ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਲਈ ਕੇਂਦਰ ਨੂੰ ਹੋਰ ਸਪੈਸ਼ਲ ਟ੍ਰੇਨਾਂ ਚਲਾਉਣ ਦੀ ਲੋੜ: ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ

Lockdown

ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਤੋਂ ਬਿਹਾਰ, ਉਤਰ ਪ੍ਰਦੇਸ਼, ਛੱਤਸਗੜ੍ਹ ਵਰਗੇ ਸੂਬਿਆਂ ਲਈ ਹੋਰ ਮਜ਼ਦੂਰ ਸਪੈਸ਼ਲ ਟ੍ਰੇਨਾਂ ਚਲਾਇਆ ਜਾਣ ਕਿਉਂਕਿ ਹਾਲੇ ਵੀ ਬਹੁਤ ਸਾਰੇ ਮਜ਼ਦੂਰ ਆਪਣੇ ਜੱਦੀ ਸੂਬਿਆਂ ਨੂੰ ਪਰਤਣਾ ਚਾਹ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਹਰ ਰੋਜ਼ 20-21 ਟ੍ਰੇਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਿਸ ਉਨ੍ਹਾਂ ਦੇ ਘਰ ਲਿਜਾ ਰਹੀਆਂ ਹਨ। ਇਨ੍ਹਾਂ ਵਿਚੋਂ 15 ਟ੍ਰੇਨਾਂ ਉਤਰ ਪ੍ਰਦੇਸ਼ ਲਈ ਚੱਲਦੀਆਂ ਹਨ ਅਤੇ 5 ਬਿਹਾਰ ਲਈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹਾਲੇ ਹੋਰ ਬਾਹਰ ਤੋਂ ਆਉਂਣ ਵਾਲੇ ਲੋਕਾਂ ਲ਼ਈ ਤਿਆਰ ਨਹੀਂ ਹੈ

ਕਿਉਂਕਿ ਬਾਹਰੋਂ ਆਉਂਣ ਵਾਲੇ ਲੋਕਾਂ ਨੂੰ ਪਹਿਲਾਂ ਕੁਆਰੰਟੀਨ ਕਰਕੇ ਰੱਖਣਾ ਪੈਂਦਾ ਹੈ ਅਤੇ ਕਰੋਨਾ ਟੈਸਟ ਵੀ ਕਰਵਾਉਂਣਾ ਪੈਂਦਾ ਹੈ। ਪਰ ਪੰਜਾਬ ਵਿਚ ਪਹਿਲਾਂ ਹੀ ਕੁਆਰੰਟੀਨ ਵਾਲੀਆਂ ਥਾਵਾਂ ਭਰੀਆਂ ਹੋਈਆਂ ਹਨ, ਇਸ ਲਈ ਨਵੇਂ ਲੋਕਾਂ ਨੂੰ ਰੱਖਣ ਦੀ ਹਾਲੇ ਕੋਈ ਥਾਂ ਨਹੀਂ। ਮੁੱਥ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚੋਂ 2 ਲੱਖ ਮਜ਼ਦੂਰ ਹੁਣ ਤੱਕ ਬਾਹਰ ਜਾ ਚੁੱਕੇ ਹਨ ਅਤੇ 9 ਲੱਖ ਮਜ਼ਦੂਰ ਹੋਰ ਤਿਆਰ ਬੈਠੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮਜ਼ਦੂਰਾਂ ਨੂੰ ਲੈ ਕੇ ਇਕ ਵਿਸ਼ੇਸ਼ ਪੋਰਟਲ ਚਲਾਇਆ ਗਿਆ ਹੈ। ਜਿਸ ਤੇ ਉਹ ਆਪਣੇ ਘਰ ਪਰਤਣ ਲਈ ਰਜ਼ਿਸਟਰ ਕਰਵਾ ਸਕਦੇ ਹਨ।

ਹੁਣ ਤੱਕ 11 ਲੱਖ ਪ੍ਰਵਾਸੀ ਮਜ਼ਦੂਰ ਇਸ ਪੋਰਟਲ ਤੇ ਰਜ਼ਿਸਟ੍ਰੇਸ਼ਨ ਕਰਵਾ ਚੁੱਕੇ ਹਨ। ਦੱਸਣ ਯੋਗ ਹੈ ਕਿ 1 ਮਈ 2020 ਤੋਂ ਲੱਗਭਗ 5000 ਯਾਤਰੀਆਂ ਨਾਲ ਇਸ ਕੰਮ ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਤੋਂ ਬਾਅਦ ਹੁਣ ਤੱਕ 12 ਲੱਖ ਪ੍ਰਵਾਸੀ ਮਜ਼ਦੂਰ ਇਨ੍ਹਾਂ ਸਪੈਸ਼ਲ ਟ੍ਰੇਨਾਂ ਦੇ ਜ਼ਰੀਏ ਆਪਣੇ ਗ੍ਰਹਿ ਰਾਜਾਂ ਵਿਚ ਪਰਤ ਚੁੱਕੇ ਹਨ। ਇਹ ਟ੍ਰੇਨਾਂ ਆਂਧਰਾ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਹਿਮਾਚਲ- ਪ੍ਰਦੇਸ਼, ਜੰਮੂ-ਕਸ਼ਮੀਰ, ਕਰਨਾਟਕ, ਕੇਰਲ, ਮੱਧ ਪ੍ਰਦੇਸ਼ ਮਹਾਂਰਾਸ਼ਟਰ, ਮਣੀਪੁਰ ਓੜੀਸਾ, ਰਾਜਸਥਾਨ, ਤਾਮਿਲਨਾਡੂ, ਤੇਂਲਗਾਨਾ, ਤ੍ਰਿਪੁਰਾ, ਆਦਿ ਕਈ ਰਾਜਾਂ ਵਿਚ ਪਹੁੰਚੀਆਂ ਹਨ।

ਇੱਥੇ ਇਹ  ਵੀ ਵਰਣਨ ਯੋਗ ਹੈ ਕਿ ਇਨ੍ਹਾਂ ਫਸੇ ਹੋਏ ਮਜ਼ਦੂਰਾਂ ਨੂੰ ਵਾਪਿਸ ਘਰ ਭੇਜਣ ਲਈ ਰੇਲਵੇ ਨੇ ਲੱਗਭੱਗ 4 ਲੱਖ ਤੋਂ ਜ਼ਿਆਦਾ ਵਿਅਕਤੀਆਂ ਨੂੰ 300 ਦੇ ਕਰੀਬ ਸਪੈਸ਼ਲ ਟ੍ਰੇਨਾਂ ਚਲਾਉਂਣ ਲਈ ਰਾਜ ਸਰਕਾਰਾਂ ਨਾਲ ਤਾਲਮੇਲ ਬਣਾ ਲਿਆ ਹੈ। ਇਨ੍ਹਾਂ ਯਾਤਰੀਆਂ ਦੀ ਬਕਾਇਦਾ ਜਾਂਚ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੁਫ਼ਤ ਭੋਜਨ ਅਤੇ ਪਾਣੀ ਦਿੱਤਾ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।