ਕਾਂਗਰਸ ਨੇ 10 ਤੋਂ 12 ਹਜਾਰ ਪ੍ਰਤੀ ਕਿੱਲਾ ਕਿਸਾਨਾਂ ਨੂੰ ਰਗੜਾ ਲਗਾਇਆ: ਮਜੀਠੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿਜਲੀ ਦੇ ਰੇਟ ਘਟਾਏ ਜਾਣ ਤੇ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਮਿਲਣ: ਮਜੀਠੀਆ

Bikram Majithia

ਚੰਡੀਗੜ੍ਹ: ਅਕਾਲੀ ਦਲ ਵਫ਼ਦ ਵੱਲੋਂ ਵਿਧਾਨ ਸਭਾ ਸਪੀਕਰ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਅਕਾਲੀ ਦਲ ਨੇ ਸਪੀਕਰ ਨੂੰ ਮਿਲ ਕੇ ਕਿਹਾ ਕਿ ਕਰੋੜਾਂ ਰੁਪਿਆ ਲੋਕਾਂ ਦਾ ਖਰਚ ਹੋਣਾ ਹੈ ਸੈਸ਼ਨ ਬੁਲਾਉਣ ਲਈ ਜੇ ਲੋਕ ਮੁੱਦਿਆਂ 'ਤੇ ਚਰਚਾ ਨਹੀਂ ਹੋਣੀ ਤਾਂ ਸੈਸ਼ਨ 'ਤੇ ਪੈਸੇ ਨਾ ਬਰਬਾਦ ਕਰੋ, ਇਸਤੋਂ ਪਹਿਲਾਂ ਵੀ 3-4 ਸੈਸ਼ਨ ਬੁਲਾਏ ਗਏ ਸੀ ਪਰ ਉਨ੍ਹਾਂ ਸੈਸ਼ਨਾਂ ਵਿਚ ਐਮਰਜੈਂਸੀ ਵਾਲੇ ਹਾਲਾਤ ਰੱਖੇ ਗਏ।

ਮਜੀਠੀਆ ਨੇ ਕਿਹਾ ਕਿ ਐਮਰਜੈਂਸੀ ਵਾਲੇ ਹਾਲਾਤ ਮੈਂ ਤਾਂ ਕਿਹਾ ਹੈ ਕਿ ਸਰਕਾਰ ਨੇ ਆਪਣਾ ਕੰਮ ਕਰਨਾ ਹੈ ਪਰ ਉਸ ‘ਤੇ ਚੈੱਕ-ਬੈਲੇਂਸ ਦਾ ਕੰਮ ਵਿਰੋਧੀ ਧਿਰ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸੈਸ਼ਨਾਂ ਵਿਚ ਵਿਰੋਧੀ ਧਿਰ ‘ਤੇ ਪਾਬੰਧੀ ਲਗਾ ਦਿੱਤੀ ਗਈ ਸੀ ਕਿ ਤੁਸੀਂ ਕੋਈ ਵੀ ਸਵਾਲ ਨਹੀਂ ਕਰ ਸਕਦੇ ਤਾਂ ਕਰਕੇ ਅਸੀਂ ਸਪੀਕਰ ਸਾਬ੍ਹ ਨੂੰ ਬੇਨਤੀ ਕੀਤੀ ਹੈ ਕਿ ਜੇ ਤੁਸੀਂ ਪਹਿਲਾਂ ਵਾਲਾ ਰਵੱਈਆ ਰੱਖਣਾ ਹੈ ਤਾ ਸੈਸ਼ਨ ‘ਤੇ ਲੋਕਾਂ ਦਾ ਖਜਾਨੇ ‘ਚੋਂ ਕਰੋੜਾਂ ਰੁਪਏ ਖਰਚ ਨਾ ਕਰੋ।

ਉਨ੍ਹਾਂ ਕਿਹਾ ਕਿ ਜੇ ਲੋਕਾਂ ਦੇ ਅਸਲ ਮੁੱਦੇ, ਕਿਸਾਨਾਂ, ਮੁਲਾਜ਼ਮਾਂ, ਗਰੀਬਾਂ, ਦਲਿੱਤ ਭਾਈਚਾਰਾ, ਬਹਿਬਲ ਕਲਾਂ ਕਾਂਡ, ਨੌਜਵਾਨਾਂ, ਮਹਿੰਗੀ ਬਿਜਲੀ ਦੇ ਜੋ ਪੰਜਾਬ ਦੇ ਹਾਲਾਤ ਬਣੇ ਹਨ, ਇਹ ਸਾਰਾ ਅਸੀਂ ਸਪੀਕਰ ਸਾਬ੍ਹ ਨੂੰ ਵਿਸਥਾਰ ਨਾਲ ਲਿਖ ਕੇ ਦਿੱਤਾ ਹੈ। ਅਕਾਲੀ ਦਲ ਨੇ ਬਜਟ ਇਜਲਾਸ ਦਾ ਸਮਾਂ ਵਧਾਉਣ ਦੀ ਕੀਤੀ ਮੰਗ ਕੀਤੀ ਹੈ ਅਤੇ ਕਿਹਾ ਕਿ ਹਰ ਮੁੱਦੇ 'ਤੇ ਇੱਕ-ਇੱਕ ਦਿਨ ਹੋਵੇ ਚਰਚਾ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਵਾਲੇ 3 ਸੈਸ਼ਨਾਂ ਵਾਂਗ ਵਿਰੋਧੀ ਧਿਰਾਂ ਉਤੇ ਸਵਾਲ ਕਰਨ ‘ਤੇ ਪਾਬੰਦੀ ਨਹੀਂ ਹੋਣੀ ਚਾਹੀਦੀ ਜੇ ਪਹਿਲਾਂ ਵਾਂਗ ਬੋਲਣ ‘ਤੇ ਪਾਬੰਧੀ ਲਗਾਈ ਤਾਂ ਇਸ ਸੈਸ਼ਨ ਦਾ ਕੋਈ ਫ਼ਾਇਦਾ ਨਹੀਂ ਇਹ ਸਿਰਫ਼ ਲੋਕਾਂ ਦੇ ਪੈਸੇ ਦੀ ਬਰਬਾਦੀ ਹੋਵੇਗੀ। ਮਜੀਠੀਆ ਨੇ ਕਿਹਾ ਕਿ ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਪਰਿਵਾਰਾਂ ਨਹੀਂ ਦਿੱਤੀ ਨੌਕਰੀ ਉਸਦਾ ਕਾਂਗਰਸ ਨੂੰ ਹਾਊਸ ਵਿਚ ਜਵਾਬ ਦੇਣਾ ਹੋਵੇਗਾ।

ਮਜੀਠੀਆ ਨੇ ਕਿਹਾ ਕਿ ਕਿਸਾਨਾਂ ਦਾ ਕਰਜਾ ਤਾਂ ਕੀ ਮੁਆਫ਼ ਹੋਣਾ ਸੀ ਉਹ ਤਾਂ ਡਿਫ਼ਾਲਟਰ ਬਣਾ ਦਿੱਤੇ। ਗੰਨਾ ਕਿਸਾਨਾਂ ਦਾ ਮੌਜੂਦਾ ਸਰਕਾਰ ਵੱਲ 700-800 ਕਰੋੜ ਬਕਾਇਆ ਦੇਣ ਨੂੰ ਰਹਿੰਦਾ ਹੈ, 400 ਕਰੋੜ ਤਾਂ ਸਰਕਾਰੀ ਮਿੱਲਾਂ ਦਾ ਬਕਾਇਆ ਦੇਣ ਨੂੰ ਰਹਿੰਦਾ ਹੈ।

ਉਨ੍ਹਾਂ ਕਿਹਾ ਕਿ ਜੇ ਹਰਿਆਣਾ ਨਾਲ ਪੰਜਾਬ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਨੇ 10000 ਤੋਂ 12000 ਤੱਕ ਪੰਜਾਬ ਦੇ ਕਿਸਾਨਾਂ ਨੂੰ ਪ੍ਰਤੀ ਕਿੱਲਾ ਮਾਰ ਮਾਰੀ ਹੈ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਗੰਨਾ ਕਿਸਾਨਾਂ ਦਾ 500 ਕਰੋੜ ਦਾ ਨੁਕਸਾਨ ਹੋਇਆ ਹੈ।