ਜੈਤੋ ਦੇ ਪਿੰਡ ਅਕਲੀਆ ਨੇੜੇ ਖੇਤਾਂ ਵਿਚ ਪਲਟੀ ਕਾਰ
3 ਔਰਤਾਂ ਸਮੇਤ 5 ਲੋਕ ਹੋਏ ਗੰਭੀਰ ਜ਼ਖ਼ਮੀ, ਇਲਾਜ ਜਾਰੀ
Car in the Overturned fields near jaito
ਫਰੀਦਕੋਟ: ਜੈਤੋ ਦੇ ਨੇੜਲੇ ਪਿੰਡ ਅਕਲੀਆ ਵਿਚ ਖੇਤਾਂ ਵਿਚ ਕਾਰ ਪਲਟਣ ਕਾਰਨ 3 ਔਰਤਾਂ ਸਮੇਤ 5 ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਜੈਤੋ ਸਿਵਲ ਹਸਪਤਾਲ ਪਹੁੰਚਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਵੈਲਫੇਅਰ ਸੁਸਾਇਟੀ ਵਲੋਂ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿਤੀ ਗਈ ਅਤੇ ਬਾਅਦ ਵਿਚ ਹਸਪਤਾਲ ਲਿਜਾਇਆ ਗਿਆ।
ਜਾਣਕਾਰੀ ਅਨੁਸਾਰ ਪਿੰਡ ਆਕਲੀਆ ਤੋਂ ਇਕ ਕਾਰ ਜੈਤੋ ਵੱਲ ਆ ਰਹੀ ਸੀ ਤਾਂ ਅਚਾਨਕ ਕੋਈ ਜਾਨਵਰ ਅੱਗੇ ਆ ਗਿਆ ਅਤੇ ਸਪੀਡ ਤੇਜ਼ ਹੋਣ ਕਾਰਨ ਕਾਰ ਖੇਤਾਂ ਵਿਚ ਪਲਟ ਗਈ। ਇਸ ਵਿਚ ਪੰਜ ਸਵਾਰੀਆਂ ਸਵਾਰ ਸਨ।
ਜੈਤੋ ਦੀ ਸਮਾਜਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਸਮੁੱਚੇ ਮੈਂਬਰ ਉਥੇ ਪਹੁੰਚੇ ਅਤੇ ਇਨ੍ਹਾਂ ਸਾਰਿਆ ਨੂੰ ਜੈਤੋ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਫਿਲਹਾਲ ਇਨ੍ਹਾਂ ਦਾ ਇਲਾਜ ਚੱਲ ਰਿਹਾ ਰਿਹਾ ਹੈ ਅਤੇ ਇਨ੍ਹਾਂ ਨੂੰ ਫਰੀਦਕੋਟ ਵਿਖੇ ਰੈਫਰ ਕੀਤਾ ਜਾਵੇਗਾ।