ਕੈਪਟਨ ਦਾ ਦਿੱਲੀ ਦੌਰਾ, ਬਾਜਵਾ ਦੀ ਸੋਨੀਆਂ ਕੋਲ ਸ਼ਿਕਾਇਤ ਦੇ ਸ਼ੰਕੇ?!

ਏਜੰਸੀ

ਖ਼ਬਰਾਂ, ਪੰਜਾਬ

ਨੰਦਾ ਮਾਮਲੇ ਕਾਰਨ ਗਰਮਾਇਆ ਸੀ ਮਾਮਲਾ

file photo

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰੰਤਰੀ ਕੈਪਟਨ ਅਮਰਿੰਦਰ ਸਿੰਘ ਅੱਜਕੱਲ੍ਹ ਦਿੱਲੀ ਦੌਰੇ 'ਤੇ ਹਨ। ਉਹ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ ਵਿਚ ਕੈਪਟਨ ਸੋਨੀਆ ਗਾਂਧੀ ਨੂੰ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਦੀ ਸ਼ਿਕਾਇਤ ਕਰ ਸਕਦੇ ਹਨ ਕਿਉਂਕਿ ਇਸ ਵਾਰ ਪ੍ਰਤਾਪ ਸਿੰਘ ਬਾਜਵਾ ਕੈਪਟਨ ਦੀ ਕੁੱਝ ਜ਼ਿਆਦਾ ਹੀ ਖ਼ਿਲਾਫ਼ਤ ਕਰ ਬੈਠੇ ਹਨ।

ਪਹਿਲਾਂ ਇਹ ਹੁੰਦਾ ਸੀ ਕਿ ਬਾਜਵਾ ਦੀ ਬਿਆਨਬਾਜ਼ੀ ਤੋਂ ਬਾਅਦ ਕੈਪਟਨ ਕੋਈ ਜਵਾਬ ਨਹੀਂ ਦਿੰਦੇ ਸੀ ਪਰ ਇਸ ਵਾਰ ਕੈਪਟਨ ਨੇ ਬਾਜਵਾ ਦੀ ਬਿਆਨਬਾਜ਼ੀ ਦਾ ਉਸ ਵੇਲੇ ਸਾਹਮਣੇ ਆ ਕੇ ਜਵਾਬ ਦਿਤਾ ਜਦੋਂ ਉਨ੍ਹਾਂ ਨੰਦਾ ਬਾਰੇ ਕਿਹਾ ਸੀ ਕਿ ਇਹ ਲਗਾਤਾਰ ਕੇਸ ਹਾਰ ਰਹੇ ਹਨ ਇਸ ਲਈ ਉਨ੍ਹਾਂ ਨੂੰ ਹਟਾ ਦੇਣਾ ਚਾਹੀਦਾ ਹੈ।

ਬਾਜਵਾ ਦੀ ਇਸ ਬਿਆਨਬਾਜ਼ੀ ਤੋਂ ਬਾਅਦ ਕੈਪਟਨ ਨੇ ਕਿਹਾ ਸੀ ਕਿ ਤੁਹਾਨੂੰ ਮੇਰੀ ਸਰਕਾਰ ਦੇ ਕੰਮਾਂ 'ਚ ਦਖ਼ਲਅੰਦਾਜ਼ੀ ਕਰਨ ਦੀ ਲੋੜ ਨਹੀਂ ਹੈ।
ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਨੂੰ ਬਿਜਲੀ ਦਰਾਂ ਦੇ ਵਾਧੇ 'ਤੇ ਘੇਰਿਆ ਸੀ।

ਉਸ ਵੇਲੇ ਕੈਪਟਨ ਚੁਪ ਰਹੇ ਪਰ ਨੰਦਾ ਮਾਮਲੇ ਨੇ ਮਾਮਲਾ ਗਰਮ ਕਰ ਦਿਤਾ। ਇਸ ਲਈ ਸੰਭਵ ਹੈ ਕਿ ਉਹ ਦਿੱਲੀ 'ਚ ਸੋਨੀਆ ਗਾਂਧੀ ਨੂੰ ਮਿਲ ਕੇ ਬਾਜਵਾ ਦੀ ਸ਼ਿਕਾਇਤ ਦਰਜ ਕਰਵਾਉਣਗੇ। ਸੂਤਰ ਦਸਦੇ ਹਨ ਕਿ ਇਸ ਮੁਲਾਕਾਤ ਤੋਂ ਇਲਾਵਾ ਕੈਪਟਨ ਕੁੱਝ ਕੇਂਦਰੀ ਮੰਤਰੀਆਂ ਨਾਲ ਵੀ ਮੁਲਾਕਾਤ ਕਰਨਗੇ।