ਡਿਊਟੀ 'ਚ ਲਾਪਰਵਾਹੀ ਵਰਤਣ 'ਤੇ 8 ਪੁਲਿਸ ਕਰਮਚਾਰੀ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਿਊਟੀ 'ਚ ਲਾਪਰਵਾਹੀ ਵਰਤਣ ਦੇ ਦੋਸ਼ 'ਚ ਐਸ. ਐਸ. ਪੀ. ਗੌਰਵ ਗਰਗ ਨੇ ਜ਼ਿਲੇ ਦੇ 8 ਪੁਲਿਸ ਕਰਮਚਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਹਨ।

8 policemen suspended

ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਵਿਚ ਡਿਊਟੀ 'ਚ ਲਾਪਰਵਾਹੀ ਵਰਤਣ ਦੇ ਦੋਸ਼ 'ਚ ਐਸ. ਐਸ. ਪੀ. ਗੌਰਵ ਗਰਗ ਨੇ ਜ਼ਿਲੇ ਦੇ 8 ਪੁਲਿਸ ਕਰਮਚਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਹਨ। ਦੱਸ ਦਈਏ ਕਿ ਮੁਅੱਤਲ ਕੀਤੇ ਗਏ ਇਨ੍ਹਾਂ ਕਰਮਚਾਰੀਆਂ ਦੀ ਡਿਊਟੀ ਸੀਐਮ ਸਕਿਓਰਟੀ 'ਚ ਲਗਾਈ ਗਈ ਸੀ, ਜਿਥੇ ਇਹ ਲੋਕ ਨਹੀਂ ਪਹੁੰਚੇ ਸਨ, ਜਿਸ ਕਾਰਨ ਇਨ੍ਹਾਂ ਕਰਮਚਾਰੀਆਂ ਨੂੰ ਡਿਊਟੀ 'ਚ ਕੁਤਾਹੀ ਵਰਤਣ ਕਾਰਨ ਮੁਅੱਤਲ ਕੀਤਾ ਗਿਆ ਹੈ।

ਦੱਸ ਦਈਏ ਕਿ ਜਦੋਂ ਇਸ ਸਬੰਧ 'ਚ ਐਸ. ਐਸ. ਪੀ. ਗੌਰਵ ਗਰਗ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਸਾਫ ਤੌਰ 'ਤੇ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਦੀ ਡਿਊਟੀ ਸੀਐਮ ਸਕਿਓਰਟੀ 'ਚ ਲਗਾਈ ਗਈ ਸੀ, ਜਿਥੇ ਇਹ ਲੋਕ ਨਹੀਂ ਪਹੁੰਚੇ ਸਨ।  ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ 'ਚ ਅਨੁਸ਼ਾਸਨਹੀਨਤਾ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਸਪੈਂਡ ਪੁਲਿਸ ਕਰਮਚਾਰੀ ਆਪਣੇ ਮੁਅੱਤਲੀ ਕਾਲ 'ਚ ਪੁਲਸ ਲਾਈਨਜ਼ 'ਚ ਹਾਜ਼ਰੀ ਲਗਾਉਣਗੇ।

ਦੇਖੋ ਵੀਡੀਓ:

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।