ਅੰਮ੍ਰਿਤਸਰ 'ਚ ਚੋਰਾਂ ਨੇ ਚੱਕਰਾਂ 'ਚ ਪਾਈ ਪੁਲਿਸ, ਕੀਤਾ ਵੱਡਾ ਕਾਰਨਾਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੈਂਕਾਂ ਵਿਚ ਲਗਾਤਾਰ ਦਿਨ ਦਿਹਾੜੇ ਲੁਟ ਖੋਹ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ।

Photo

ਅੰਮ੍ਰਿਤਸਰ: ਬੈਂਕਾਂ ਵਿਚ ਲਗਾਤਾਰ ਦਿਨ ਦਿਹਾੜੇ ਲੁਟ ਖੋਹ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ। ਬੰਡਾਲਾ ਵਿਖੇ ਐਚਡੀਐਫ਼ਸੀ ਬੈਂਕ ਦੀ ਬ੍ਰਾਂਚ ਵਿਚੋਂ ਪੰਜ ਤੋਂ ਸੱਤ ਵਿਅਕਤੀਆਂ ਵਲੋਂ ਇਸ ਘਟਨਾ ਨੂੰ ਅੰਜਾਮ ਦਿਤਾ ਗਿਆ ਹੈ। ਲੁਟੇਰੇ ਕੈਸ਼ੀਅਰ ਕੋਲੋਂ ਚਾਰ ਤੋਂ ਪੰਜ ਲੱਖ ਦੇ ਲਗਭਗ ਕੈਸ਼ ਖੋਹ ਕੇ ਫ਼ਰਾਰ ਹੋ ਗਏ। ਸ਼ਨੀਵਾਰ ਨੂੰ ਚਾਰ ਲੁਟੇਰੇ ਦੁਪਹਿਰ ਲਗਭਗ ਡੇਢ ਵਜੇ ਬੈਂਕ ਵਿਚ ਆਏ।

ਇਕ ਲੁਟੇਰੇ ਨੇ ਬੈਂਕ ਮੈਨੇਜਰ ਪੁਨੀਤ ਕੁਮਾਰ ਦੇ ਕੈਬਿਨ ਵਿਚ ਜਾ ਕੇ ਅਤੇ ਦੋ ਨੇ ਕੈਸ਼ੀਅਰ ਦੇ ਕੈਬਿਨ ਵਿਚ ਜਾ ਕੇ ਪੰਜ ਲੱਖ ਦੇ ਲਗਭਗ ਪੈਸਿਆਂ ਦੀ ਲੁੱਟ ਕੀਤੀ। ਲੁਟੇਰਿਆਂ ਨੇ ਸਿਰਫ ਪੰਜ ਮਿੰਟ ਵਿਚ ਇਸ ਲੁੱਟ ਨੂੰ ਅੰਜਾਮ ਦਿੱਤਾ ਹੈ। ਬੈਂਕ ਦੇ ਬਾਹਰ ਪਹਿਲਾਂ ਤੋਂ ਇੰਤਜ਼ਾਰ ਕਰ ਰਹੇ ਸਵਿਫਟ ਕਾਰ ਵਿਚ ਬੈਠੇ ਲੁਟੇਰੇ ਦੇ ਨਾਲ ਉਸ ਦੇ ਸਾਥੀ ਫਰਾਰ ਹੋ ਗਏ।

ਲੁੱਟ ਦੌਰਾਨ ਇੱਥੇ ਕੁਝ ਗ੍ਰਾਹਕ ਵੀ ਮੌਜੂਦ ਸਨ। ਲੁਟੇਰਿਆਂ ਕੋਲ ਹਥਿਆਰ ਹੋਣ ਕਾਰਨ ਕਿਸੇ ਵੀ ਕਰਮਚਾਰੀ ਅਤੇ ਗ੍ਰਾਹਕ ਨੇ ਵਿਰੋਧ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਸਮੇਂ ਐਸਐਸਪੀ ਵਿਕਰਮਜੀਤ ਦੁਗਲ ਦਿਹਾਤੀ ਪੁਲਿਸ ਅੰਮ੍ਰਿਤਸਰ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਲਈ ਮੌਕੇ 'ਤੇ ਪਹੁੰਚੇ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਵਲੋਂ ਪਹਿਲਾਂ ਰੇਕੀ ਕੀਤੀ ਗਈ ਹੈ।

ਇਥੇ ਸੱਭ ਤੋਂ ਵੱਡੀ ਖਾਮੀ ਇਹ ਹੈ ਕਿ ਗਾਰਡ ਕੋਲ ਕੋਈ ਹਥਿਆਰ ਨਹੀਂ ਹੈ ਜਿਸ ਕਾਰਨ ਲੁਟੇਰੇ ਬੜੀ ਅਸਾਨੀ ਨਾਲ ਕੈਸ਼ੀਅਰ ਤੋਂ ਕੈਸ਼ ਖੋਹ ਕੇ ਲਿਜਾਣ ਵਿਚ ਸਫ਼ਲ ਹੋਏ ਹਨ। ਰਿਜ਼ਰਵ ਬੈਂਕ ਦੀਆਂ ਹਦਾਇਤਾਂ ਮੁਤਾਬਿਕ ਬੈਂਕਾਂ ਨੂੰ ਹਥਿਆਰਾਂ ਸਮੇਤ ਸੁਰੱਖਿਆ ਗਾਰਡ ਰਖਿਆ ਜਾਣਾ ਬਿਲਕੁਲ ਲਾਜ਼ਮੀ ਹੈ।

ਬੀਤੇ ਇਕ ਮਹੀਨੇ ਵਿਚ ਬਿਆਸ ਦੇ ਨਜ਼ਦੀਕ ਸਥਿਤ ਬੈਂਕਾ ਦੇ ਏਟੀਐਮ ਲੁੱਟਣ ਦੀਆਂ ਤਿੰਨ ਵਾਰਦਾਤਾਂ ਹੋ ਚੁੱਕੀਆਂ ਹਨ। ਸ਼ੁੱਕਰਵਾਰ ਨੂੰ ਤਰਨਤਾਰਨ ਪਿੰਡ ਵਿਚ ਵੀ ਬਿਨਾਂ ਸੁਰੱਖਿਆ ਗਾਰਡ ਵਾਲੇ ਐਕਸਿਸ ਬੈਂਕ ਦੀ ਬ੍ਰਾਂਚ ਨੂੰ ਸਵਿਫਟ ਕਾਰ ਸਵਾਰ ਲੁਟੇਰਿਆਂ ਨੇ ਨਿਸ਼ਾਨਾ ਬਣਾ ਕੇ ਪੈਸੇ ਲੁੱਟੇ ਸੀ।