Punjab News: ਐਕੁਆਇਰ ਕੀਤੀ ਜ਼ਮੀਨ ਸਬੰਧੀ ਮੁੜੇ ਪੈਸਿਆਂ ਨੂੰ ਹੜੱਪਣ ਦੇ ਇਲਜ਼ਾਮ ਤਹਿਤ BDPO ਸਣੇ 7 ਵਿਰੁਧ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਲਜ਼ਮਾਂ ਨੂੰ ਆਈਪੀਸੀ ਦੀ ਧਾਰਾ 420, 465, 467, 468, 471 ਅਤੇ 120ਬੀ ਆਈਪੀਸੀ ਤਹਿਤ ਨਾਮਜ਼ਦ ਕੀਤਾ ਗਿਆ ਹੈ।

File Image

Punjab News:  ਲੁਧਿਆਣਾ ਦੇ ਥਾਣਾ ਸੁਧਾਰ ਵਿਚ ਸਰਪੰਚ, ਪੰਚ ਮੈਂਬਰ, ਬੀਡੀਪੀਓ ਅਤੇ ਪਟਵਾਰੀ ਬਲਾਕ ਡੇਹਲੋਂ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਆਈਪੀਸੀ ਦੀ ਧਾਰਾ 420, 465, 467, 468, 471 ਅਤੇ 120ਬੀ ਆਈਪੀਸੀ ਤਹਿਤ ਨਾਮਜ਼ਦ ਕੀਤਾ ਗਿਆ ਹੈ।

ਐਫਆਈਆਰ ਵਿਚ ਸਰਪੰਚ ਸਤਵੰਤ ਕੌਰ, ਪੰਚ ਪਰਮਜੀਤ ਕੌਰ, ਇੰਦਰਜੀਤ ਕੌਰ, ਹਰਵਿੰਦਰ ਸਿੰਘ, ਜਗਦੇਵ ਸਿੰਘ ਵਾਲੀ ਲੀਲ, ਸੰਮਤੀ ਪਟਵਾਰੀ ਦਲਜੀਤ ਸਿੰਘ ਅਤੇ ਬੀ.ਡੀ.ਪੀ.ਓ. ਰੁਪਿੰਦਰਜੀਤ ਕੌਰ ਦੇ ਨਾਂਅ ਸ਼ਾਮਲ ਹਨ।ਲੁਧਿਆਣਾ ਪੁਲਿਸ ਦੀ ਇਹ ਕਾਰਵਾਈ ਐਕੁਆਇਰ ਕੀਤੀ ਜ਼ਮੀਨ ਦੇ ਸਬੰਧ ਵਿਚ ਮੁੜੇ ਪੈਸਿਆਂ ਨੂੰ ਹੜੱਪਣ ਦੇ ਸਬੰਧ ਵਿਚ ਮਿਲੀ ਦਰਖਾਸਤ ਮਗਰੋਂ ਕੀਤੀ ਜਾਂਚ ਤੋਂ ਬਾਅਦ ਹੋਈ ਹੈ।  

ਲਖਵੰਤ ਸਿੰਘ ਵਾਸੀ ਪਿੰਡ ਲੀਲ ਨੇ ਦਰਖਾਸਤ ਵਿਚ ਦਸਿਆ ਕਿ ਉਕਤ ਲੋਕਾਂ ਨੇ ਉਸ ਦੀ ਮਾਲਕੀ ਵਾਲੀ ਜ਼ਮੀਨ ਨੂੰ ਪੰਚਾਇਤੀ ਜ਼ਮੀਨ ਦੱਸ ਕੇ ਜ਼ਮੀਨ ਨੂੰ ਐਕੁਆਇਰ ਕਰਨ ’ਤੇ ਮਿਲਣ ਵਾਲੇ ਪੈਸੇ ਹੜੱਪ ਲਏ ਹਨ।