ਗਿਆਸਪੁਰਾ ਗੈਸ ਲੀਕ ਮਾਮਲੇ 'ਚ NGT ਦੀ ਕਾਰਵਾਈ: ਪ੍ਰਸ਼ਾਸਨ ਦੀ ਜਾਂਚ ਤੋਂ ਅਸੰਤੁਸ਼ਟ; ਬਣਾਈ ਨਵੀਂ ਕਮੇਟੀ
ਹਾਦਸੇ ਵਾਲੀ ਥਾਂ ਦਾ ਦੌਰਾ ਕਰਨ ਤੋਂ ਬਾਅਦ ਕਮੇਟੀ ਅਗਲੇ ਸਾਲ 5 ਜਨਵਰੀ ਤਕ ਐਨਜੀਟੀ ਸਾਹਮਣੇ ਅਪਣੀ ਰੀਪੋਰਟ ਪੇਸ਼ ਕਰੇਗੀ।
ਲੁਧਿਆਣਾ: ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਗਿਆਸਪੁਰਾ ਗੈਸ ਲੀਕ ਘਟਨਾ ਦੀ ਜਾਂਚ ਲਈ ਹੁਣ ਨਵੀਂ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿਚ ਜੰਗਲਾਤ ਅਤੇ ਵਾਤਾਵਰਣ ਮੰਤਰਾਲੇ ਦੇ ਸੰਯੁਕਤ ਸਕੱਤਰ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਅਤੇ ਆਈਆਈਟੀ ਦਿੱਲੀ ਦੇ ਇਕ ਪ੍ਰੋਫੈਸਰ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰੋਫੈਸਰ ਦਾ ਨਾਮ ਡਾਇਰੈਕਟਰ, ਆਈਆਈਟੀ ਦਿੱਲੀ ਵਲੋਂ ਦਿਤਾ ਜਾਵੇਗਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਨੋਡਲ ਏਜੰਸੀ ਵਜੋਂ ਕੰਮ ਕਰਨਗੇ ਅਤੇ ਕਮੇਟੀਆਂ ਵਿਚਕਾਰ ਤਾਲਮੇਲ ਸਥਾਪਤ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ। ਹਾਦਸੇ ਵਾਲੀ ਥਾਂ ਦਾ ਦੌਰਾ ਕਰਨ ਤੋਂ ਬਾਅਦ ਕਮੇਟੀ ਅਗਲੇ ਸਾਲ 5 ਜਨਵਰੀ ਤਕ ਐਨਜੀਟੀ ਸਾਹਮਣੇ ਅਪਣੀ ਰੀਪੋਰਟ ਪੇਸ਼ ਕਰੇਗੀ।
ਖ਼ਬਰ ਇਥੇ ਪੜ੍ਹੋ: ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਲੋਂ ਆਪ੍ਰੇਸ਼ਨ ਪਵਨ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ
ਐਨਜੀਟੀ ਵਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ 30 ਅਪ੍ਰੈਲ 2023 ਨੂੰ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿਚ ਸੀਵਰੇਜ ਵਿਚੋਂ ਨਿਕਲੀ ਗੈਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਦਾ ਨੋਟਿਸ ਲੈਂਦਿਆਂ ਕਮਿਸ਼ਨ ਨੇ 2 ਮਈ ਨੂੰ ਇਕ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੂੰ ਜਾਂਚ ਰੀਪੋਰਟ ਪੇਸ਼ ਕਰਨ ਦੇ ਨਾਲ-ਨਾਲ ਡੀਸੀ ਲੁਧਿਆਣਾ ਨੂੰ ਪੀੜਤ ਪ੍ਰਵਾਰਾਂ ਨੂੰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿਤੇ ਗਏ।
ਇਹ ਵੀ ਪੜ੍ਹੋ: ਵਿਧਾਇਕ ਕਸ਼ਮੀਰ ਸੋਹਲ ਨਾਲ ਦੁਰਵਿਹਾਰ ਦਾ ਮਾਮਲਾ: SSP ਗੁਰਮੀਤ ਸਿੰਘ ਚੌਹਾਨ ਸਣੇ 3 ਪੁਲਿਸ ਅਧਿਕਾਰੀਆਂ ਨੇ ਖੇਦ ਪ੍ਰਗਟਾਇਆ
ਐਨਜੀਟੀ ਦੇ ਸਾਹਮਣੇ ਪੇਸ਼ ਕੀਤੀ ਗਈ ਰੀਪੋਰਟ ਵਿਚ ਕੁੱਝ ਵੀ ਸਪੱਸ਼ਟ ਨਹੀਂ ਹੈ। ਆਖ਼ਰ ਇਹ ਗੈਸ ਕਿਥੋਂ ਆਈ? ਹਾਦਸੇ ਸਬੰਧੀ ਜਾਂਚ ਅਧਿਕਾਰੀਆਂ ਦੀਆਂ ਰਿਪੋਰਟਾਂ ਵਿਚ ਵਿਰੋਧਾਭਾਸ ਹੈ। ਐਨਜੀਟੀ ਦਾ ਕਹਿਣਾ ਹੈ ਕਿ ਇੰਨੇ ਵੱਡੇ ਹਾਦਸੇ ਦੇ ਪਿੱਛੇ ਦਾ ਕਾਰਨ ਜਾਣਨਾ ਜ਼ਰੂਰੀ ਹੈ ਤਾਂ ਜੋ ਭਵਿੱਖ ਵਿਚ ਅਜਿਹੇ ਹਾਦਸਿਆਂ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕੇ।
ਇਨ੍ਹਾਂ ਨੁਕਤਿਆਂ 'ਤੇ ਜਾਂਚ ਰੀਪੋਰਟ 'ਚ ਵਿਰੋਧਾਭਾਸ
1. ਐਨਜੀਟੀ ਦੇ ਸਾਹਮਣੇ ਪੇਸ਼ ਕੀਤੀ ਗਈ ਰੀਪੋਰਟ ਵਿਚ ਮਾਹਿਰਾਂ ਦੀ ਵੱਖੋ-ਵੱਖ ਰਾਏ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਕਹਿਣਾ ਹੈ ਕਿ ਲੰਬੇ ਸਮੇਂ ਤਕ ਸੀਵਰੇਜ ਬੰਦ ਰਹਿਣ ਕਾਰਨ ਅਜਿਹੀ ਜ਼ਹਿਰੀਲੀ ਗੈਸ ਬਣ ਸਕਦੀ ਹੈ। ਇਸੇ ਰੀਪੋਰਟ ਵਿਚ ਬੋਰਡ ਦਾ ਇਕ ਹੋਰ ਅਧਿਕਾਰੀ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਉਦਯੋਗਾਂ ਵਿਚੋਂ ਨਿਕਲਣ ਵਾਲੇ ਦੂਸ਼ਿਤ ਪਾਣੀ ਨੂੰ ਕਾਰਨ ਮੰਨਦਾ ਹੈ।
2. ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਸੀਵਰੇਜ ਨੈੱਟਵਰਕ ਦਾ ਸਰਵੇਖਣ ਕਰਨ ਦੀ ਸਲਾਹ ਦੇ ਰਹੇ ਹਨ।
ਇਹ ਵੀ ਪੜ੍ਹੋ: ਝੂਠੀ ਅਣਖ ਖ਼ਾਤਰ ਧੀ ਦੀ ਹਤਿਆ ਕਰਨ ਵਾਲਾ ਪਿਓ 13 ਸਾਲਾਂ ਬਾਅਦ ਗ੍ਰਿਫ਼ਤਾਰ
ਗਿਆਸਪੁਰਾ ਵਿਚ ਸੱਤ ਵੱਡੇ ਇਲੈਕਟ੍ਰੋਪਲੇਟਿੰਗ ਯੂਨਿਟਾਂ ਵਲੋਂ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਜੋ ਅਪਣਾ ਜ਼ਹਿਰੀਲਾ ਪਾਣੀ ਸੀਵਰੇਜ ਲਾਈਨ ਵਿਚ ਸੁੱਟ ਰਹੇ ਸਨ। ਇਸ ਦੇ ਨਾਲ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਆਪਣੀ ਇਕ ਰੀਪੋਰਟ ਵਿਚ ਲਿਖਿਆ ਹੈ ਕਿ ਘਟਨਾ ਵਾਲੀ ਥਾਂ ਦੇ 100 ਮੀਟਰ ਦੇ ਘੇਰੇ ਵਿਚ ਦੋ ਪ੍ਰਦੂਸ਼ਣ ਫੈਲਾਉਣ ਵਾਲੇ ਯੂਨਿਟ ਅਤੇ 500 ਮੀਟਰ ਦੇ ਘੇਰੇ ਵਿਚ 15 ਪ੍ਰਦੂਸ਼ਣ ਫੈਲਾਉਣ ਵਾਲੇ ਯੂਨਿਟ ਹਨ। ਇਸ ਤੋਂ ਇਲਾਵਾ 14 ਪਿਕਲਿੰਗ ਯੂਨਿਟ ਵੀ ਹਨ ਪਰ ਰੀਪੋਰਟ ਵਿਚ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਯੂਨਿਟਾਂ ਵਿਚੋਂ ਕਿਸ ਤਰ੍ਹਾਂ ਦਾ ਪਾਣੀ ਨਿਕਲਦਾ ਹੈ ਅਤੇ ਕਿਥੇ ਛੱਡਿਆ ਜਾਂਦਾ ਹੈ।