Mohali News : NIA ਦੀ ਵਿਸ਼ੇਸ਼ ਟੀਮ ਉੱਚ ਅਧਿਕਾਰੀ ਤੋਂ ਪੁੱਛ-ਪੜਤਾਲ ਕਰਨ ਲਈ ਗ਼ਲਤ ਪਤੇ 'ਤੇ ਪਹੁੰਚੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Mohali News : ਤਸੱਲੀ ਹੋਣ 'ਤੇ ਐੱਨਆਈਏ ਦੀ ਟੀਮ ਵਾਪਸ ਪਰਤੀ

NIA team (file photo)

Mohali News : ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਵਿਸ਼ੇਸ਼ ਟੀਮ ਅੱਜ ਉੱਚ ਅਧਿਕਾਰੀ ਤੋਂ ਪੁੱਛ-ਪੜਤਾਲ ਕਰਨ ਲਈ ਭੁਲੇਖੇ ਨਾਲ ਮੁਹਾਲੀ ਵਿੱਚ ਗਲਤ ਪਤੇ 'ਤੇ ਪਹੁੰਚ ਗਈ। ਇਸ ਕਾਰਨ ਮੁਹਾਲੀ ਦੇ ਸੈਕਟਰ-71 ਵਿੱਚ ਰਹਿੰਦੇ ਸੇਵਾਮੁਕਤ ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਇਹ ਵੀ ਪੜੋ : Jagraon News : ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਂ ’ਤੇ 15 ਲੱਖ ਦੀ ਠੱਗੀ

ਐੱਨਆਈਏ ਦੀ ਟੀਮ ਕਿਸੇ ਆਈਏਐੱਸ ਅਧਿਕਾਰੀ ਮਹਿੰਦਰ ਸਿੰਘ ਦੀ ਤਲਾਸ਼ `ਚ ਸੀ, ਜਿਸ ਨੇ ਆਪਣੇ ਘਰ ਦਾ ਪਤਾ ਮੁਹਾਲੀ ਦੇ ਸੈਕਟਰ-71 ਸਥਿਤ ਮਕਾਨ ਨੰਬਰ 3055 ਦਾ ਦਿੱਤਾ ਹੋਇਆ ਸੀ, ਜਦੋਂ ਟੀਮ ਨੇ ਛਾਣਬੀਣ ਕੀਤੀ ਤਾਂ ਪਤਾ ਲੱਗਿਆ ਕਿ ਉਹ ਗ਼ਲਤ ਪਤੇ ’ਤੇ ਆ ਗਏ ਹਨ।

ਇਹ ਵੀ ਪੜੋ : Mumbai News : ਅਮਰੀਕੀ ਵਿਆਜ ਦਰਾਂ ’ਚ ਕਟੌਤੀ ਦੀ ਉਮੀਦ ਨਾਲ ਸੈਂਸੈਕਸ ਤੇ ਨਿਫਟੀ ਨਵੇਂ ਰੀਕਾਰਡ ਉਚਾਈ ’ਤੇ ਪੁੱਜੇ

ਜਾਣਕਾਰੀ ਅਨੁਸਾਰ ਮਕਾਨ ਵਿਚ ਇੰਡੀਅਨ ਆਡਿਟ ਐਂਡ ਅਕਾਊਂਟਸ ਸਰਵਿਸ ਅਤੇ ਕੈਗ ਦੇ ਅਕਾਊਂਟੈਂਟ ਜਨਰਲ ਰਹੇ ਮਹਿੰਦਰ ਸਿੰਘ ਰਹਿੰਦੇ ਹਨ। ਤਸੱਲੀ ਹੋਣ 'ਤੇ ਐੱਨਆਈਏ ਦੀ ਟੀਮ ਪਰਤ ਗਈ।

(For more news apart from NIA special team reached wrong address to interrogate top official News in Punjabi, stay tuned to Rozana Spokesman)