੱਖ ਵੱਲੋਂ ਜਾਰੀ ਕਰ ਕੇ ਕਿਹਾ ਜਾ ਰਿਹਾ ਹੈ ਕਿ ਪਹਿਲੇ ਦਿਨ ਉਹਨਾਂ ਨੇ ਕਿਹਾ ਸੀ ਕਿ ਜੇ ਨਵਤੇਜ ਗੁੱਗੂ ਨਾਲ ਧੱਕਾ ਨਾ ਬੰਦ ਹੋਇਆ ਤਾਂ ਪੂਰਾ ਪੰਜਾਬ ਚਾਹੇ ਉਸ ਦੇ ਹਸਪਤਾਲ ਕੋਲ ਇਕੱਠਾ ਕਰਨਾ ਪਵੇ ਤਾਂ ਉਹ ਪਿੱਛੇ ਨਹੀਂ ਹਟਣਗੇ।

ਉਹਨਾਂ ਨੇ ਸਰਕਾਰ ਨੂੰ ਮੈਮੋਰੈਂਡਮ ਦਿੱਤਾ ਹੈ ਕਿ ਜੇ ਉਹ ਦੋ ਦਿਨਾਂ ਵਿਚ ਕੋਈ ਹੱਲ ਨਹੀਂ ਕੱਢਦੇ ਤਾਂ ਪੰਜਾਬ ਵਿਚ ਜਿੰਨੀਆਂ ਵੀ ਜੱਥੇਬੰਦੀਆਂ, ਐਨਜੀਓ ਹਨ ਉਹ ਬਟਾਲੇ ਇਕੱਠੀਆਂ ਹੋਣਗੀਆਂ। ਉਸ ਨੇ 20 ਕਰੋੜ ਲਗਾ ਕੇ ਪੂਰੇ ਪੰਜਾਬ ਵਿਚੋਂ ਟਾਪ ਦਾ ਹਸਪਤਾਲ ਤਿਆਰ ਕੀਤਾ ਹੈ। ਉਸ ਨੇ ਕੋਰੋਨਾ ਮਹਾਂਮਾਰੀ ਵਿਚ 300 ਤੋਂ ਉਪਰ ਮਰੀਜ਼ਾਂ ਦਾ ਇਲਾਜ ਕੀਤਾ ਹੈ।

ਇਹ ਕੈਪਟਨ ਦੀ ਸਾਜ਼ਿਸ਼ ਹੈ ਕਿਉਂ ਕਿ ਉਹ ਹੁਣ ਲੋਕਾਂ ਦਾ ਧਿਆਨ ਆਟੇ ਦਾਲ ਵਾਲੇ ਪਾਸੇ ਤੋਂ ਹਟਾ ਕੇ ਵੱਡੇ ਪਾਸੇ ਮੁੱਦੇ ਲਗਾਉਣਾ ਚਾਹੁੰਦਾ ਹੈ। ਜੇ ਉਹ ਪੰਜਾਬ ਵਿਚ ਇਸ ਤਰ੍ਹਾਂ ਕਿਸੇ ਨੂੰ ਟਾਰਗੇਟ ਕਰਨਗੇ ਤਾਂ ਪੰਜਾਬ ਦੇ ਲੋਕ ਇਸ ਪਾਸੇ ਇਕੱਠੇ ਹੋਣਗੇ। ਕੈਪਟਨ ਸਰਕਾਰ ਇਹੀ ਚਾਹੁੰਦੀ ਹੈ ਕਿ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਅਸਲੀ ਮੁੱਦਿਆਂ ਤੋਂ ਧਿਆਨ ਭਟਕੇ। ਅੱਜ ਦੀਆਂ ਸਰਕਾਰਾਂ ਅੱਗ ਨੂੰ ਹੋਰ ਵਧਾਉਦੀਆਂ ਹਨ ਨਾ ਕਿ ਉਸ ਨੂੰ ਬੁਝਾਇਆ ਜਾਂਦਾ ਹੈ।

ਜੇ ਸਰਕਾਰ ਇਹੀ ਚਾਹੁੰਦੀ ਹੈ ਕਿ ਕੋਈ ਵਿਅਕਤੀ ਅਪਣੇ ਹੱਕ ਲਈ ਨਾ ਬੋਲੇ ਤਾਂ ਉਹ ਲਿਖ ਕੇ ਦੇ ਦੇਵੇ ਕਿ ਪੰਜਾਬ ਵਿਚ ਕਿਸੇ ਨੂੰ ਅਪਣੇ ਹੱਕਾਂ ਲਈ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਪ੍ਰਸ਼ਾਸਨ ਨੂੰ ਇਹੀ ਹੈ ਕਿ ਉਹਨਾਂ ਦਾ ਕੰਮ ਠਪ ਹੋ ਰਿਹਾ ਹੈ ਕਿਉਂ ਕਿ ਲੋਕ ਇਲਾਜ ਕਰਾਉਣ ਲਈ ਵੱਡੀ ਗਿਣਤੀ ਵਿਚ ਉੱਥੇ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਲੋਕਾਂ ਵੱਲੋਂ ਸੇਵਾ ਵੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ।

ਸਰਕਾਰ ਨੇ ਉਹਨਾਂ ਦੇ ਹਸਪਤਾਲ ਨੂੰ ਸੀਲ ਕਰ ਕੇ 17 ਡਾਕਟਰਾਂ ਤੇ ਪਰਚੇ ਕਰ ਦਿੱਤੇ ਹਨ। ਉਹਨਾਂ ਨੇ ਹਸਪਤਾਲ ਵਿਚੋਂ ਲਾਈਵ ਹੋ ਕੇ ਕਿਹਾ ਸੀ ਕਿ ਜੇ ਡੀਐਸਪੀ ਫੋਨ ਕਰ ਦਿੰਦਾ ਉਹ ਤਾਂ ਵੀ ਜੇਲ੍ਹ ਵਿਚ ਆ ਜਾਂਦੇ ਪਰ ਉਹਨਾਂ ਨੇ ਇੰਨਾ ਡਰਾਉਣ ਵਾਲਾ ਮਾਹੌਲ ਕਿਉਂ ਪੈਦਾ ਕੀਤਾ ਹੈ।

ਜਿਹਨਾਂ ਲੋਕਾਂ ਦਾ ਉਹਨਾਂ ਨੇ ਇਲਾਜ ਕੀਤਾ ਹੈ ਉਹਨਾਂ ਵਿਚੋਂ ਕੋਈ ਵਿਰਲਾ ਹੀ ਹੋਵੇਗਾ ਜੋ ਉਹਨਾਂ ਦੇ ਨਾਲ ਖੜਿਆ ਹੈ ਪਰ ਬਹੁਤੇ ਲੋਕ ਉਹ ਹਨ ਜਿਹਨਾਂ ਨੂੰ ਉਹ ਜਾਣਦੇ ਵੀ ਨਹੀਂ ਹਨ ਉਹ ਤਾਂ ਵੀ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਅੱਜ ਦੇ ਸਮੇਂ ਵਿਚ ਲੋਕਤੰਤਰ ਸਿਰਫ ਲੀਡਰਾਂ ਦਾ ਹੀ ਆਮ ਲੋਕਾਂ ਨਾਲ ਤਾਂ ਧੱਕਾ ਹੀ ਹੁੰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।