ਚੰਡੀਗੜ੍ਹ ਸਮੇਤ ਉਤਰੀ ਭਾਰਤ ਵਿਚ ਠੰਡ ਨੇ ਪਸਾਰੇ ਪੈਰ, ਧੁੰਦ ਕਾਰਨ ਆਵਾਜਾਈ ਪ੍ਰਭਾਵਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਠੰਡ ਤੋਂ ਬਚਣ ਲਈ ਲੋਕ ਅੱਗ ਦਾ ਸਹਾਰਾ ਲੈਣ ਲਈ ਮਜ਼ਬੂਰ

weather

ਚੰਡੀਗੜ੍ਹ: ਬੀਤੇ ਸਨਿੱਚਰਵਾਰ ਨੂੰ ਪਏ ਮੀਂਹ ਤੋਂ ਬਾਅਦ ਠੰਡ ਵਧਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਹਾੜਾਂ ਵਿਚ ਬਰਫਬਾਰੀ ਤੋਂ ਬਾਅਦ ਮੈਦਾਨੀ ਇਲਾਕਿਆਂ ਨੂੰ ਵੀ ਠੰਡ ਨੇ ਆਪਣੇ ਕਲਾਵੇ ਵਿਚ ਲੈ ਲਿਆ ਹੈ। ਠੰਡ ਵਧਂਣ ਦੇ ਸਿਲਸਿਲਾ ਆਏ ਦਿਨ ਵਧਦਾ ਜਾ ਰਿਹਾ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਠੰਡ ਦੇ ਨਾਲ ਨਾਲ ਧੁੰਦ ਅਤੇ ਕੋਹਰਾ ਪੈਣਾ ਸ਼ੁਰੂ ਹੋ ਗਿਆ ਹੈ ਜੋ ਆਏ ਦਿਨ ਵਧਦਾ ਜਾ ਰਿਹਾ ਹੈ। ਠੰਡ ਤੋਂ ਬਚਣ ਲਈ ਲੋਕ ਅੱਗ ਦੇ ਨਾਲ-ਨਾਲ ਬਿਜਲੀ ਉਪਕਰਣਾ ਦਾ ਸਹਾਰਾ ਲੈ ਰਹੇ ਹਨ।

ਰਾਜਧਾਨੀ ਚੰਡੀਗੜ੍ਹ ਵਿਚ ਭਾਵੇਂ ਦੁਪਹਿਰ ਸਮੇਂ ਜਾ ਕੇ ਧੁੰਦ ਦੇ ਦਰਸ਼ਨ ਹੋ ਜਾਂਦੇ ਹਨ ਪਰ ਪੰਜਾਬ, ਹਰਿਆਣਾ ਦੇ ਦੁਰ-ਦੁਰਾਂਡੇ ਇਲਾਕੇ ਵਿਚ ਧੁੰਦ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਇਸ ਤੋਂ ਇਲਾਵਾ ਦੇਸ਼ ਦਾ ਬਾਕੀ ਰਾਜਾਂ ਵਿਚ ਵੀ ਧੁੰਦ ਤੇ ਸੀਤ ਲਹਿਰ ਦਾ ਪੂਰਾ ਜ਼ੋਰ ਹੈ। ਮੌਸਮ ਵਿਭਾਗ ਅਨੁਸਾਰ ਹਾਲੇ ਲੋਕਾਂ ਨੂੰ ਠੰਢ ਤੋਂ ਰਾਹਤ ਮਿਲਣ ਦੀ ਕੋਈ ਆਸ ਨਹੀਂ ਹੈ।

ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਰਾਜਸਥਾਨ ਵਿਚ ਸੰਘਣੀ ਧੁੰਦ ਦੇ ਨਾਲ ਸੀਤ ਲਹਿਰ ਹਾਲੇ ਜਾਰੀ ਰਹਿਣ ਦਾ ਅਨੁਮਾਨ ਹੈ। ਉੱਤਰ ਪੂਰਬ ਵਿੱਚ ਮੇਘਾਲਿਆ, ਨਾਗਾਲੈਂਡ, ਮਣੀਪੁਰ ਤੇ ਤ੍ਰਿਪੁਰਾ ’ਚ ਸੰਘਣਾ ਕੋਹਰਾ ਛਾਇਆ ਰਹੇਗਾ। ਉੱਧ ਤਮਿਲ ਨਾਡੂ ਤੇ ਪੁੱਡੂਚੇਰੀ ’ਚ ਅੱਜ ਝੱਖੜ ਝੁੱਲਣ ਦੇ ਨਾਲ ਹਲਕੀ ਵਰਖਾ ਵੀ ਪੈ ਸਕਦੀ ਹੈ।

ਮੌਸਮ ਵਿਗਿਆਨ ਵਿਭਾਗ ਚੇਨਈ ਨੇ ਨਾਗਾਪੱਟੀਨਮ, ਮਾਈਲਾਦੁਥੁਰਾਈ, ਪੇਰਾਮਬਲੂਰ, ਰਾਮਨਾਥਪੁਰ, ਤੰਜਾਵੂਰ ਤੇ ਤਿਰੂਵੁਰ ਤੇ ਤਿਰੂਵੈਕੁਰ ਜ਼ਿਲ੍ਹੇ ਵਿੱਚ ਅਗਲੇ ਤਿੰਨ ਘੰਟਿਆਂ ਅੰਦਰ ਮੀਂਹ ਪੈਣ ਦਾ ਖ਼ਦਸ਼ਾ ਹੈ। ਵਰਖਾ ਦੇ 22 ਦਸੰਬਰ ਤੱਕ ਜਾਰੀ ਰਹਿਣ ਦਾ ਅਨੁਮਾਨ ਹੈ।  ਡਿੱਗਦੇ ਤਾਪਮਾਨ ਨਾਲ ਸਮੁੱਚੇ ਕਸ਼ਮੀਰ ਵਿੱਚ ਤਾਪਮਾਨ ਜਿੱਥੇ ਸਿਫ਼ਰ ਡਿਗਰੀ ਤੋਂ ਹੇਠਾਂ ਚਲਾ ਗਿਆ ਹੈ, ਉੱਥੇ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਿੱਚ ਝੀਲਾਂ, ਝਰਨੇ ਤੇ ਤਾਲਾਬ ਜੰਮਣ ਦੀ ਹਾਲਤ ਵਿੱਚ ਆ ਗਏ ਹਨ। ਮੌਸਮ ਵਿਭਾਗ ਅਨੁਸਾਰ 20 ਦਸੰਬਰ ਤੋਂ ਮੌਸਮ ਦੀ ਹਾਲਤ ਵਿੱਚ ਕੁਝ ਸੁਧਾਰ ਹੋ ਸਕਦਾ ਹੈ ਤੇ ਤਦ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਦਾ ਵਾਧਾ ਹੋ ਸਕਦਾ ਹੈ।