ਕਰਮਜੀਤ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਲੋਕਾਂ ਨੇ 'ਸ਼ਹੀਦ ਕਰਮਜੀਤ ਸਿੰਘ ਅਮਰ ਰਹੇ' ਦੇ ਲਗਾਏ ਨਾਅਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਗਾ ਜ਼ਿਲ੍ਹਾ ਦੇ ਪਿੰਡ ਜਨੇਰ ਦੇ ਜਵਾਨ ਸ਼ਹੀਦ ਕਰਮਜੀਤ ਸਿੰਘ ਨੂੰ ਅੱਜ ਹਜ਼ਾਰਾਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।

People hail Karamjeet Singh during his last rites

ਮੋਗਾ: ਬੀਤੇ ਦਿਨ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਰਾਜੌਰੀ ਖੇਤਰ ਵਿਚ ਕੀਤੀ ਗੋਲੀਬਾਰੀ ਦੌਰਾਨ ਸ਼ਹੀਦ ਹੋਏ (24) ਸਾਲਾ ਕਰਮਜੀਤ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।  ਮੋਗਾ ਜ਼ਿਲ੍ਹਾ ਦੇ ਪਿੰਡ ਜਨੇਰ ਦੇ ਜਵਾਨ ਸ਼ਹੀਦ ਕਰਮਜੀਤ ਸਿੰਘ ਨੂੰ ਅੱਜ ਹਜ਼ਾਰਾਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।  

ਇਸ ਮੌਕੇ 18 ਜੇਏਕੇ ਰੈਜੀਮੈਂਟ ਦੇ ਜਵਾਨਾਂ ਵੱਲੋਂ ਕੈਪਟਨ ਗੋਕੁਲ ਅਸ਼ੋਕ ਦੀ ਅਗਵਾਈ ਹੇਠਂ ਸ਼ਹੀਦ ਨੂੰ ਸਲਾਮੀ ਦਿੱਤੀ ਗਈ। ਦੇਸ਼ ਲਈ ਸ਼ਹੀਦ ਹੋਣ ਵਾਲੇ ਕਰਮਜੀਤ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਹਾਜ਼ਰ ਲੋਕਾਂ ਨੇ 'ਸ਼ਹੀਦ ਕਰਮਜੀਤ ਸਿੰਘ ਅਮਰ ਰਹੇ' ਦੇ ਨਾਅਰੇ ਲਗਾਏ।  ਸ਼ਹੀਦ ਕਰਮਜੀਤ ਸਿੰਘ ਦੀ ਚਿਖਾ ਨੂੰ ਅਗਨੀ ਉਸ ਦੇ ਪਿਤਾ ਅਵਤਾਰ ਸਿੰਘ ਅਤੇ ਵੱਡੇ ਭਰਾ ਵੱਲੋਂ ਦਿੱਤੀ ਗਈ। 

ਜ਼ਿਕਰਯੋਗ ਹੈ ਕਿ ਸ਼ਹੀਦ ਕਰਮਜੀਤ ਸਿੰਘ ਲਗਭਗ 4 ਸਾਲ ਪਹਿਲਾਂ 18 ਜੇਏਕੇ ਰੈਜੀਮੈਂਟ ਵਿਚ ਬਤੌਰ ਸਿਪਾਹੀ ਭਰਤੀ ਹੋਇਆ ਸੀ ਅਤੇ ਉਸ ਦਾ ਪਿਤਾ ਅਵਤਾਰ ਸਿੰਘ ਅਤੇ ਫੁੱਫੜ ਰੁਪਿੰਦਰ ਸਿੰਘ ਵੀ ਭਾਰਤੀ ਫ਼ੌਜ ਵਿਚੋਂ ਸੇਵਾ-ਮੁਕਤ ਹੋਏ ਹਨ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਸੰਦੀਪ ਹੰਸ, ਐਸ ਐਸ ਪੀ ਅਮਰਜੀਤ ਸਿੰਘ ਬਾਜਵਾ, 18 ਜੇਏਕੇ ਰੈਜੀਮੈਂਟ ਦੇ ਕੈਪਟਨ ਗੋਕੁਲ ਅਸ਼ੋਕ ਅਤੇ ਹੋਰਨਾਂ ਵੱਲੋ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।