ਦੁਬਈ ਦੇ ਕਸੀਨੋਂ 'ਚ ਕੁਰਾਨ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੇ ਉਡਾਏ ਸਨ ਲੱਖਾਂ ਰੁਪਏ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਅਦਬੀ ਦੇ ਮਾਮਲੇ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕਿਹਾ ਹੈ ਕਿ ਸਾਲ 2016 ਵਿਚ ਮਲੇਰਕੋਟਲਾ ਵਿਚ ਇਕ ਵਿਅਕਤੀ 'ਤੇ ਕੁਰਾਨ ਦੇ ਬੇਅਦਬੀ ਦਾ ਸ਼ੱਕ ਹੈ...

Justice Ranjit Singh

ਚੰਡੀਗੜ੍ਹ : ਬੇਅਦਬੀ ਦੇ ਮਾਮਲੇ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕਿਹਾ ਹੈ ਕਿ ਸਾਲ 2016 ਵਿਚ ਮਲੇਰਕੋਟਲਾ ਵਿਚ ਇਕ ਵਿਅਕਤੀ 'ਤੇ ਕੁਰਾਨ ਦੇ ਬੇਅਦਬੀ ਦਾ ਸ਼ੱਕ ਹੈ। ਇਸ ਦੇ ਨਾਲ ਹੀ ਕਿਤੇ ਨਾ ਕਿਤੇ ਇਹ ਵੀ ਦਿਖਾਇਆ ਗਿਆ ਹੈ ਕਿ ਵਿਅਕਤੀ ਦੇ ਵਿੱਤੀ ਲੈਣ - ਦੇਣ ਦੀ ਪ੍ਰਕਿਰਿਆ ਸ਼ੱਕੀ ਹੈ। ਸਰਕਾਰੀ ਸੂਤਰਾਂ ਮੁਤਾਬਕ ਦੱਸਿਆ ਕਿ ਦਿੱਲੀ ਵਿਚ ਰਹਿਣ ਵਾਲੇ ਮੁਲਜ਼ਮ ਵਿਜੈ ਕੁਮਾਰ ਦੇ ਬੈਂਕ ਖਾਤੇ ਵਿਚ ਬਿਨਾਂ ਪੂਰੀ ਜਾਣਕਾਰੀ ਵਾਲਾ ਬਹੁਤ ਪੈਸਾ ਆਇਆ।

ਇਸ ਦੇ ਨਾਲ ਹੀ ਉਸ ਨੇ ਸਾਲ 2016 ਵਿਚ ਦੁਬਈ ਕੋਲ ਚਲਾਏ ਜਾਣ ਵਾਲੇ ਕਸੀਨੋ ਵਿਚ 1 ਲੱਖ ਰੋਜ਼ ਦੀ ਦਰ ਤੋਂ ਚਾਰ ਦਿਨਾਂ ਤੱਕ ਜੰਮ ਕੇ ਪੈਸਾ ਉਡਾਇਆ। ਦੱਸ ਦਈਏ ਕਿ ਦੁਬਈ ਵਿਚ ਕਸੀਨੋ ਨੂੰ ਗ਼ੈਰਕਾਨੂੰਨੀ ਮੰਨਿਆ ਜਾਂਦਾ ਹੈ ਪਰ ਕਈ ਇੰਟਰਨੈਸ਼ਨਲ ਕਰੂਜ਼ ਲਾਇਨਰਜ ਇਨ੍ਹਾਂ ਨੂੰ ਚਲਾਉਂਦੇ ਹਨ। ਸੂਤਰਾਂ ਨੇ ਦੱਸਿਆ ਕਿ ਕਮਿਸ਼ਨ ਨੇ ਅਪਣੀ ਪੂਰੀ ਰਿਪੋਰਟ ਵਿਚ ਇਸ ਗੱਲ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਹੈ। ਨਾਲ ਹੀ ਇਹ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀਰਵਾਰ ਨੂੰ ਸੌਂਪ ਦਿਤੀ ਗਈ।

ਦੱਸ ਦਈਏ ਕਿ 24 ਜੂਨ 2016 ਨੂੰ ਮੁਸਲਮਾਨ ਦਾ ਪ੍ਰਭਾਵੀ ਖੇਤਰ ਮਲੇਰਕੋਟਲਾ ਵਿਚ ਕੁਰਾਨ ਦੇ ਕਈ ਪੰਨੇ ਫਟੇ ਹੋਏ ਮਿਲੇ ਸਨ। ਇਸ ਤੋਂ ਬਾਅਦ ਨਰਾਜ਼ ਭੀੜ ਨੇ ਜੰਮ ਕੇ ਰੋਸ ਕੀਤਾ ਸੀ ਅਤੇ ਕਈ ਗੱਡੀਆਂ ਨੂੰ ਅੱਗ ਦੇ ਹਵਾਲੇ ਵੀ ਕਰ ਦਿਤਾ ਸੀ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚੋਂ ਇਕ ਕੁਮਾਰ ਵੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਕਮਿਸ਼ਨ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਕੁਮਾਰ ਦੇ ਬੈਂਕ ਖਾਤਿਆਂ ਵਿਚ ਬਿਨਾਂ ਕਿਸੇ ਵੇਰਵੇ ਦੇ 90 ਲੱਖ ਰੁਪਏ ਤਿੰਨ ਮਹੀਨਿਆਂ ਤੋਂ ਘੱਟ ਸਮੇਂ ਅਪ੍ਰੈਲ ਅਤੇ ਜੂਨ 2016 ਦੇ ਵਿਚ ਆਏ ਅਤੇ ਉਸ ਤੋਂ ਲੱਗਭੱਗ 50 ਲੱਖ ਰੁਪਏ ਕੱਢ ਲਏ ਗਏ।

ਖਬਰਾਂ ਮੁਤਾਬਕ 2 ਅਗਸਤ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ, ਕੁਮਾਰ ਦੇ ਬਾਰੇ ਇਹ ਜਾਣਕਾਰੀ ਸਾਹਮਣੇ ਆਈ ਕਿ ਉਸ ਦਾ ਰਾਸ਼ਟਰੀ ਸਵੈਸੇਵਕ ਸੰਘ (ਆਰਐਸਐਸ) ਦੇ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ, ਉਹ 1999 - 2001 ਤੱਕ ਨਵੀਂ ਦਿੱਲੀ ਵਿਚ ਬਤੋਰ ਆਰਐਸਐਸ ਪ੍ਰਚਾਰਕ ਵੀ ਰਿਹਾ। ਰਿਪੋਰਟ ਦੇ ਪਹਿਲੇ ਭਾਗ, ਜਿਸ ਨੂੰ ਕਿ ਮੁੱਖ ਮੰਤਰੀ ਨੂੰ 30 ਜੂਨ ਨੂੰ ਸੌਪਿਆ ਗਿਆ ਸੀ, ਉਸ ਵਿਚ ਕਮਿਸ਼ਨ ਨੇ ਕਿਹਾ ਹੈ ਕਿ ਮਾਮਲੇ ਵਿਚ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕੁਮਾਰ ਨੂੰ ਜਿਥੋਂ ਪੈਸੇ ਮਿਲੇ ਉਹ ਸੂਤਰ ਕੌਣ ਹਨ ਅਤੇ ਕੀ ਇਸ ਦਾ ਉਸ ਘਟਨਾ ਨਾਲ ਕੋਈ ਲੈਣਾ - ਦੇਣਾ ਹੈ।