ਪੰਜਾਬ ’ਚ 4 ਵਜੇ ਤੱਕ ਹੋਈ 48.74 ਫ਼ੀ ਸਦੀ ਵੋਟਿੰਗ, ਜਾਣੋ 13 ਹਲਕਿਆਂ ਦੇ ਅੰਕੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ’ਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ

Lok Sabha Election 2019 : 48.74% polling in Punjab till 4 PM

ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਤਹਿਤ ਅੱਜ ਪੰਜਾਬ ਵਿਚ ਵੋਟਿੰਗ ਜਾਰੀ ਹੈ। ਲੋਕਾਂ ਵਿਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵੋਟਿੰਗ ਪ੍ਰਕਿਰਿਆ ਸਵੇਰੇ 7 ਵਜੇ ਸ਼ੁਰੂ ਹੋ ਗਈ ਸੀ ਤੇ ਹੁਣ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਵੱਖ-ਵੱਖ ਪੋਲਿੰਗ ਬੂਥਾਂ ’ਤੇ ਅਜੇ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ।

ਮਿਲੀ ਜਾਣਕਾਰੀ ਮੁਤਾਬਕ, ਪੰਜਾਬ ਵਿਚ 4 ਵਜੇ ਤੱਕ 48.74 ਫ਼ੀ ਸਦੀ ਵੋਟਿੰਗ ਹੋ ਚੁੱਕੀ ਹੈ। ਲੋਕ ਸਭਾ ਸੀਟਾਂ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਵਿਚ 4 ਵਜੇ ਤੱਕ 48.63 ਫ਼ੀ ਸਦੀ ਵੋਟਿੰਗ, ਅੰਮ੍ਰਿਤਸਰ ’ਚ 44.10 ਫ਼ੀ ਸਦੀ, ਖਡੂਰ ਸਾਹਿਬ ’ਚ 46.60 ਫ਼ੀ ਸਦੀ, ਜਲੰਧਰ ’ਚ 46.75 ਫ਼ੀ ਸਦੀ, ਹੁਸ਼ਿਆਰਪੁਰ ’ਚ 47.49 ਫ਼ੀ ਸਦੀ, ਅਨੰਦਪੁਰ ਸਾਹਿਬ ’ਚ 47.99 ਫ਼ੀ ਸਦੀ, ਲੁਧਿਆਣਾ ’ਚ 45.70 ਫ਼ੀ ਸਦੀ, ਫ਼ਤਿਹਗੜ੍ਹ ਸਾਹਿਬ ’ਚ 48.76 ਫ਼ੀ ਸਦੀ, ਫ਼ਰੀਦਕੋਟ ’ਚ 46.89 ਸਦੀ, ਫਿਰੋਜ਼ਪੁਰ ’ਚ 53.49 ਫ਼ੀ ਸਦੀ, ਬਠਿੰਡਾ ’ਚ 50.54 ਫ਼ੀ  ਫ਼ੀ ਸਦੀ, ਸੰਗਰੂਰ ’ਚ 52.34 ਫ਼ੀ ਸਦੀ ਅਤੇ ਪਟਿਆਲਾ ’ਚ 53.88 ਫ਼ੀ ਸਦੀ ਵੋਟਿੰਗ ਹੋ ਚੁੱਕੀ ਹੈ।