ਕੇਸ ਜਿੱਤਣ ਮਗਰੋਂ ਸ਼ੁਕਰਾਨਾ ਕਰਨ ਲਈ ਦਰਬਾਰ ਸਾਹਿਬ ਨਤਮਸਤਕ ਹੋਣਗੇ ਫੂਲਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵੰਬਰ 1984 ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ ਚ ਲੰਘੇ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਨੇ ਕਾਂਗਰਸ ਦੇ ਸੀਨੀਅਰ ਨੇਤਾ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿਤਾ...

H.S.Phoolka

ਅੰਮ੍ਰਿਤਸਰ (ਸਸਸ) : ਨਵੰਬਰ 1984 ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ ਚ ਲੰਘੇ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਨੇ ਕਾਂਗਰਸ ਦੇ ਸੀਨੀਅਰ ਨੇਤਾ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿਤਾ। ਸੱਜਣ ਕੁਮਾਰ ਨੂੰ ਸਜ਼ਾ ਦਵਾਉਣ ਲਈ ਨਵੰਬਰ 1984 ਸਿੱਖ ਕਤਲੇਆਮ ਦੇ ਪੀੜਤਾਂ ਲਈ ਕੇਸ ਦੀ ਪੈਰਵੀਂ ਕਰਨ ਵਾਲੇ ਐਚ ਐਸ ਫੂਲਕਾ ਅੱਜ ਸ਼ੁਕਰਾਨੇ ਵਜੋਂ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਹੋਣਗੇ।

ਜਾਣਕਾਰੀ ਮੁਤਾਬਕ ਸੀਨੀਅਰ ਐਡਵੋਕੇਟ ਐਚਐਸ ਫੂਲਕਾ ਦੁਪਿਹਰ ਸਮੇਂ ਦਰਬਾਰ ਸਾਹਿਬ ਵਿਖੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਅਦਾ ਕਰਨਗੇ। ਉਹ ਪਿਛਲੇ ਕਈ ਦਹਾਕਿਆਂ ਤੋਂ ਨਵੰਬਰ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ  ਦਿਵਾਉਣ ਲਈ ਉਨ੍ਹਾਂ ਦੇ ਮਾਮਲਿਆਂ ਲਈ ਅਦਾਲਤਾਂ ਚ ਮੁਫਤ ਪੈਰਵੀ ਕਰ ਰਹੇ ਹਨ।ਦਿੱਲੀ ਹਾਈਕੋਰਟ ਵਲੋਂ ਆਏ ਕੱਲ੍ਹ ਇਤਿਹਾਸਕ ਫੈਸਲੇ 'ਚ 1984 ਸਿੱਖ ਕਤਲੇਆਮ 'ਚ ਉਮਰ ਕੈਦ ਦੀ ਸਜ਼ਾ ਮਿਲਣ ਤੋਂ ਬਾਅਦ ਕਾਂਗਰਸ ਨੇਤਾ ਸੱਜਣ ਕੁਮਾਰ ਨੇ ਮੰਗਲਵਾਰ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਪੱਤਰ ਲਿਖਕੇ ਪਾਰਟੀ ਦੀ ਮੁੱਢਲੀ ਮੈਂਬਰਸ਼ੀਪ ਤੋਂ ਅਸਤੀਫਾ ਦੇ ਦਿਤਾ ਹੈ।

ਇਹ ਜਾਣਕਾਰੀ ਪਾਰਟੀ ਨਾਲ ਜੁੜੇ ਸੂਤਰਾਂ ਨੇ ਦਿਤੀ। ਸੋਮਵਾਰ ਨੂੰ ਦਿੱਲੀ ਹਾਈਕੋਰਟ ਨੇ ਸਾਲ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਮਾਮਲੇ 'ਚ ਸੱਜਣ ਕੁਮਾਰ ਨੂੰ ਦੋਸ਼ੀ ਠਹਿਉਂਦੇ ਹੋਏ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।ਨਾਲ ਹੀ ਸੱਜਣ ਕੁਮਾਰ ਨੂੰ 5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਉਨ੍ਹਾਂ ਨੇ ਪੱਤਰ 'ਚ ਗਾਂਧੀ ਨੂੰ ਕਿਹਾ ਕਿ ‘ਮਾਣਯੋਗ ਹਾਈ ਕੋਰਟ ਵਲੋਂ ਮੇਰੇ ਖਿਲਾਫ ਦਿਤੇ ਗਏ ਆਦੇਸ਼ ਦੇ ਮੱਦੇਨਜ਼ਰ ਮੈਂ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੁੱਢਲੀ ਮੈਂਬਰੀ ਤੋਂ ਅਸਤੀਫਾ ਦਿੰਦਾ ਹਾਂ।  ਸਿੱਖ ਕਤਲੇਆਮ ਦੇ 34 ਸਾਲ ਬਾਅਦ ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ ਫੈਸਲਾ ਸੁਣਾਇਆ ਹੈ। ਕੋਰਟ ਨੇ ਅਪਣੇ ਫੈਸਲੇ 'ਚ ਕਿਹਾ ਕਿ ਇਸ ਦੀ ਚਾਲ ਉਨ੍ਹਾਂ ਲੋਕਾਂ ਨੇ ਚਲੀ ਜਿਨ੍ਹਾਂ ਨੂੰ ‘ਰਾਜਨੀਤਕ ਹਿਫਾਜ਼ਤ ਮਿਲੀ ਹੋਈ ਸੀ। ਇਸ ਕੇਸ ਦੀ ਸ਼ਲਾਘਾਯੋਗ ਪੈਰਵੀ ਵੀ ਐਚਐਸ ਫੂਲਕਾ ਨੇ ਕੀਤੀ ਹੈ।