ਕਿਸਾਨਾਂ ਨੇ ਜਲਾਲਾਬਾਦ ਐਕਸੀਅਨ ਦਫਤਰ ਦਾ ਘਿਰਾਓੁ ਕਰ ਕੇ ਦਿੱਤਾ ਧਰਨਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀ ਸਰਕਾਰ ਖੇਤੀ ਸੈਕਟਰ ਨੂੰ ਘੱਟ ਬਿਜਲੀ ਦੇ ਕਿਸਾਨਾਂ ਨੂੰ ਕਰ ਰਹੀ ਖੱਜਲ ਖੁਆਰ...

Kissan

ਜਲਾਲਾਬਾਦ: ਜਿੱਥੇ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਵਿਰੋਧੀ ਲਿਆਂਦੇ ਗਏ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦਾ ਅੰਨਦਾਤਾ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਸੰਘਰਸ਼ ਕਰ ਰਿਹਾ ਹੈ। ਉਧਰ ਦੂਜੇ ਪਾਸੇ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਕਾਂਗਰਸ ਸਰਕਾਰ ਅਣਮਿੱਥੇ ਸਮੇਂ ਦੇ ਪਾਵਰ ਕੱਟ ਲਗਾ ਕੇ ਕਿਸਾਨਾਂ ਨੂੰ ਸਿਰਫ 2-4 ਘੰਟੇ ਦੀ ਬਿਜਲੀ ਸਪਲਾਈ ਦੇ ਕੇ ਖੱਜਲ ਖੁਆਰ ਕਰ ਰਹੀ ਹੈ ਅਤੇ ਜਿਸਦੇ ਕਾਰਨ ਕਿਸਾਨਾਂ ਵੱਲੋਂ ਖੂਨੇ ਪਸੀਨੇ ਦੇ ਕਮਾਈ ਲਗਾ ਕੇ ਤਿਆਰ ਕੀਤੀ ਗਈ ਕਣਕ ਦੀ ਫਸਲ ਦੇ ਪਸ਼ੂ ਚਾਰਾ ਸਬਜੀਆਂ ਪਾਣੀ ਦੀ ਘਾਟ ਕਾਰਨ ਸੁੱਕਣ ਕਿਨਾਰੇ ਹਨ।

ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਨੂੂੰ ਹਲਕੇ ਜਲਾਲਾਬਾਦ ਦੇ ਦਰਜਨ ਭਰ ਪਿੰਡਾਂ ਦੇ ਕਿਸਾਨਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਜਲਾਲਾਬਾਦ ਦੇ ਐਕਸੀਅਨ ਦਫਤਰ ਦਾ ਘਿਰਾਓ ਕਰ ਕੇ ਦਫ਼ਤਰ ਦੇ ਅੱਗੇ ਰੋਸ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੇਨਜਮੈਂਟ ਦੇ ਖ਼ਿਲਾਫ ਧਰਨਾ ਦਿੱਤਾ।

ਧਰਨੇ ’ਚ ਸ਼ਾਮਲ ਕਿਸਾਨਾਂ ਤੇ ਆਗੂਆਂ ਨੇ ਕਿਹਾ ਕਿ ਜੇਕਰ ਜਲਦੀ ਤੋਂ ਜਲਦੀ ਖੇਤੀ ਸੈਕਟਰ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਾ ਪੰਜਾਬ ਦੀ ਸਰਕਾਰ ਅਤੇ ਪਾਵਰਕਾਮ ਦੀ ਮੇਨਜਮੈਟ ਦੇ ਪੁਖੱਤਾ ਪ੍ਰਬੰਧ ਨਾ ਕੀਤੇ ਤਾਂ ਇਹ ਸੰਘਰਸ ਪੰਜਾਬ ਪੱਧਰ ’ਤੇ ਕੀਤਾ ਜਾਵੇਗਾ। ਇਸ ਬਾਬਤ ਜਦੋਂ ਜਲਾਲਾਬਾਦ ਦੇ ਐਕਸੀਅਨ ਫੁੰਮਣ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਿੰਨੀ ਪਿੱਛੋ ਸਪਲਾਈ ਦਾ ਸ਼ਡਿਊਲ ਆਉਂਦਾ ਹੈ ਉਸ ਮੁਤਾਬਿਕ ਹੀ ਸਪਲਾਈ ਦਿੱਤੀ ਜਾਂਦੀ ਹੈ , ਪਰ ਬਿਜਲੀ ਸਪਲਾਈ ਦੀ ਸ਼ਾਰਟੇਜ ਚੱਲ ਰਹੀ ਹੈ।