ਚੂਰਾ ਪੋਸਤ ਦੀ ਵੱਡੀ ਖੇਪ ਪੰਜਾਬ ’ਚ ਲਿਆ ਰਹੇ 7 ਨਸ਼ਾ ਤਸਕਰ ਚੜ੍ਹੇ ਪੁਲਿਸ ਹੱਥੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ ਅਤੇ ਹੁਸ਼ਿਆਰਪੁਰ ਪੁਲਿਸ ਨੇ ਕਸ਼ਮੀਰ ਤੋਂ ਪੰਜਾਬ ਵਿਚ ਡਰੱਗ ਤਸਕਰੀ ਦੀ ਕੋਸ਼ਿਸ਼ ਨੂੰ ਨਕਾਮ ਕਰਦੇ ਹੋਏ 1.57 ਕੁਇੰਟਲ ਚੂਰਾ ਪੋਸਤ ਬਰਾਮਦ ਕੀਤਾ

7 drug smuggler arrested in Punjab

ਜਲੰਧਰ : ਅੰਤਰਰਾਜੀ ਨਸ਼ਾ ਤਸਕਰੀ ਰੈਕਟ ਵਿਰੁਧ ਕਾਰਵਾਈ ਕਰਦੇ ਹੋਏ ਕਾਊਂਟਰ ਇੰਟੈਲੀਜੈਂਸ ਜਲੰਧਰ ਅਤੇ ਹੁਸ਼ਿਆਰਪੁਰ ਪੁਲਿਸ ਨੇ ਕਸ਼ਮੀਰ ਤੋਂ ਪੰਜਾਬ ਵਿਚ ਡਰੱਗ ਤਸਕਰੀ ਦੀ ਕੋਸ਼ਿਸ਼ ਨੂੰ ਨਕਾਮ ਕਰਦੇ ਹੋਏ 1.57 ਕੁਇੰਟਲ ਚੂਰਾ ਪੋਸਤ ਬਰਾਮਦ ਕੀਤਾ। ਕਾਊਂਟਰ ਇੰਟੈਲੀਜੈਂਸ ਨੇ 7 ਦੋਸ਼ੀ ਕ੍ਰਿਸ਼ਨ ਕੁਮਾਰ (51), ਰਵਿੰਦਰ ਕੁਮਾਰ (27), ਜਗਦੀਪ ਸਿੰਘ (43), ਅਸਲਮ (34), ਸਰੂਪ ਸਿੰਘ (25), ਰਾਜਵਿੰਦਰ ਸਿੰਘ (18) ਅਤੇ ਕਰਨੈਲ ਸਿੰਘ (47) ਨੂੰ ਚੌਕ ਨਲੋਆਂ ਹੁਸ਼ਿਆਰਪੁਰ ਵਿਚ ਚੈਕਿੰਗ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ।

ਇਕ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿਚ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਐਚ.ਪੀ.ਐਸ ਖੱਖ ਨੇ ਕਿਹਾ ਕਿ ਸਰਹੱਦ ਪਾਰ ਤੋਂ ਹੋ ਰਹੀਆਂ ਗਤੀਵਿਧੀਆਂ ਅਤੇ ਅਗਾਮੀ ਲੋਕ ਸਭਾ ਚੋਣਾਂ ਦੇ ਸਬੰਧ ਵਿਚ ਵਿਸ਼ੇਸ ਟੀਮਾਂ ਨੂੰ ਜੰਮੂ ਅਤੇ ਕਸ਼ਮੀਰ ਤੋਂ ਪੰਜਾਬ ਰਾਜ ਵਿਚ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਲਈ ਹਲਕੇ ਵਿਚ ਸਥਾਪਿਤ ਕੀਤਾ ਗਿਆ। ਸ਼੍ਰੀ ਖੱਖ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਨੂੰ ਅੱਜ ਇਕ ਗੁਪਤ ਸੂਚਨਾ ਮਿਲੀ ਕਿ ਚੂਰਾ ਪੋਸਤ ਦੀ ਗੈਰਕਾਨੂੰਨੀ ਤਸਕਰੀ ਦੇ ਧੰਦੇ ਵਿਚ ਭਰੇ ਇਕ ਟੱਰਕ ਨੰ (P2102L2871)

ਅਤੇ ਇਕ ਟੈਂਕਰ ਨੂੰ (P2131R0635) ਅਤੇ ਇਕ ਸਕਾਰਪੀਓ ਕਾਰ ਨੰ(8R1924567) ਵਿਚ ਲੁਕਾ ਕੇ ਚੂਰਾ ਪੋਸਤ ਦੀ ਖੇਪ ਕਸ਼ਮੀਰ ਤੋਂ ਖ਼ਰੀਦ ਕੇ ਲਿਆ ਰਹੇ ਸਨ ਅਤੇ ਇਹ ਹੁਸ਼ਿਆਰਪੁਰ ਦੇ ਮਾਡਲ ਟਾਊਨ ਪੁਲਿਸ ਸਟੇਸ਼ਨ ਦੇ ਖੇਤਰ ਵਿਚੋਂ ਲੰਘ ਰਹੇ ਸਨ। ਏ.ਆਈ.ਜੀ. ਨੇ ਕਿਹਾ ਕਿ ਤੁਰਤ ਜ਼ਿਲ੍ਹਾ ਪੁਲਿਸ ਪ੍ਰਮੁੱਖ ਹੁਸ਼ਿਆਰਪੁਰ ਨੂੰ ਇਹ ਸੂਚਨਾ ਦਿਤੀ ਗਈ ਅਤੇ ਐਸ.ਐਚ.ਓ ਮਾਡਲ ਟਾਊਨ ਪੁਲਿਸ ਸਟੇਸ਼ਨ ਇੰਸਪੈਕਟਰ ਭਾਰਤ ਮਸੀਹ ਨੂੰ ਅਪਣੀ ਟੀਮਾਂ ਦੇ ਨਾਲ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਦੇ ਨਿਰਦੇਸ਼ ਦਿਤੇ

ਅਤੇ ਉੱਪਰ ਲਿਖੇ ਤਿੰਨ ਵਾਹਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਅਤੇ ਇਸ ਚੈਕਿੰਗ ਦੌਰਾਨ ਵਾਹਨਾਂ ਵਿਚ ਤੇਲ ਦੇ ਡਰਮਾਂ ‘ਚ ਲੁਕਾ ਕੇ 6 ਬੋਰੀਆਂ ਵਿਚ 1.57 ਕੁਇੰਟਲ ਚੂਰਾ ਪੋਸਤ ਬਰਾਮਦ ਕੀਤਾ ਅਤੇ ਖੇਪ ਲਿਆ ਰਹੇ 7 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਫੜੇ ਗਏ ਤਸਕਰਾਂ ਦੇ ਵਿਰੁਧ ਪੁਲਿਸ ਸਟੇਸ਼ਨ ਮਾਡਲ ਟਾਊਨ ਹੁਸ਼ਿਆਰਪੁਰ ਵਿਚ ਐਨ.ਡੀ.ਪੀ.ਐਸ. ਐਕਟ ਦੀ ਧਾਰਾ 15 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ

ਇਨ੍ਹਾ ਤਸਕਰਾਂ ਤੋਂ ਪੁਛਗਿੱਛ ਦੌਰਾਨ ਇਹ ਪਤਾ ਲੱਗਾ ਕੇ ਅਸਲਮ ਰਾਜੂ ਇਸ ਰੈਕੇਟ ਦਾ ਮਾਸਟਰ ਮਾਇਂਡ ਹੈ ਅਤੇ ਉਹ ਜੰਮੂ ਕਸ਼ਮੀਰ ਤੋਂ ਇਹ ਖੇਪ ਖਰੀਦ ਕੇ ਲਿਆ ਰਹੇ ਸੀ। ਏ.ਆਈ.ਜੀ. ਨੇ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਤੋਂ ਵਿਸਥਾਰ ਨਾਲ ਜਾਂਚ ਲਈ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਪੁਲਿਸ ਰਿਮਾਂਡ ਤੇ ਲਿਆ ਜਾਵੇਗਾ।