ਧਾਰਮਿਕ ਸਥਾਨਾਂ 'ਤੇ ਸ਼ਰਧਾਲੂਆਂ ਤੋਂ ਮੋਬਾਇਲ ਲੁੱਟਣ ਵਾਲੇ ਗਿਰੋਹ ਦੇ 2 ਲੁਟੇਰੇ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਧਾਰਮਿਕ ਸਥਾਨਾਂ 'ਤੇ ਆਉਣ ਵਾਲੇ ਸ਼ਰਧਾਲੂਆ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਨ੍ਹਾ ਦੇ ਮੋਬਾਇਲ ਤੇ ਹੋਰ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।

Mobile robbery gang arrested

ਅੰਮ੍ਰਿਤਸਰ: ਅੰਮ੍ਰਿਤਸਰ ਧਾਰਮਿਕ ਸਥਾਨਾਂ 'ਤੇ ਆਉਣ ਵਾਲੇ ਸ਼ਰਧਾਲੂਆ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਨ੍ਹਾ ਦੇ ਮੋਬਾਇਲ ਤੇ ਹੋਰ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਜਿਸ 'ਚ ਥਾਣਾ ਬੀ ਡਵੀਜਨ ਦੀ ਪੁਲਿਸ ਨੇ ਗਿਰੋਹ ਦੇ ਗੁਰਪ੍ਰਤਾਪ ਸਿੰਘ ਤੇ ਪ੍ਰਤੀਕ ਉਰਫ ਲਾਡੀ ਵਾਸੀ ਭਾਈ ਮੰਝ ਰੋਡ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੌਕੇ 'ਤੇ ਮੁਲਜ਼ਮਾਂ ਦੇ ਕਬਜ਼ੇ ਤੋਂ 5 ਮੋਬਾਇਲ ਤੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਘਰ 'ਚ ਲੁਕਾਏ ਗਏ 15 ਹੋਰ ਮੋਬਾਇਲ ਫੋਨ ਬਰਾਮਦ ਕੀਤੇ।

ਇਹ ਖੁਲਾਸਾ ਅੱਜ ਥਾਣਾ ਬੀ ਡਵੀਜਨ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾ ਦੱਸਿਆ ਕਿ ਉਕਤ ਮੁਲਜ਼ਮਾਂ ਦਾ 4 ਮੈਂਬਰ ਗਿਰੋਹ ਬਣਿਆ ਸੀ, ਜਿਸ ਵਿਚ ਆਲੂ ਤੇ ਬੋਨਾ ਇੰਨ੍ਹਾ ਦੇ ਨਾਲ ਕੰਮ ਕਰਦੇ ਸਨ। ਚਾਰੇ ਮੁਲਜ਼ਮ ਸ੍ਰੀ ਹਰਿਮੰਦਰ ਸਾਹਿਬ ਤੇ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਆਲੇ ਦੁਆਲੇ ਤੇ ਅੰਦਰ ਮੱਥਾ ਟੇਕਣ ਜਾਣ ਵਾਲੇ ਸ਼ਰੱਧਾਲੂਆਂ 'ਤੇ ਆਪਣੀ ਨਜ਼ਰ ਰੱਖਦੇ, ਜਿਵੇਂ ਹੀ ਸ਼ਰਧਾਲੂ ਉਨ੍ਹਾ ਦੀ ਰੇਂਜ 'ਚ ਆਉਂਦਾ ਤਾਂ ਇੱਕ ਉਸ ਦੀ ਜੇਬ ਤੋਂ ਮੋਬਾਇਲ ਉਡਾਉਂਦਾ ਤੇ ਪਿੱਛੇ ਦੇ ਪਿੱਛੇ ਆਪਣੇ ਸਾਥੀਆਂ ਨੂੰ ਫੜਾ ਦਿੰਦੇ ਸਨ।

ਦੱਸ ਦਈਏ ਕਿ ਪੁਲਿਸ ਗ੍ਰਿਫ਼ਤਾਰ ਕੀਤੇ ਆਰੋਪੀਆਂ ਤੋਂ ਪੁਛਗਿੱਛ ਕਰ ਰਹੀ ਹੈ।  ਹੁਣ ਦੇਖਣਾ ਇਹ ਹੋਵੇਗਾ ਕਿ ਉਨ੍ਹਾਂ ਦੀ ਪੁਛਗਿੱਛ ਦੌਰਾਨ ਹੋਰ ਕੀ ਕੁਝ ਨਿਕਲ ਸਾਹਮਣੇ ਆਉਂਦਾ ਹੈ ਤੇ ਪੁਲਿਸ ਨੇ ਉਮੀਦ ਜਤਾਈ ਹੈ ਕਿ ਇਸ ਗਿਰੋਹ ਦੇ ਹੋਰ ਮੈਂਬਰਾਂ ਨੂੰ ਵੀ ਜ਼ਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਦੇਖੋ ਵੀਡੀਓ: 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।