ਮਹਿਲਾ ਸਰਪੰਚ ‘ਤੇ ਲੱਗੇ ਮੱਛੀਆਂ ਮਾਰਨ ਦੇ ਇਲਜ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਡੀ ਬਰੀਵਾਲਾ ਦੇ ਨਜ਼ਦੀਕੀ ਪਿੰਡ ਡੋਹਕ ਦੀ ਮਹਿਲਾ ਕਾਂਗਰਸੀ ਸਰਪੰਚ ਅਤੇ ਉਸਦੇ ਪਤੀ ‘ਤੇ ਠੇਕੇ ਉੱਤੇ ਚਲ ਰਹੇ ਛੱਪੜ ਵਿਚ ਮੱਛੀਆ ਮਾਰਨ ਦੇ ਇਲਜ਼ਾਮ ਲੱਗੇ ਹਨ।

Female sarpanch accused of killing fish

ਮੁਕਤਸਰ ਸਾਹਿਬ: ਮੰਡੀ ਬਰੀਵਾਲਾ ਦੇ ਨਜ਼ਦੀਕੀ ਪਿੰਡ ਡੋਹਕ ਦੀ ਮਹਿਲਾ ਕਾਂਗਰਸੀ ਸਰਪੰਚ ਅਤੇ ਉਸਦੇ ਪਤੀ ‘ਤੇ ਠੇਕੇ ਉੱਤੇ ਚਲ ਰਹੇ ਛੱਪੜ ਵਿਚ ਮੱਛੀਆ ਮਾਰਨ ਦੇ ਇਲਜ਼ਾਮ ਲੱਗੇ ਹਨ। ਇਸ ਛੱਪੜ ਦਾ ਠੇਕਾ ਕਰੀਬ ਦਸ ਸਾਲਾਂ ਤੋ ਗੁਰਪ੍ਰੀਤ ਨਾਮਕ ਵਿਅਕਤੀ ਕੋਲ ਸੀ। ਛੱਪੜ ਦਾ ਠੇਕਾ ਹਰ ਸਾਲ ਦੀ ਸਾਲ ਹੁੰਦਾ ਹੈ ਜਿਸਦੇ ਠੇਕੇ ਦੀਆਂ ਰਸੀਦਾਂ ਬਕਾਇਦਾ ਗੁਰਪ੍ਰੀਤ ਨਾਮਕ ਵਿਅਕਤੀ ਕੋਲ ਹਨ। ਛੱਪੜ ਵਿਚ ਕਰੀਬ 2 ਲੱਖ ਰੁਪੀਏ ਦੀਆਂ ਮੱਛੀਆ ਸਨ।

ਗੁਰਪ੍ਰੀਤ ਦਾ ਕਹਿਣਾ ਸੀ ਕਿ ਮਹਿਲਾ ਸਰਪੰਚ ਅਤੇ ਉਸਦੇ ਪਤੀ ਰਮਨਦੀਪ ਨੇ ਛੱਪੜ ਵਿਚ ਗੰਦਾ ਪਾਣੀ ਛੱਡ ਦਿੱਤਾ ਸੀ। ਜਿਸ ਕਾਰਨ ਸਾਰੀਆਂ ਮੱਛੀਆਂ ਮਰ ਗਈਆਂ। ਗੁਰਪ੍ਰੀਤ ਦਾ ਕਹਿਣਾ ਸੀ ਕਿ ਉਹ ਇਸ ਛੱਪੜ ਦੀ ਸਾਂਭ ਖੁਦ ਕਰਦਾ ਸੀ। ਉਨ੍ਹਾਂ ਦੱਸਿਆ ਇਹ ਛੱਪੜ ਪੰਜਵੇਂ ਮਹੀਨੇ ਤੱਕ ਮੇਰੇ ਕੋਲ ਠੇਕੇ ‘ਤੇ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਇਨਸਾਫ ਦਿਵਾਇਆ ਜਾਵੇ ਅਤੇ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕਰਵਾਈ ਜਾਵੇ।

ਜਦੋਂ ਇਸ ਬਾਰੇ ਡੋਹਕ ਪਿੰਡ ਦੀ ਸਰਪੰਚ ਤੇਜਿੰਦਰ ਕੌਰ ਅਤੇ ਉਸ ਦੇ ਪਤੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਭ ਸਿਆਸਤ ਹੈ ਕਿਉਕਿ ਅਸੀਂ ਗੁਰਪ੍ਰੀਤ ਨੂੰ ਸਰਪੰਚੀ ਵਿਚ ਹਰਾਇਆ ਹੈ। ਜਦੋਂ ਸਾਡੀ ਟੀਮ ਨੇ ਇਹ ਪੁੱਛਿਆ ਕਿ ਦਸ ਸਾਲਾਂ ਵਿਚ ਕਦੇ ਕਿਸੇ ਸਰਪੰਚ ਤੇ ਇਲਜ਼ਾਮ ਕਿਉਂ ਨਹੀਂ ਲੱਗੇ? ਤਾਂ ਉਹ ਇਸਦਾ ਢੁਕਵਾਂ ਜੁਵਾਬ ਨਹੀਂ ਦੇ ਸਕੀ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸਾਰੀ ਗੱਲਬਾਤ ਵਿਚ ਕਿੰਨੀ ਸੱਚਾਈ ਹੈ?