ਕਿਸਮਤ ਨੇ ਨੋਟਾਂ ਨਾਲ ਭਰ ਦਿੱਤੀ ਮਜ਼ਦੂਰ ਦੀ ਝੋਲੀ, ਰਾਤੋਂ ਰਾਤ ਬਣਿਆ ਕਰੋੜਪਤੀ!

ਏਜੰਸੀ

ਖ਼ਬਰਾਂ, ਪੰਜਾਬ

ਮੋਗਾ ਸਥਿਤ ਫੈਕਟਰੀ ‘ਚ ਉਸ ਦੇ ਦੋਸਤਾਂ ਵਲੋਂ ਲੱਡੂ ਖੁਆ ਕੇ ਉਸ ਦਾ ਮੂੰਹ ...

Punjab Moga laborer

ਮੋਗਾ: ਤਿਉਹਾਰਾਂ ਮੌਕੇ ਕਈ ਬੰਪਰ ਲਾਟਰੀਆਂ ਪਾਈਆਂ ਜਾਂਦੀਆਂ ਹਨ। ਲਾਟਰੀਆਂ ਲਈ ਬਹੁਤ ਸਾਰੇ ਲੋਕ ਅਪਣੀ ਕਿਸਮਤ ਅਜਮਾਉਂਦੇ ਹਨ। ਜ਼ਿਲਾ ਮੋਗਾ ਦੇ ਪਿੰਡ ਚੀਮਾ ਦਾ ਰਹਿਣ ਵਾਲਾ ਇਕ ਨੌਜਵਾਨ ਜੋ ਪਿਛਲੇ 15 ਸਾਲਾਂ ਤੋਂ ਪੰਜਾਬ ਸਰਕਾਰ ਦੀ ਲਾਟਰੀ ਖਰੀਦਦਾ ਆ ਰਿਹਾ ਸੀ ਅੱਜ ਉਸ ਨੂੰ ਉਸ ਦਾ ਫਲ ਮਿਲ ਗਿਆ। ਨਵੇਂ ਸਾਲ ‘ਤੇ ਪਾਈ ਡੇਢ ਕਰੋੜ ਦੀ ਲਾਟਰੀ ਦਾ ਇਨਾਮ ਉਸ ਦੇ ਨਾਂ ਲੱਗ ਗਿਆ, ਜਿਸ ਨੂੰ ਲੈ ਕੇ ਪਰਿਵਾਰ ਵਾਲਿਆਂ ‘ਚ ਖੁਸ਼ੀ ਦਾ ਮਾਹੌਲ ਹੈ।

ਮੋਗਾ ਸਥਿਤ ਫੈਕਟਰੀ ‘ਚ ਉਸ ਦੇ ਦੋਸਤਾਂ ਵਲੋਂ ਲੱਡੂ ਖੁਆ ਕੇ ਉਸ ਦਾ ਮੂੰਹ ਮਿੱਠਾ ਕਰਵਾਇਆ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਰੋੜਪਤੀ ਬਣੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਪੰਜਾਬ ਸਰਕਾਰ ਵਲੋਂ ਜਾਰੀ ਹਰ ਤਿਉਹਾਰ ‘ਤੇ ਲਾਟਰੀ ਨੂੰ ਖਰੀਦਦਾ ਆ ਰਿਹਾ ਹੈ ਅਤੇ ਇਸ ਵਾਰ ਵੀ ਉਸ ਨੇ 2 ਮਹੀਨੇ ਪਹਿਲਾਂ ਨਵੇਂ ਸਾਲ ਦੀ ਲਾਟਰੀ ਖਰੀਦੀ, ਜਿਸ ਦਾ ਪਹਿਲਾ ਇਨਾਮ ਡੇਢ ਕਰੋੜ ਸੀ।

ਉਸ ਨੇ ਦੱਸਿਆ ਕਿ ਮੋਗਾ ਦੇ ਫੋਕਲ ਪੁਆਇੰਟ ਸਥਿਤ ਫੈਕਟਰੀ ‘ਚ ਸੈਲਸ ਦਾ ਕੰਮ ਕਰਦਾ ਹੈ ਅਤੇ ਉਸ ਦਾ ਭਰਾ ਦਰਜੀ ਦਾ ਕੰਮ ਕਰਦਾ ਹੈ।ਹਰਵਿੰਦਰ ਤੇ ਉਸਦੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ। ਹਰਵਿੰਦਰ ਕਹਿੰਦਾ ਹੈ ਕਿ ਉਹ ਇਸ ਰਕਮ ਨੂੰ ਆਪਣੇ ਘਰੇਲੂ ਕੰਮ ਲਈ ਲਗਾਵੇਗਾ ਅਤੇ ਇਸ ਰਕਮ ਨੂੰ ਬਚਾ ਕੇ ਰੱਖੇਗਾ ਤਾਂ ਜੋ ਉਹ ਤੇ ਉਸਦਾ ਪਰਿਵਾਰ ਇਕ ਵਧੀਆ ਜ਼ਿੰਦਗੀ ਜੀਅ ਸਕੇ। ਪਿਛਲੇ ਸਾਲ ਵੀ ਇਕ ਵਿਅਕਤੀ ਲਾਟਰੀ ਜਿੱਤੀ ਸੀ।

ਜੇ ਕਿਸੇ ਨੇ ਸਿਰੜ ਨਾਲ ਸੁਪਨੇ ਸੱਚ ਹੁੰਦੇ ਦੇਖਣੇ ਹੋਣ ਤਾਂ ਹਰਿਆਣਾ ਦੇ ਟੋਹਾਣਾ ਵਾਸੀ 94 ਸਾਲਾ ਬਜ਼ੁਰਗ ਕਿਸਾਨ ਬਲਵੰਤ ਸਿੰਘ ਨੂੰ ਮਿਲਣਾ ਚਾਹੀਦਾ ਹੈ, ਜਿਨ੍ਹਾਂ ਨੇ ਪੰਜਾਬ ਰਾਜ ਸਾਵਣ ਬੰਪਰ-2019 ਦਾ ਪਹਿਲਾ ਇਨਾਮ ਜਿੱਤਿਆ ਹੈ। ਪੰਜਾਬ ਲਾਟਰੀਜ਼ ਵਿਭਾਗ ਕੋਲ ਇਨਾਮੀ ਰਾਸ਼ੀ ਲਈ ਦਸਤਾਵੇਜ਼ ਜਮਾਂ ਕਰਾਉਣ ਬਾਅਦ ਬਲਵੰਤ ਸਿੰਘ ਨੇ ਦਸਿਆ ਕਿ ਉਹ ਮੁਹਾਲੀ ਰਹਿੰਦੀ ਆਪਣੀ ਧੀ ਨੂੰ ਮਿਲਣ ਆਏ ਸਨ ਅਤੇ ਉਨਾਂ ਨੇ ਤਿੰਨ ਟਿਕਟਾਂ ਖਰੀਦੀਆਂ ਸਨ।

ਉਨ੍ਹਾਂ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਟਿਕਟ ਖਰੀਦਦੇ ਆ ਰਹੇ ਸਨ ਪਰ ਕਦੇ ਵੀ ਵੱਡਾ ਇਨਾਮ ਨਹੀਂ ਨਿਕਲਿਆ ਸੀ ਪਰ ਇਸ ਵਾਰ ਐਸੀ ਕਿਸਮਤ ਚਮਕੀ ਕਿ ਉਨ੍ਹਾਂ ਨੂੰ ਤਿੰਨੇ ਟਿਕਟਾਂ 'ਤੇ ਇਨਾਮ ਨਿਕਲੇ ਹਨ। ਉਨਾਂ ਦੱਸਿਆ ਕਿ ਦੋ ਟਿਕਟਾਂ ’ਤੇ ਦੋ-ਦੋ ਸੌ ਰੁਪਏ ਦੇ ਇਨਾਮ ਅਤੇ ਟਿਕਟ ਨੰਬਰ ਬੀ-331362 ’ਤੇ ਉਨਾਂ ਨੂੰ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। 

94 ਸਾਲਾ ਇਸ ਖੁਸ਼ਨਸੀਬ ਜੇਤੂ ਨੇ ਲਾਟਰੀਜ਼ ਵਿਭਾਗ ਵੱਲੋਂ ਡਰਾਅ ਕੱਢਣ ਦੇ ਅਪਣਾਏ ਜਾਂਦੇ ਸਰਲ ਤੇ ਪਾਰਦਰਸ਼ੀ ਤਰੀਕੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਰਾਸ਼ੀ ਨਾਲ ਉਹ ਹੋਰ ਜ਼ਮੀਨ ਖਰੀਦਣ ਤੋਂ ਇਲਾਵਾ ਨਵੀਆਂ ਤਕਨੀਕਾਂ ਨਾਲ ਖੇਤੀਬਾੜੀ ਕਰਾਉਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਰਾਜ ਸਾਵਣ ਬੰਪਰ ਦਾ ਡਰਾਅ 8 ਜੁਲਾਈ ਨੂੰ ਲੁਧਿਆਣਾ ਵਿਖੇ ਕੱਢਿਆ ਗਿਆ ਸੀ ਅਤੇ ਡੇਢ ਕਰੋੜ ਰੁਪਏ ਦੇ ਪਹਿਲੇ ਦੋ ਇਨਾਮ ਟਿਕਟ ਨੰਬਰ ਏ-316460 ਅਤੇ ਬੀ- 331362 ’ਤੇ ਨਿਕਲੇ ਸਨ। ਦੂਜੀ ਖੁਸ਼ਨਸੀਬ ਜੇਤੂ ਖਰੜ ਵਾਸੀ ਸੁਮਨ ਪ੍ਰਿਆ ਜਾਰਜ ਮਸੀਹ ਬਣੀ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।