
ਰਘੂਰਾਮ ਰਾਜਨ ਪਿਛਲੇ ਮਹੀਨੇ ਰਾਜਸਥਾਨ 'ਚ 'ਭਾਰਤ ਜੋੜੋ' ਦਾ ਹਿੱਸਾ ਬਣੇ ਸਨ।
ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਲੋਕਾਂ ਵਿਚ ਰਾਹੁਲ ਗਾਂਧੀ ਦੇ ਅਕਸ ਬਾਰੇ ਪੁੱਛੇ ਜਾਣ 'ਤੇ ਕਿਹਾ ਹੈ ਕਿ ਉਹ 'ਪੱਪੂ' ਨਹੀਂ ਸਗੋਂ 'ਸਮਾਰਟ' ਵਿਅਕਤੀ ਹਨ। ਦਾਵੋਸ 'ਚ ਚੱਲ ਰਹੇ ਵਿਸ਼ਵ ਆਰਥਿਕ ਫੋਰਮ ਦੇ ਸੰਮੇਲਨ ਦੌਰਾਨ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਰਘੂਰਾਮ ਰਾਜਨ ਨੇ ਕਿਹਾ ਕਿ ਰਾਹੁਲ ਗਾਂਧੀ ਦਾ 'ਪੱਪੂ' ਅਕਸ ਮੰਦਭਾਗਾ ਹੈ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਦੀ ਭਾਜਪਾ ਆਗੂਆਂ ਨੂੰ ਸਲਾਹ, 'ਫਿਲਮਾਂ 'ਤੇ ਬੇਲੋੜੀ ਬਿਆਨਬਾਜ਼ੀ ਤੋਂ ਗੁਰੇਜ਼ ਕਰੋ’
ਰਘੂਰਾਮ ਰਾਜਨ ਨੇ ਕਿਹਾ, " ਮੈਨੂੰ ਲੱਗਦਾ ਹੈ ਕਿ ਇਹ ਅਕਸ (ਪੱਪੂ) ਮੰਦਭਾਗਾ ਹੈ। ਮੈਂ ਕਈ ਦਹਾਕਿਆਂ ਤੋਂ ਉਹਨਾਂ ਨਾਲ ਅਹਿਮ ਮੁੱਦਿਆਂ 'ਤੇ ਚਰਚਾ ਕਰ ਰਿਹਾ ਹਾਂ। ਉਹ (ਰਾਹੁਲ ਗਾਂਧੀ) ਕਿਸੇ ਵੀ ਤਰ੍ਹਾਂ ਪੱਪੂ ਨਹੀਂ ਹਨ...ਉਹ ਇਕ ਹੁਸ਼ਿਆਰ ਵਿਅਕਤੀ ਹਨ”। ਰਘੂਰਾਮ ਰਾਜਨ ਪਿਛਲੇ ਮਹੀਨੇ ਰਾਜਸਥਾਨ 'ਚ 'ਭਾਰਤ ਜੋੜੋ' ਦਾ ਹਿੱਸਾ ਬਣੇ ਸਨ। ਉਹਨਾਂ ਕਿਹਾ ਕਿ ਉਹ ਇਸ ਯਾਤਰਾ ਦੇ ਸਿਧਾਂਤਾਂ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਇਸ ਲਈ ਇਸ ਯਾਤਰਾ ਵਿਚ ਸ਼ਾਮਲ ਹੋਏ ਹਨ।
ਇਹ ਵੀ ਪੜ੍ਹੋ: ਸਭ ਤੋਂ ਅਮੀਰ ਅਦਾਕਾਰਾਂ ਦੀ ਸੂਚੀ 'ਚ ਚੌਥੇ ਨੰਬਰ 'ਤੇ ਸ਼ਾਹਰੁਖ ਖਾਨ, ਜਾਣੋ ਕਿੰਨੀ ਹੈ ਕੁੱਲ ਜਾਇਦਾਦ
ਆਰਬੀਆਈ ਦੇ ਸਾਬਕਾ ਗਵਰਨਰ ਨੇ ਕਿਹਾ ਕਿ ਕਿਸੇ ਵੀ ਨੇਤਾ ਤੋਂ ਨੋਬਲ ਪੁਰਸਕਾਰ ਜੇਤੂ ਬਣਨ ਦੀ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ। ਬੁਨਿਆਦੀ ਗੱਲਾਂ ਦੀ ਸਮਝ ਹੋਣੀ ਜ਼ਰੂਰੀ ਹੈ, ਜੋ ਰਾਹੁਲ ਗਾਂਧੀ ਕੋਲ ਹੈ। ਰਾਜਨ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਤੁਹਾਡੀਆਂ ਤਰਜੀਹਾਂ ਨੂੰ ਜਾਣਨਾ ਜ਼ਰੂਰੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋਖਮ ਕਿਵੇਂ ਲੈਣਾ ਹੈ ਅਤੇ ਸਹੀ ਸਮੇਂ 'ਤੇ ਉਹਨਾਂ ਦਾ ਮੁਲਾਂਕਣ ਕਰਨਾ ਹੈ। ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਅਜਿਹਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ।"