“ਹੁਨਰ ਹੈ ਤਾਂ ਦੁਨੀਆ ਕਦਰ ਕਰੇਗੀ”, ਅੱਡੀਆਂ ਚੁੱਕਣ ਨਾਲ ਕਿਰਦਾਰ ਉੱਚੇ ਨਹੀਂ ਹੁੰਦੇ: ਨਵਜੋਤ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵਜੋਤ ਸਿੱਧੂ ਨੇ ਇਕ ਵਿਅੰਗਾਤਮਕ ਟਵੀਟ ਕੀਤਾ ਹੈ...

Navjot Sidhu

ਚੰਡੀਗੜ੍ਹ: ਨਵਜੋਤ ਸਿੱਧੂ ਨੇ ਇਕ ਵਿਅੰਗਾਤਮਕ ਟਵੀਟ ਕੀਤਾ ਹੈ। ਆਪਣੇ ਸ਼ਾਇਰਾਨਾ ਅੰਦਾਜ਼ ਲਈ ਜਾਣੇ ਜਾਂਦੇ ਨਵਜੋਤ ਸਿੱਧੂ ਨੇ ਆਖਿਆ ਹੈ ਕਿ ”ਹੁਨਰ ਹੈ ਤਾਂ ਦੁਨੀਆ ਕਦਰ ਕਰੇਗੀ”, ਅੱਡੀਆਂ ਚੁੱਕਣ ਨਾਲ ਕਿਰਦਾਰ ਉੱਚੇ ਨਹੀਂ ਹੁੰਦੇ!.. ਇਸ ਦੌਰਾਨ ਸਿੱਧੂ ਨੇ ਪਹਿਲਾਂ ਹੋਰ ਵੀ ਕਾਫ਼ੀ ਵਿਅੰਗਮਈ ਤਰੀਕੇ ਨਾਲ ਟਵੀਟ ਕੀਤੇ ਹਨ।

ਇਹ ਟਵੀਟ ਕੈਪਟਨ ਨਾਲ ਮੁਲਾਕਾਤ ਤੋਂ ਇਕ ਦਿਨ ਪਹਿਲਾਂ ਕੀਤੇ ਹਨ ਅਤੇ ਇਹ ਵਿਅਗਮਈ ਟਵੀਟ ਵੀ ਉਸ ਸਮੇਂ ਕੀਤੇ ਗਏ ਹਨ, ਜਦੋਂ ਸਿੱਧੂ ਨੂੰ ਪਾਰਟੀ ਵਿਚ ਮੁੜ ਲਿਆਉਣ ਲਈ ਲਗਪਗ ਆਖਰੀ ਦੌਰ ਹੀ ਚੱਲ ਰਿਹਾ ਹੈ।

ਦੱਸ ਦਈਏ ਕਿ ਨਵਜੋਤ ਸਿੱਧੂ ਵੱਲੋਂ ਇਹ ਵਿਅੰਗਮਈ ਟਵੀਟਾਂ ਦਾ ਦੌਰ 2 ਮਾਰਚ ਤੋਂ ਲਗਾਤਾਰ ਚੱਲ ਰਿਹਾ ਹੈ, ਜਿਸ ਵਿਚ ਰੋਜ਼ਾਨਾ ਕੋਈ ਨਾ ਕੋਈ ਨਵਾਂ ਟਵੀਟ ਸੋਸ਼ਲ ਮੀਡੀਆ ‘ਤੇ ਦੇਖਣ ਨੂੰ ਮਿਲਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਚ ਕਾਂਗਰਸ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਦੱਸਣ ਲਈ ਪ੍ਰੈਸ ਕਾਨਫਰੰਸ ਕੀਤੀ ਗਈ ਸੀ।

ਇਸ ਮੌਕੇ ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਬਾਰੇ ਵੱਡਾ ਬਿਆਨ ਵੀ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੱਧੂ ਸਾਡੀ ਟੀਮ ਦਾ ਹੀ ਹਿੱਸਾ ਹਨ ਅਤੇ ਹਰ ਕੋਈ ਸਿੱਧੂ ਨੂੰ ਸਾਡੀ ਟੀਮ ਵਿਚ ਵੇਖਣਾ ਚਾਹੁੰਦਾ ਹੈ।