ਤਲਵੰਡੀ ਸਾਬੋ ਵਿਖੇ ਵੋਟਿੰਗ ਦੌਰਾਨ ਫਾਇਰਿੰਗ, ਕੁਰਸੀਆਂ ਵੀ ਚੱਲੀਆਂ
ਲੋਕਾਂ ਵਲੋਂ ਲਗਾਏ ਗਏ ਕਾਂਗਰਸੀ ਵਰਕਰਾਂ ’ਤੇ ਫਾਇਰਿੰਗ ਤੇ ਧੱਕਾਸ਼ਾਹੀ ਕਰਨ ਦੇ ਦੋਸ਼
Talwandi Sabo News
 		 		ਤਲਵੰਡੀ ਸਾਬੋ: ਵੋਟਿੰਗ ਦੌਰਾਨ ਤਲੰਵਡੀ ਸਾਬੋ ਦੇ ਵਾਰਡ ਨੰਬਰ 8 ਵਿਚ ਅੱਜ ਉਸ ਸਮੇਂ ਹਫ਼ੜਾ-ਦਫ਼ੜੀ ਮੱਚ ਗਈ, ਜਦੋਂ ਕੁਝ ਲੋਕਾਂ ਵਲੋਂ ਇੱਥੇ ਫਾਇਰਿੰਗ ਕਰ ਦਿਤੀ ਗਈ। ਜਾਣਕਾਰੀ ਮੁਤਾਬਕ, ਲੋਕਾਂ ਵਲੋਂ ਕਾਂਗਰਸੀ ਵਰਕਰਾਂ ’ਤੇ ਫਾਇਰਿੰਗ ਕਰਨ ਅਤੇ ਧੱਕਾਸ਼ਾਹੀ ਕਰਨ ਦੇ ਦੋਸ਼ ਲਗਾਏ ਗਏ ਹਨ, ਜਿਸ ਤੋਂ ਬਾਅਦ ਉੱਥੇ ਕੁਰਸੀਆਂ ਵੀ ਚੱਲੀਆਂ।
ਦੱਸ ਦਈਏ ਕਿ ਕਿ ਫਾਇਰਿੰਗ ਹੋਣ ਮਗਰੋਂ ਭੜਕੇ ਲੋਕਾਂ ਨੇ ਉੱਥੇ ਜੱਮ ਕੇ ਕਾਂਗਰਸ ਵਿਰੁਧ ਨਾਅਰੇਬਾਜ਼ੀ ਕੀਤੀ, ਜਿਸ ਕਰਕੇ ਮੌਕੇ ’ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਅਕਾਲੀ ਲੀਡਰ ਮੌਕੇ ’ਤੇ ਪਹੁੰਚ ਗਏ। ਦੱਸ ਦਈਏ ਕਿ ਅੱਜ ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਤਹਿਤ ਪੰਜਾਬ ਵਿਚ ਵੋਟਿੰਗ ਜਾਰੀ ਹੈ। ਮਤਦਾਨ ਸਵੇਰੇ 7 ਵਜੇ ਤੋਂ ਜਾਰੀ ਹੈ ਤੇ ਸ਼ਾਮ 6 ਵਜੇ ਤੱਕ ਚੱਲੇਗਾ।