ਫਰੀਦਕੋਟ ਮਾਡਰਨ ਜੇਲ 'ਚੋਂ 8 ਮੋਬਾਈਨ ਫ਼ੋਨ ਬਰਾਮਦ, ਪੁਲਿਸ ਨੇ ਦਰਜ ਕੀਤੀ FIR
ਜੇਲ ਦੇ ਸਹਾਇਕ ਸੁਪਰਡੈਂਟ ਸ਼ਿਵਮ ਤੇਜ ਸਿੰਗਲਾ ਦੀ ਸ਼ਿਕਾਇਤ 'ਤੇ ਦਰਜ ਹੋਇਆ ਮਾਮਲਾ
Faridkot Modern Jail
ਫਰੀਦਕੋਟ: ਆਏ ਦਿਨ ਸੂਬੇ ਦੀਆਂ ਜੇਲਾਂ ਵਿਚੋਂ ਮੋਬਾਈਲ ਫ਼ੋਨ ਜਾਂ ਹੋਰ ਪਾਬੰਦੀਸ਼ੁਦਾ ਵਸਤੂਆਂ ਮਿਲਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੇ ਚਲਦਿਆਂ ਫਰੀਦਕੋਟ ਮਾਡਰਨ ਜੇਲ 'ਚੋਂ ਇਕ ਵਾਰ ਫਿਰ ਮੋਬਾਈਲ ਫ਼ੋਨ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ: ਜ਼ੀਰਾ ਸ਼ਰਾਬ ਫੈਕਟਰੀ ਮਾਮਲੇ 'ਚ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
ਜੇਲ ਦੇ ਸਹਾਇਕ ਸੁਪਰਡੈਂਟ ਸ਼ਿਵਮ ਤੇਜ ਸਿੰਗਲਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਹਵਾਲਾਤੀ ਸੁਖਦੇਵ ਸਿੰਘ ਅਤੇ ਹਵਾਲਾਤੀ ਰਾਹੁਲ ਕੋਲੋਂ ਇਕ-ਇਕ ਮੋਬਾਈਲ ਫ਼ੋਨ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ। ਜੇਲ ਦੀ ਬੈਰਕ-2 ਦੇ ਬਾਥਰੂਮ 'ਚੋਂ ਇਕ, ਬੈਰਕ-5 ਦੇ ਬਾਥਰੂਮ 'ਚੋਂ 3 ਅਤੇ ਬੈਰਕ-3 ਦੇ ਪਿਛੇ ਤੋਂ 2 ਮੋਬਾਈਲ ਬਰਾਮਦ ਹੋਣ 'ਤੇ ਅਣਪਛਾਤੇ ਦੋਸ਼ੀਆਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ।