ਜਲੰਧਰ : ਪਰਵਾਰ ਨੂੰ ਬੰਦੀ ਬਣਾ ਕੇ ਲੁੱਟਿਆ ਕੈਸ਼ ਅਤੇ ਸੋਨਾ
ਸਲੇਮਪੁਰ ਮਸੰਦਾਂ ਵਿਚ ਪਰਵਾਰ ਨੂੰ ਬੰਦੀ ਬਣਾ ਕੇ 20 ਲੁਟੇਰੇ 20 ਤੋਲੇ ਸੋਨਾ ਅਤੇ 1.80 ਲੱਖ ਦੀ ਨਕਦੀ ਲੁੱਟ...
ਜਲੰਧਰ (ਪੀਟੀਆਈ) : ਸਲੇਮਪੁਰ ਮਸੰਦਾਂ ਵਿਚ ਪਰਵਾਰ ਨੂੰ ਬੰਦੀ ਬਣਾ ਕੇ 20 ਲੁਟੇਰੇ 20 ਤੋਲੇ ਸੋਨਾ ਅਤੇ 1.80 ਲੱਖ ਦੀ ਨਕਦੀ ਲੁੱਟ ਕੇ ਲੈ ਗਏ। ਐਨ.ਆਰ.ਆਈ. ਮੁਖਤਿਆਰ ਸਿੰਘ ਨੇ ਦੱਸਿਆ ਕਿ ਉਹ 15 ਸਾਲ ਤੋਂ ਗਰੀਸ ਵਿਚ ਰਹਿ ਰਿਹਾ ਸੀ ਅਤੇ 4 ਅਕਤੂਬਰ ਨੂੰ ਹੀ ਅਪਣੇ ਜੱਦੀ ਪਿੰਡ ਸਲੇਮਪੁਰ ਮਸੰਦਾਂ ਆਇਆ ਸੀ। 28 ਅਕਤੂਬਰ ਨੂੰ ਉਸ ਦਾ ਵਿਆਹ ਤਲਹਨ ਨਿਵਾਸੀ ਰੂਪਿੰਦਰ ਕੌਰ ਨਾਲ ਹੋਈ ਸੀ।
ਉਨ੍ਹਾਂ ਨੇ ਉਨ੍ਹਾਂ ਦੀ ਮਾਤਾ ਨੂੰ ਬੰਦੀ ਬਣਾ ਕੇ ਹਥਿਆਰਾਂ ਦੇ ਜ਼ੋਰ ‘ਤੇ ਘਰ ਦਾ ਮੇਨ ਦਰਵਾਜ਼ਾ ਖੁੱਲ੍ਹਵਾ ਲਿਆ। ਦਰਵਾਜ਼ਾ ਉਸ ਦੇ ਛੋਟੇ ਭਰਾ ਸੁਰਜੀਤ ਨੇ ਖੋਲ੍ਹਿਆ ਜਿਸ ਤੋਂ ਬਾਅਦ ਲੁਟੇਰਿਆਂ ਨੇ ਉਸ ਨੂੰ, ਉਸ ਦੀ ਪਤਨੀ ਅਤੇ ਉਨ੍ਹਾਂ ਦੀ 1 ਸਾਲ ਦੀ ਬੱਚੀ ਨੂੰ ਬੰਦੀ ਬਣਾ ਲਿਆ। ਉਨ੍ਹਾਂ ਦਾ ਕਮਰਾ ਅੰਦਰ ਤੋਂ ਲਾਕ ਸੀ। ਲੁਟੇਰਿਆਂ ਨੇ ਉਸ ਦੇ ਛੋਟੇ ਭਰਾ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ।
ਉਹ ਅੰਦਰ ਤੋਂ ਲਾਕ ਖੋਲ੍ਹਣ ਲਗਾ ਤਾਂ ਉਸ ਨੇ ਵੇਖ ਲਿਆ ਕਿ ਉਸ ਦੇ ਪਰਵਾਰ ਨੂੰ ਲੁਟੇਰਿਆਂ ਨੇ ਬੰਦੀ ਬਣਾਇਆ ਹੋਇਆ ਹੈ। ਉਸ ਨੇ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਦਰਵਾਜੇ ‘ਤੇ ਡੰਡੇ ਨਾਲ ਹਮਲਾ ਕੀਤਾ। ਇਸ ਕਾਰਨ ਡੰਡਾ ਦਰਵਾਜ਼ੇ ਵਿਚ ਫਸ ਗਿਆ, ਲੁਟੇਰੇ ਧਮਕੀ ਦੇਣ ਲੱਗੇ ਕਿ ਦਰਵਾਜ਼ਾ ਖੋਲ੍ਹਣ, ਨਹੀਂ ਤਾਂ ਉਸ ਦੇ ਪੂਰੇ ਪਰਵਾਰ ਨੂੰ ਖ਼ਤਮ ਕਰ ਦਿਤਾ ਜਾਵੇਗਾ। ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਲੁਟੇਰਿਆਂ ਨੇ ਉਸ ਦੇ ਹੱਥ ‘ਤੇ ਡੰਡੇ ਨਾਲ ਹਮਲਾ ਕਰ ਦਿਤਾ।
ਲੁਟੇਰੇ ਲਗਭੱਗ 1.30 ਘੰਟਾ ਘਰ ਵਿਚ ਰਹੇ। ਲੁਟੇਰਿਆਂ ਦੇ ਜਾਣ ਦੇ ਬਾਅਦ ਦੋਸਤ ਮਨਜਿੰਦਰ ਸਿੰਘ ਅਤੇ ਪਿੰਡ ਵਿਚ ਹੀ ਰਹਿੰਦੇ ਗੁਰਦੇਵ ਸਿੰਘ ਨਾਲ ਸੰਪਰਕ ਕੀਤਾ। ਗੁਰਦੇਵ ਨੇ ਕੰਟਰੋਲ ਰੂਮ ਵਿਚ ਡਕੈਤੀ ਦੀ ਸੂਚਨਾ ਦਿਤੀ ਜਿਸ ਤੋਂ ਬਾਅਦ ਦਕੋਹਾ ਚੌਂਕੀ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਮੁਖਤਿਆਰ ਸਿੰਘ ਨੇ ਦੱਸਿਆ ਕਿ ਘਰ ਵਿਚ ਹੋਈ ਡਕੈਤੀ ਤੋਂ 2 ਦਿਨ ਪਹਿਲਾਂ ਹੀ ਉਨ੍ਹਾਂ ਦੇ ਘਰ ਤੋਂ ਉਨ੍ਹਾਂ ਦਾ ਪਾਲਤੂ ਕੁੱਤਾ ਗਾਇਬ ਹੋ ਗਿਆ ਸੀ ਜੋ ਪਿੰਡ ਵਿਚ ਹਰ ਜਗ੍ਹਾ ਲੱਭਣ ‘ਤੇ ਵੀ ਨਹੀਂ ਮਿਲਿਆ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਕੁੱਤਾ ਚੋਰੀ ਹੋਣ ਅਤੇ ਉਨ੍ਹਾਂ ਦੇ ਘਰ ਵਿਚ ਹੋਈ ਡਕੈਤੀ ਵਿਚ ਕੋਈ ਕਨੈਕਸ਼ਨ ਹੈ।