ਮੋਦੀ ਸਰਕਾਰ ਨੂੰ ਚਲਦਾ ਕਰਨ ਲਈ ਸਾਰੇ ਇਕਸੁਰ ਹੋ ਰਹੇ ਨੇ: ਡਾ. ਹਰਜੋਤ
ਮੋਦੀ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਅੰਤ ਹੁਣ ਨੇੜੇ ਆ ਗਿਆ ਹੈ ਅਤੇ ਲੋਕ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਕੇਂਦਰ ਵਿੱਚ ਕਾਂਗਰਸ ਦੀ .....
ਮੋਗਾ : ਮੋਦੀ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਅੰਤ ਹੁਣ ਨੇੜੇ ਆ ਗਿਆ ਹੈ ਅਤੇ ਲੋਕ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਲਿਆ ਕੇ ਮੋਦੀ ਸਰਕਾਰ ਤੋਂ ਇਸਦਾ ਬਦਲਾ ਲੈਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਚਲਾਈ ਜਨ ਜਨ ਜਾਗਰੂਕਤਾ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਮੋਗਾ ਹਲਕੇ ਦੇ ਪਿੰਡ ਰੱਤੀਆਂ, ਖੋਸਾ ਪਾਂਡੋ, ਸਲ੍ਹੀਣਾ, ਸੱਦਾ ਸਿੰਘ ਵਾਲਾ ਵਿਖੇ ਭਾਰੀ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ।
ਇਸ ਮੌਕੇ 'ਤੇ ਸਾਰਿਆਂ ਨੇ ਇੱਕ ਸੁਰ ਹੋ ਕੇ ਮੋਦੀ ਸਰਕਾਰ ਦੇ ਖਿਲਾਫ਼ ਨਾਰੇਬਾਜੀ ਕੀਤੀ। ਡਾ. ਹਰਜੋਤ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਚਲਾਈ ਗਈ ਇਹ ਮੁਹਿੰਮ ਮੋਦੀ ਸਰਕਾਰ ਦੀਆਂ ਜੜ੍ਹਾ ਹਿਲਾ ਕੇ ਰੱਖ ਦੇਵੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਲੋਕ ਡਾਢੇ ਪਰੇਸ਼ਾਨ ਹਨ ਅਤੇ ਮੋਦੀ ਸਰਕਾਰ ਨੂੰ ਚਲਦਾ ਕਰਨ ਲਈ ਇੱਕਜੁਟ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ ਲੋਕਾਂ ਨੇ ਜੋ ਉਮੀਦਾਂ ਮੋਦੀ ਸਰਕਾਰ ਤੋਂ ਲਗਾਈਆਂ ਸਨ, ਉਹ ਪੂਰੀਆਂ ਨਹੀਂ ਹੋਈਆ।
ਇਸ ਮੌਕੇ ਜਗਸੀਰ ਸਿੰਘ ਸੀਰਾ, ਰਵੀ ਗਰੇਵਾਲ, ਰਾਮਪਾਲ ਧਵਨ, ਮਿੱਕੀ ਹੁੰਦਲ, ਦਵਿੰਦਰ ਰਣੀਆਂ, ਛਿੰਦਾ ਬਰਾੜ, ਧੀਰਜ ਕੁਮਾਰ ਧੀਰਾ, ਤੇਜ ਖੁਖਰਾਣਾ, ਜਗਜੀਤ ਜੀਤਾ, ਬਲਵਿੰਦਰ ਹੰਸਰਾ, ਪ੍ਰਵੀਨ ਮੱਕੜ, ਅਮਰਜੀਤ ਅੰਬੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਪਿੰਡ ਰੱਤੀਆਂ ਵਿੱਚ ਡਾ. ਰਜਿੰਦਰ ਸਿੰਘ, ਸੂਬੇਦਾਰ ਅਵਤਾਰ ਸਿੰਘ, ਖੁਸ਼ੀ ਰਾਮ ਮੈਂਬਰ, ਸੋਮਦਾਸ ਰਾਜਪੂਤ, ਵਿਨੋਦ ਕੁਮਾਰ, ਸ਼ਰਨਜੀਤ ਸਿੰਘ ਮੈਂਬਰ, ਗੁਰਦੀਪ ਮੈਂਬਰ, ਕੁਲਦੀਪ ਸਿੰਘ, ਪੱਪੂ ਮੈਂਬਰ, ਇੰਦਰਪਾਲ ਸਿੰਘ ਸਰਪੰਚ, ਨਿਰਮਲ ਸਿੰਘ ਨੀਟਾ, ਨਗਿੰਦਰ ਸਿੰਘ ਰਾਜਪੂਤ ਪਿੰਡ ਸਲ੍ਹੀਣਾ ਵਿੱਚ ਸੁਰੇਸ਼ ਕੁਮਾਰ ਬੱਬੂ, ਪਵਨ ਕੁਮਾਰ, ਜਸਵੀਰ ਸਿੰਘ,
ਡਾ. ਨਛੱਤਰ ਸਿੰਘ, ਸਤਨਾਮ ਸਿੰਘ, ਮਨਜੀਤ ਸਿੰਘ, ਪ੍ਰਿਤਪਾਲ , ਕਰਮ ਸਿੰਘ ਮੈਂਬਰ, ਜੋਗਿੰਦਰ ਸਿੰਘ, ਛਿੰਦਰ ਸਿੰਘ, ਜਗਸੀਰ ਸਿੰਘ, ਦਵਿੰਦਰ ਸਿੰਘ ਅਤੇ ਪਿੰਡ ਸੱਦਾ ਸਿੰਘ ਵਾਲਾ ਵਿਖੇ ਹਰਿੰਦਰ ਸਿੰਘ ਬਰਾੜ, ਹਾਕਮ ਸਿੰਘ, ਰਾਮ ਸਿੰਘ, ਸੁਖਜਿੰਦਰ ਸਿੰਘ ਬਰਾੜ, ਜਗਦੇਵ ਸਿੰਘ, ਬਲਵੀਰ ਸਿੰਘ, ਸ਼ਿਵਦੀਪ ਸਿੰਘ, ਗੁਰਮੁਖ ਸਿੰਘ, ਬਲਰਾਜ, ਗੁਰਪ੍ਰੀਤ ਪ੍ਰਧਾਨ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।