ਰੇਲ ਗੱਡੀਆਂ 'ਚ ਫਸੇ ਯਾਤਰੀਆਂ ਦਾ ਕੇਂਦਰ ਸਰਕਾਰ ਖ਼ਿਲਾਫ਼ ਫੁੱਟਿਆ ਗੁੱਸਾ
'ਜੇ ਖੇਤੀ ਕਾਨੂੰਨ ਰੱਦ ਨਾ ਹੋਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਜੁੱਤੀਆਂ ਮਾਰਨਗੀਆਂ'
ਸਰਹਿੰਦ (ਚਰਨਜੀਤ ਸਿੰਘ ਸੁਰਖ਼ਾਬ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਵਲੋਂ ਸਰਹਿੰਦ ਵਿਖੇ ਵੀ ਟਰੇਨਾਂ ਰੋਕੀਆਂ ਗਈਆਂ। ਰੇਲ ਗੱਡੀ ਵਿਚ ਸਫਰ ਕਰ ਰਹੇ ਯਾਤਰੀਆਂ ਲਈ ਕਿਸਾਨਾਂ ਵਲੋਂ ਵਿਸ਼ੇਸ਼ ਤੌਰ ’ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਵਲੋਂ ਯਾਤਰੀਆਂ ਦੀਆਂ ਮੁਸ਼ਕਿਲਾਂ ਦਾ ਖਾਸ ਖਿਆਲ ਰੱਖਿਆ ਗਿਆ।
ਹੋਰ ਪੜ੍ਹੋ: ਰੇਲ ਰੋਕੋ ਅੰਦੋਲਨ : ਸਿਆਸੀ ਜਮਾਤਾਂ ਦੇ ਸਤਾਏ ਹੋਏ ਲੋਕ ਹੀ ਅੱਜ ਸੜਕਾਂ 'ਤੇ ਹਨ : ਸੰਘਰਸ਼ੀ ਕਿਸਾਨ
ਯਾਤਰੀਆ ਲਈ ਕੀਤੇ ਗਏ ਪ੍ਰਬੰਧ ਸਬੰਧੀ ਨੌਜਵਾਨ ਕਿਸਾਨਾਂ ਨੇ ਕਿਹਾ ਕਿ ਇਹ ਸੇਵਾ ਸਾਨੂੰ ਬਾਬੇ ਨਾਨਕ ਵਲੋਂ ਵਿਰਾਸਤ ਵਿਚ ਮਿਲੀ ਹੈ ਤੇ ਜੇ ਸਾਡੇ ਕਰਕੇ ਦੇਸ਼ ਦਾ ਕੋਈ ਵੀ ਵਿਅਕਤੀ ਭੁੱਖਾ ਰਹਿੰਦਾ ਹੈ ਤਾਂ ਇਹ ਬਹੁਤ ਮਾੜੀ ਗੱਲ ਹੈ। ਉਹਨਾਂ ਕਿਹਾ ਕਿ ਜੇ ਦੇਸ਼ ਕਾਰਪੋਰੇਟਾਂ ਦੇ ਹੱਥਾਂ ਵਿਚ ਚਲਾ ਗਿਆ ਤਾਂ ਭੁੱਖਮਰੀ ਵਧ ਜਾਵੇਗੀ।
ਹੋਰ ਪੜ੍ਹੋ: ਕਿਸਾਨਾਂ ਵੱਲੋਂ ਕੀਤਾ ਗਿਆ ਹਰਸਿਮਰਤ ਬਾਦਲ ਦਾ ਵਿਰੋਧ, ਕਾਫ਼ਲੇ ਅੱਗੇ ਖੜ੍ਹ ਕੀਤੀ ਨਾਅਰੇਬਾਜ਼ੀ
ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਬਾਰੇ ਗੱਲ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਇਹ ਸਭ ਸਰਕਾਰ ’ਤੇ ਦਬਾਅ ਬਣਾਉਣ ਲਈ ਕੀਤਾ ਜਾ ਰਿਹਾ ਹੈ। ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਲੋਕਾਂ ਨੂੰ ਹੀ ਹੋਵੇਗਾ। ਉਹਨਾਂ ਕਿਹਾ ਕਿ ਰੇਲਾਂ ਰੋਕਣ ਦਾ ਮਤਲਬ ਇਹ ਹੈ ਕਿ ਚਾਹੇ ਸਾਡੇ ਉੱਤੋਂ ਟਰੇਨਾਂ ਵੀ ਲੰਘਾ ਦਿੱਤੀਆਂ ਜਾਣ, ਅਸੀਂ ਡਰਦੇ ਨਹੀਂ। ਅਸੀਂ ਅਪਣਾ ਪ੍ਰਦਰਸ਼ਨ ਜਾਰੀ ਰੱਖਾਂਗੇ ਤੇ ਕਾਨੂੰਨ ਰੱਦ ਕਰਵਾ ਕੇ ਹਟਾਂਗੇ।
ਹੋਰ ਪੜ੍ਹੋ: ਹੁਣ ਤੱਕ 1 ਕਰੋੜ 38 ਲੱਖ ਪੰਜਾਬੀਆਂ ਨੂੰ ਆਈਵੀਆਰ ਕਾਲ ਕਰ ਚੁੱਕੇ ਹਨ ਕੇਜਰੀਵਾਲ: ਭਗਵੰਤ ਮਾਨ
ਟਰੇਨ ਵਿਚ ਸਫਰ ਕਰ ਰਹੇ ਹੋਰ ਸੂਬਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਪ੍ਰਦਰਸ਼ਨ ਬਿਲਕੁਲ ਜਾਇਜ਼ ਹੈ। ਉਹ ਅਪਣੇ ਹੱਕਾਂ ਲਈ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਯਾਤਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਨੌਜਵਾਨ ਯਾਤਰੀਆਂ ਦਾ ਕਹਿਣਾ ਹੈ ਕਿ ਜੇ ਹੁਣ ਨਾ ਜਾਗੇ ਤਾਂ ਆਉਣ ਵਾਲੀਆਂ ਪੀੜੀਆਂ ਸਾਨੂੰ ਜੁੱਤੀਆਂ ਮਾਰਨਗੀਆਂ ਤੇ ਸਾਡੇ ਕੋਲੋਂ ਜਵਾਬ ਮੰਗਣੀਆਂ। ਉਹਨਾਂ ਕਿਹਾ ਕਿ ਸਾਰੀ ਜ਼ਿੰਦਗੀ ਦੁੱਖ ਕੱਟਣ ਨਾਲੋਂ ਚੰਗਾ ਹੈ ਕਿ 5-7 ਘੰਟੇ ਦੀ ਪਰੇਸ਼ਾਨੀ ਨੂੰ ਸਹਿ ਲਿਆ ਜਾਵੇ।
ਹੋਰ ਪੜ੍ਹੋ: BSF ਦਾ ਅਧਿਕਾਰ ਖੇਤਰ ਵਧਾਉਣ ਦਾ ਕੇਂਦਰ ਦਾ ਫੈਸਲਾ ਪ੍ਰਵਾਨ ਨਹੀਂ ਕਰਾਂਗੇ- CM ਚਰਨਜੀਤ ਚੰਨੀ
ਹਾਲਾਂਕਿ ਕੁਝ ਯਾਤਰੀਆਂ ਨੇ ਕਿਸਾਨਾਂ ਵਲੋਂ ਰੇਲਾਂ ਰੋਕਣ ਦੇ ਫੈਸਲੇ ਦਾ ਵਿਰੋਧ ਵੀ ਕੀਤਾ। ਉਹਨਾਂ ਕਿਹਾ ਕਿ ਇਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ 15 ਦਿਨ ਪਹਿਲਾਂ ਹੀ ਐਲਾਨ ਕੀਤਾ ਸੀ ਪਰ ਸਰਕਾਰ ਅਤੇ ਰੇਲ ਮੰਤਰਾਲੇ ਵਲੋਂ ਯਾਤਰੀਆਂ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ ਗਏ।