ਬਰਨਾਲਾ 'ਚ ਰੈਲੀ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਮੁਕਮੰਲ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2014 ਦੀਆਂ ਲੋਕ ਸਭਾ ਚੋਣਾਂ ‘ਚ ਦੇਸ਼ ਭਰ ਚੋਂ ਮਾਲਵੇ ਨੇ ਆਮ ਆਦਮੀ ਪਾਰਟੀ ਦੀ ਝੋਲੀ ਭਰੀ ਸੀ ਤੇ ਹੁਣ ਇੱਕ ਵਾਰ ਫ਼ਿਰ 2019 ਲੋਕ ਸਭਾ ਚੋਣਾਂ ਦੀ ਵੀ ਸ਼ੁਰੂਆਤ ਮਾਲਵੇ...

Kejriwal with Bhagwant Maan

ਬਰਨਾਲਾ : 2014 ਦੀਆਂ ਲੋਕ ਸਭਾ ਚੋਣਾਂ ‘ਚ ਦੇਸ਼ ਭਰ ਚੋਂ ਮਾਲਵੇ ਨੇ ਆਮ ਆਦਮੀ ਪਾਰਟੀ ਦੀ ਝੋਲੀ ਭਰੀ ਸੀ ਤੇ ਹੁਣ ਇੱਕ ਵਾਰ ਫ਼ਿਰ 2019 ਲੋਕ ਸਭਾ ਚੋਣਾਂ ਦੀ ਵੀ ਸ਼ੁਰੂਆਤ ਮਾਲਵੇ ਤੋਂ ਹੀ ਹੋਣ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਮੁੱਖ ਮੰਤਰੀ ਕੱਲ੍ਹ 20 ਜਨਵਰੀ ਨੂੰ ਲੋਕ ਸਭਾ ਚੋਣਾਂ ਦਾ ਆਗ਼ਾਜ਼ ਪੰਜਾਬ ਤੋਂ ਹੀ ਕਰਨ ਜਾ ਰਹੇ ਹਨ।

'ਆਪ' ਦੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਹੇਅਰ ਤੇ ਸੰਗਰੂਰ ਤੌਂ ਸਾਂਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਰੈਲੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਰੈਲੀ ‘ਚ ਵੱਡੀ ਗਿਣਤੀ ਲੋਕ ਪਹੁੰਚਣਗੇ ਤੇ ਸਭ ਦੀਆਂ ਅੱਖਾਂ ਖੁਲੀਆਂ ਰਹਿ ਜਾਣਗੀਆਂ। ਜ਼ਿਕਰ ਏ ਖਾਸ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ‘ਚ ਵੀ ਪੰਜਾਬੀਆਂ ਨੇ ਹੀ 'ਆਪ' ਦੀ ਝੋਲੀ 4 ਸੀਟਾਂ ਪਾਈਆਂ ਸੀ।

ਫਿਰ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਮਲਵਈਆਂ ਨੇ ਹੀ ਪਾਰਟੀ ਨੂੰ ਵਿਰੋਧੀ ਧਿਰ ਬਣਾਇਆ।ਇਸ ਲਈ ਕੇਜਰੀਵਾਲ ਨੇ 2019 ਲੋਕ ਸਭਾ ਚੋਣਾਂ ਲਈ ਮਾਲਵੇ ਦੀ ਧਰਤੀ ਤੋਂ ਹੀ ਚੋਣ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਹਾਲਾਂਕਿ ਖਹਿਰਾ ਧੜੇ ਦੇ ਪਾਰਟੀ ਤੋਂ ਵੱਖ ਹੋਣ ਤੋਂ ਬਾਅਦ ਆਪ ਲਈ ਇਸ ਵਾਰ ਬਾਜ਼ੀ ਜਿੱਤਣੀ ਕਾਫ਼ੀ ਮੁਸ਼ਕਿਲ ਹੋ ਸਕਦੀ ਹੈ। ਹਾਲਾਂਕਿ ਆਪ 2019 ‘ਚ ਕੀ ਦਮ ਵਿਖਾ ਪਾਵੇਗੀ ਇਹ ਤਾਂ ਹੁਣ ਸਮਾਂ ਹੀ ਦੱਸੇਗਾ।