ਹੁਨਰ ਨੂੰ ਨਹੀਂ ਮਿਲਿਆ ਸਨਮਾਨ, ਰਾਸ਼ਟਰੀ ਵੇਟਲਿਫਟਿੰਗ ਖਿਡਾਰਣ ਬੇਕਰੀ ਦਾ ਸਾਮਾਨ ਵੇਚਣ ਨੂੰ ਮਜ਼ਬੂਰ
ਪਾਵਰ ਵੇਟਲਿਫਟਿੰਗ ਦੀ ਰਾਸ਼ਟਰੀ ਖਿਡਾਰੀ ਅਮ੍ਰਿਤ ਕੌਰ ਬ੍ਰੈਡ ਰੋਟੀ ਅਤੇ..........
ਪਟਿਆਲਾ : ਪਾਵਰ ਵੇਟਲਿਫਟਿੰਗ ਦੀ ਰਾਸ਼ਟਰੀ ਖਿਡਾਰੀ ਅਮ੍ਰਿਤ ਕੌਰ ਬ੍ਰੈਡ ਰੋਟੀ ਅਤੇ ਦੁੱਧ ਵੇਚ ਕੇ ਗੁਜ਼ਾਰਾ ਕਰ ਰਹੀ ਹੈ। ਅੰਤਰ ਯੂਨੀਵਰਸਿਟੀ ਦੇ ਪੱਧਰ 'ਤੇ ਚਾਰ ਵਾਰ ਗੋਲਡ ਮੈਡਲ ਜਿੱਤਿਆ।
ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ। ਨੌਕਰੀ ਨਾ ਮਿਲਣ 'ਤੇ ਪਰਿਵਾਰ ਨੇ ਵਿਆਹ ਕਰ ਦਿੱਤਾ। ਮਹੀਨੇ ਪਹਿਲਾਂ ਉਸ ਦੀ ਪਤੀ ਨਾਲ ਲੜਾਈ ਹੋ ਗਈ ਤੇ ਹੁਣ ਅੰਮ੍ਰਿਤ ਵੱਖਰਾ ਰਹਿ ਰਹੀ ਹੈ ਅਤੇ ਆਪਣੇ ਬੇਟੇ ਅਤੇ ਬੇਟੀ ਨਾਲ ਸਖਤ ਮਿਹਨਤ ਕਰ ਰਹੀ ਹੈ।
ਪੁੱਤਰ ਨਾਲ ਵੇਚ ਰਹੀ ਹੈ ਸਾਮਾਨ
ਅੰਮ੍ਰਿਤ ਕੌਰ ਆਪਣੇ 12 ਸਾਲ ਦੇ ਬੇਟੇ ਨੂੰ ਸਵੇਰੇ ਸ਼ਹਿਰ ਦੀਆਂ ਸੜਕਾਂ 'ਤੇ ਬੇਕਰੀ ਦੀਆਂ ਚੀਜ਼ਾਂ ਵੇਚਣ ਲਈ ਲੈ ਕੇ ਜਾਂਦੀ ਹੈ ਉਸਦਾ ਕਹਿਣਾ ਹੈ ਕਿ ਮੰਗ ਕੇ ਖਾਣ ਨਾਲੋਂ ਬਿਹਤਰ ਸਖਤ ਮਿਹਨਤ ਕਰਕੇ ਖਾਈਏ।
ਬੱਚਿਆਂ ਨੂੰ ਬਹੁਤ ਪੜਾਵਾਂਗੀ: ਅਮ੍ਰਿਤ ਕੌਰ
ਪੁਰਾਣੇ ਬਿਸ਼ਨ ਨਗਰ, ਪਟਿਆਲਾ ਦੀ ਰਹਿਣ ਵਾਲੀ ਅੰਮ੍ਰਿਤ ਕੌਰ ਦੀਆਂ 4 ਭੈਣਾਂ ਹਨ। ਉਸਨੇ ਖੇਡਾਂ ਦੇ ਸ਼ੌਕ ਕਾਰਨ ਵੇਟਲਿਫਟਿੰਗ ਅਤੇ ਪਾਵਰਲਿਫਟਿੰਗ ਸ਼ੁਰੂ ਕੀਤੀ। 4 ਵਾਰ ਗੋਲਡ ਮੈਡਲ ਜਿੱਤਿਆ। ਉਸਨੇ ਕਿਹਾ, ਮੈਨੂੰ ਸਰਕਾਰ ਦੀ ਕੋਈ ਸਹਾਇਤਾ ਨਹੀਂ ਮਿਲੀ। ਮੈਂ ਬੱਚਿਆਂ ਨੂੰ ਬਹੁਤ ਪੜਾਵਾਂਗੀ ਤਾਂ ਕਿ ਉਹਨਾਂ ਨੂੰ ਸੜਕ ਤੇ ਧੱਕੇ ਨਾ ਖਾਣੇ ਪੈਣ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ