ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਠੱਗਣ ਵਾਲਾ ਅਖੌਤੀ ਬਾਬਾ ਰਾਜਸਥਾਨ ਤੋਂ ਗ੍ਰਿਫ਼ਤਾਰ
ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਗੁਰੂ ਕੀ ਵਡਾਲੀ ਨਿਵਾਸੀ ਭੂਪਿੰਦਰ ਸਿੰਘ ਉਰਫ ਬਾਬਾ ਨੂੰ ਪੁਲਿਸ ਨੇ ਰਾਜਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ।
ਅੰਮ੍ਰਿਤਸਰ : ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਗੁਰੂ ਕੀ ਵਡਾਲੀ ਨਿਵਾਸੀ ਭੂਪਿੰਦਰ ਸਿੰਘ ਉਰਫ ਬਾਬਾ ਨੂੰ ਪੁਲਿਸ ਨੇ ਰਾਜਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਗ੍ਰਿਫ਼ਤਾਰੀ ਦੇ ਨਾਲ ਹੀ ਆਰੋਪੀ ਤੋਂ 34.52 ਲੱਖ ਰੁਪਏ ਬਰਾਮਦ ਕੀਤੇ ਹਨ। ਫਿਲਹਾਲ ਪੁਲਿਸ ਨੇ ਆਰੋਪੀ ਦਾ ਰਿਮਾਂਡ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਏਡੀਸੀਪੀ ਸਿਟੀ - 2 ਸੰਦੀਪ ਮਲਿਕ ਨੇ ਜਾਣਕਾਰੀ ਦਿੱਤੀ ਕਿ ਇਹ ਮਾਮਲਾ ਮਨਬੀਰ ਸਿੰਘ ਨਿਵਾਸੀ ਸੋਹਨ ਐਵੇਨਿਊ ਕੋਟ ਖਾਲਸਾ ਪੁਲਿਸ ਥਾਣਾ ਚਿਹਰਾ ਅੰਮ੍ਰਿਤਸਰ ਦੀ ਸ਼ਿਕਾਇਤ ਕਰਨ 'ਤੇ ਸਾਹਮਣੇ ਆਇਆ ਸੀ।
ਅੰਮ੍ਰਿਤਸਰ ਦੇ ਗੁਰੂ ਤੇਗ ਬਹਾਦਰ ਨਗਰ ਦੇ ਨਿਵਾਸੀ ਭੁਪਿੰਦਰ ਸਿੰਘ ਉਰਫ਼ ਬਾਬਾ ਲੋਕਾਂ ਨੂੰ ਨੌਕਰੀਆਂ ਦਿਵਾਉਣ ਦਾ ਵਾਅਦਾ ਕਰ ਕੇ ਠੱਗਦਾ ਸੀ।
ਕਮਿਸ਼ਨਰੇਟ ਪੁਲਿਸ ਮੁਤਾਬਕ ਅੰਮ੍ਰਿਤਸਰ ਦੇ ਲੋਕਾਂ ਤੋਂ ਲੱਖਾਂ ਰੁਪਏ ਠੱਗ ਕੇ ਇਹ 54 ਸਾਲਾ ਅਖੌਤੀ ਬਾਬਾ (ਜੋ ਆਪਣੇ ਆਪ ਨੂੰ ‘ਸੰਤ’ ਵੀ ਅਖਵਾਉਂਦਾ ਰਿਹਾ ਹੈ) ਪਿਛਲੇ ਕੁਝ ਮਹੀਨਿਆਂ ਤੋਂ ਅਲਵਰ ’ਚ ਰਹਿ ਰਿਹਾ ਸੀ।
ਬੀਤੀ 16 ਅਗਸਤ ਨੂੰ ਅੰਮ੍ਰਿਤਸਰ ਦੇ ਕੋਟ ਖ਼ਾਲਸਾ ਇਲਾਕੇ ਦੇ ਟੈਕਸੀ ਡਰਾਇਵਰ ਮਨਬੀਰ ਸਿੰਘ (37) ਨੇ ਛੇਹਰਟਾ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਜਦੋਂ ਪਤਾ ਲੱਗਾ ਕਿ ਇੱਕ ‘ਸੰਤ ਜੀ’ ਹਨ, ਜਿਹੜੇ ਸਰਕਾਰੀ ਨੌਕਰੀਆਂ ਦਿਵਾਉਣ ’ਚ ਮਦਦ ਕਰਦੇ ਹਨ। ‘ਮੈਂ ਉਨ੍ਹਾਂ ਨੂੰ ਆਪਣੇ ਭਤੀਜੇ ਮਨਦੀਪ ਸਿੰਘ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਢਾਈ ਲੱਖ ਰੁਪਏ ਦਿੱਤੇ ਸਨ। ਬਾਅਦ ’ਚ ਮੈਨੂੰ ਪਤਾ ਲੱਗਾ ਕਿ ਉਹ ਮੇਰੇ ਵਰਗੇ ਹੋਰ ਕਿੰਨੇ ਹੀ ਲੋਕਾਂ ਤੋਂ ਲੱਖਾਂ ਰੁਪਏ ਠੱਗ ਕੇ ਆਪਣੇ ਪਰਿਵਾਰ ਸਮੇਤ ਇਹ ਸ਼ਹਿਰ ਛੱਡ ਕੇ ਕਿਤੇ ਹੋਰ ਚਲਾ ਗਿਆ ਹੈ।’
ਪੁਲਿਸ ਦੇ ਵਧੀਕ ਡਿਪਟੀ ਕਮਿਸ਼ਨਰ (ਸਿਟੀ–2) ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਸੂਹ ਮਿਲਣ ’ਤੇ ਛੇਹਰਟਾ ਦੇ ਐੱਸਐੱਚਓ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਇੱਕ ਟੀਮ ਨੇ ਐਤਵਾਰ ਨੂੰ ਅਲਵਰ ਤੋਂ ਅਖੌਤੀ ਬਾਬੇ ਨੂੰ ਗ੍ਰਿਫ਼ਤਾਰ ਕਰ ਲਿਆ। ਉਹ ਉੱਥੇ ਆਪਣੇ ਪਰਿਵਾਰ ਸਮੇਤ ਭੇਸ ਬਦਲ ਕੇ ਰਹਿ ਰਿਹਾ ਸੀ। ਇਹ ਅਖੌਤੀ ਬਾਬਾ ਸੇਵਾ–ਮੁਕਤ ਫ਼ੌਜੀ ਹੈ ਤੇ ਅੰਮ੍ਰਿਤਸਰ ਦੇ ਸੱਤਿਅਮ ਕਾਲਜ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਰਿਹਾ ਹੈ। ਉਹ ਛੇਹਰਟਾ ’ਚ ਕਿਰਾਏ ਦੇ ਇੱਕ ਮਕਾਨ ਤੋਂ ਪ੍ਰਵਚਨ ਵੀ ਕਰਦਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।