ਇਸ ਖਡਾਰੀ ਨੇ ਖੋਲ੍ਹੀਆਂ ਭਾਰਤ ਸਰਕਾਰ ਦੀਆਂ ਪੋਲਾਂ

ਏਜੰਸੀ

ਖ਼ਬਰਾਂ, ਪੰਜਾਬ

ਚੰਗੇ ਖਿਡਾਰੀ ਨੂੰ ਸਪੋਰਟ ਨਾ ਕਰਨਾ ਸਰਕਾਰ ਦੀ ਨਲਾਇਕੀ

Government of India

ਅੰਮ੍ਰਿਤਸਰ: ਚੰਗੇ ਖਿਡਾਰੀਆਂ ਨੂੰ ਸਪੋਰਟ ਨਾ ਕਰਨਾ ਪੰਜਾਬ ਸਰਕਾਰ ਲਈ ਬੇਹੱਦ ਸ਼ਰਮਨਾਕ ਹੈ,,, ਇਹ ਕਹਿਣਾ ਹੈ ਚਾਰ ਵਰਲਡ ਚੈਂਪੀਅਨਸ਼ਿਪ ਦੇ ਜੇਤੂ ਰਹਿ ਚੁੱਕੇ ਵਿਸ਼ਾਲ ਖੰਨਾ ਦਾ। ਉੱਥੇ ਹੀ ਅੰਮ੍ਰਿਤਸਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਵਿਸ਼ਾਲ ਖੰਨਾ ਨੇ ਕਿਹਾ ਕਿ ਭਾਰਤ ਸਰਕਾਰ ਖਿਡਾਰੀਆਂ ਨੂੰ ਉਤਸ਼ਾਹਿਤ ਨਹੀਂ ਕਰਦੀ।

ਦੱਸ ਦੇਈਏ ਕਿ ਇੰਡੀਆ ਰਾਅ ਪਾਵਰ ਲਿਫਟਿੰਗ ਫੈਡਰੇਸ਼ਨ ਦੇ ਚੇਅਰਮੈਨ ਤੇ ਇੰਟਰਨੈਸ਼ਨਲ ਪਾਵਰ ਲਿਫਟਰ ਵਿਸ਼ਾਲ ਖੰਨਾ ਖ਼ੁਦ 4ਵਾਰ ਵਿਸ਼ਵ ਚੈਂਪੀਅਨਸ਼ਿਪ ਦੇ ਜੇਤੂ ਰਹਿ ਚੁੱਕੇ ਹਨ ਅਤੇ ਪੰਜਵੀਂ ਵਰਲਡ ਚੈਂਪੀਅਨਸ਼ਿਪ ਮਾਸਕੋ ਵਿਖੇ 3 ਤੋਂ 8 ਦਸੰਬਰ 2019 ਨੂੰ ਹੋਣ ਜਾ ਰਹੀ ਹੈ। ਜਿਸ 'ਚ ਭਾਰਤ ਦੇ 8 ਟੀਮ ਮੈਂਬਰ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਗੇ।

ਉੱਥੇ ਹੀ ਵਿਸ਼ਾਲ ਖੰਨਾ ਨੇ ਕਿਹਾ ਕਿ ਇਸ ਚੈਂਪੀਅਨਸ਼ਿਪ 'ਚ ਬੇਸ਼ੱਕ ਇਹ ਖਿਡਾਰੀ ਆਪਣੇ ਦੇਸ਼ ਦੀ ਅਗਵਾਈ ਕਰਨਗੇ, ਪਰ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਪਾਸੋਂ ਉਨ੍ਹਾਂ ਨੂੰ ਕੋਈ ਵੀ ਮਦਦ ਨਹੀਂ ਮਿਲੀ ਹੈ ਅਤੇ ਖਿਡਾਰੀ ਖ਼ੁਦ ਆਪਣਾ ਖ਼ਰਚਾ ਕਰ ਕੇ ਮਾਸਕੋ ਜਾ ਰਹੇ ਹਨ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।