ਇਸ ਖਿਡਾਰੀ ਦੇ ਕੈਚ ਨੇ ਸਭ ਨੂੰ ਕੀਤਾ ਹੈਰਾਨ, ਆਈ ਸਟੋਕਸ ਦੀ ਯਾਦ

ਏਜੰਸੀ

ਖ਼ਬਰਾਂ, ਖੇਡਾਂ

ਸੰਯੁਕਤ ਅਰਬ ਅਮੀਰਾਤ 'ਚ ਜਾਰੀ ਟੀ20 ਵਿਸ਼ਵ ਕੱਪ 2020 ਦੇ ਕੁਆਲੀਫਾਇਰਸ ਮੈਚਾਂ ਵਿੱਚ ਉਨ੍ਹਾਂ ਦੇਸ਼ਾਂ ਦੇ ਖਿਡਾਰੀਆਂ ਦਾ ਧਮਾਲ ਦੇਖਣ..

Rameez Shahzad

ਨਵੀਂ ਦਿੱਲੀ : ਸੰਯੁਕਤ ਅਰਬ ਅਮੀਰਾਤ 'ਚ ਜਾਰੀ ਟੀ20 ਵਿਸ਼ਵ ਕੱਪ 2020 ਦੇ ਕੁਆਲੀਫਾਇਰਸ ਮੈਚਾਂ ਵਿੱਚ ਉਨ੍ਹਾਂ ਦੇਸ਼ਾਂ ਦੇ ਖਿਡਾਰੀਆਂ ਦਾ ਧਮਾਲ ਦੇਖਣ ਲਾਇਕ ਰਹੀ ਹੈ ਜੋ ਅਜੇ ਇੰਨੇ ਮਸ਼ਹੂਰ ਨਹੀਂ ਹੋਏ ਹਨ। ਕਦੇ ਇਨ੍ਹਾਂ ਖਿਡਾਰੀਆਂ ਦੀਆਂ ਪਾਰੀਆਂ ਸੁਰਖੀਆਂ ਬਟੋਰ ਰਹੀਆਂ ਹਨ ਤੇ ਕਦੇ ਉਨ੍ਹਾਂ ਦੀ ਫਿਲਡਿੰਗ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਇਕ ਵਾਰ ਫਿਰ ਅਜਿਹਾ ਹੀ ਕਮਾਲ ਸਕਾਲਲੈਂਡ ਅਤੇ ਯੂ. ਏ. ਈ. ਵਿਚਾਲੇ ਖੇਡੇ ਜਾ ਰਹੇ ਮੁਕਾਬਲੇ ਵਿਚ ਦੇਖਣ ਨੂੰ ਮਿਲਿਆ। ਸਕਾਟਲੈਂਡ ਨੇ ਯੂ. ਏ. ਈ. ਨੂੰ 90 ਦੌੜਾਂ ਨਾਲ ਹਰਾ ਕੇ ਅਗਲੇ ਸਾਲ ਹੋਣ ਵਾਲੇ ਟੀ-20 ਵਰਲਡ ਕੱਪ ਵਿਚ ਜਗ੍ਹਾ ਬਣਾ ਲਈ।

ਸਲਾਮੀ ਬੱਲੇਬਾਜ਼ ਜਾਰਜ ਮੁੰਸੇ ਦੀ 65 ਦੌੜਾਂ ਦੀ ਪਾਰੀ ਦੀ ਮਦਦ ਨਾਲ ਸਕਾਟਲੈਂਡ ਨੇ 198 ਦੌੜਾਂ ਬਣਾਈਆਂ। ਜਵਾਬ ਵਿਚ ਯੂ. ਏ. ਈ. ਦੀ ਟੀਮ 9 ਗੇਂਦਾਂ ਬਾਕੀ ਰਹਿੰਦਿਆਂ 108 ਦੌੜਾਂ 'ਤੇ ਆਲਆਊਟ ਹੋ ਗਈ। ਅਜਿਹੇ 'ਚ ਫੀਲਡਿੰਗ ਦੌਰਾਨ ਰਮੀਜ਼ ਸ਼ਹਿਜ਼ਾਦ ਨੇ ਮੈਚ ਵਿਚ ਇਕ ਹੱਥ ਨਾਲ ਬਿਹਤਰੀਨ ਕੈਚ ਫੜਿਆ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਇੰਗਲੈਂਡ ਦੇ ਸਟਾਰ ਆਲਰਾਊਂਡਰ ਬੇਨ ਸਟੋਕਸ ਦੀ ਯਾਦ ਆ ਗਈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਦਰਅਸਲ, ਇਸ ਮੈਚ ਦੇ 14ਵੇਂ ਓਵਰ ਵਿਚ ਅਹਿਮਦ ਰਜ਼ਾ ਦੀ ਗੇਂਦ 'ਤੇ ਮੁਨਸੀ ਨੇ ਲਾਂਗ ਆਫ ਵੱਲ ਸ਼ਾਟ ਖੇਡਿਆ ਪਰ ਰਮੀਜ਼ ਸ਼ਹਿਜ਼ਾਦ ਨੇ ਇਕ ਹੱਥ ਨਾਲ ਜ਼ਬਰਦਸਤ ਕੈਚ ਫੜ ਕੇ ਉਸ ਦੀ ਪਾਰੀ ਦਾ ਅੰਤ ਕਰ ਦਿੱਤਾ। ਰਮੀਜ਼ ਨੇ ਹਵਾ ਵਿਚ ਛਲਾਂਗ ਲਗਾਉਂਦਿਆਂ ਇਕ ਹੱਥ ਨਾਲ ਉਲਟਾ ਕੈਚ ਫੜਿਆ। ਇਸ ਕੈਚ ਨੇ ਆਈ. ਸੀ. ਸੀ. ਵਰਲਡ ਕੱਪ 2019 ਵਿਚ ਬੇਨ ਸਟੋਕਸ ਵੱਲੋਂ ਇਕ ਹੱਥ ਨਾਲ ਕੀਤੇ ਕੈਚ ਦੀਆਂ ਯਾਦਾ ਤਾਜ਼ੀਆਂ ਕਰ ਦਿੱਤੀਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।