ਦੇਹਾਂਤ ਤੋਂ 24 ਮਿੰਟ ਪਹਿਲਾਂ ਦੀ ਤਸਵੀਰ, 10-12 ਘੰਟੇ ਜ਼ਿੰਦਗੀ ਦੀ ਜੰਗ ਲੜਦੇ ਰਹੇ ਮਿਲਖਾ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਉਡਣਾ ਸਿੱਖ ਮਿਲਖਾ ਸਿੰਘ (Milkha Singh's death) ਦੀ ਮੌਤ ਤੋਂ 24 ਮਿੰਟ ਪਹਿਲਾਂ ਦੀ ਤਸਵੀਰ ਸਾਹਮਣੇ ਆਈ ਹੈ।

Milkha Singh

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚਲਦਿਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਣ ਵਾਲੇ ਉਡਣਾ ਸਿੱਖ ਮਿਲਖਾ ਸਿੰਘ (Milkha Singh's death) ਦੀ ਮੌਤ ਤੋਂ 24 ਮਿੰਟ ਪਹਿਲਾਂ ਦੀ ਤਸਵੀਰ ਸਾਹਮਣੇ ਆਈ ਹੈ। ਉਹਨਾਂ ਦਾ ਦੇਹਾਂਤ ਸ਼ੁੱਕਰਵਾਰ ਰਾਤ 11.24 ਵਜੇ ਹੋਇਆ। ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਫੇਫੜੇ 80% ਖ਼ਰਾਬ ਹੋ ਗਏ ਸਨ।

ਹੋਰ ਪੜ੍ਹੋ: ਸਿਹਤ ਨੂੰ ਸਭ ਤੋਂ ਉੱਪਰ ਰੱਖਦੇ ਸੀ ਉਡਣਾ ਸਿੱਖ, ਕਹਿੰਦੇ ਸੀ ‘ਜਿੰਨੀ ਭੁੱਖ ਹੋਵੇ, ਉਸ ਤੋਂ ਅੱਧਾ ਖਾਓ’

ਮਿਲਖਾ ਸਿੰਘ (Flying Sikh Milkha Singh) ਨੂੰ ਬੁੱਧਵਾਰ ਤੋਂ ਹੀ ਸਾਹ ਲੈਣ ਵਿਚ ਸਮੱਸਿਆ ਆ ਰਹੀ ਸੀ। ਡਾਕਟਰਾਂ ਮੁਤਾਬਕ ਅਜਿਹੀ ਹਾਲਤ ਵਿਚ ਕੋਈ ਨੌਜਵਾਨ ਇਕ ਘੰਟਾ ਵੀ ਜਿਊਂਦਾ ਨਹੀਂ ਰਹਿ ਸਕਦਾ ਸੀ ਪਰ ਦਿੱਗਜ਼ ਐਥਲੀਟ ਨੇ ਆਖਰੀ ਸਾਹ ਤੱਕ ਮੌਤ ਨਾਲ ਜੰਗ ਲੜੀ। ਮਿਲਖਾ ਸਿੰਘ ਨੇ 31 ਦਿਨਾਂ ਤੱਕ ਜ਼ਿੰਦਗੀ ਤੇ ਮੌਤ ਦੀ ਜੰਗ ਲੜੀ। 19 ਮਈ ਨੂੰ ਉਹਨਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। 24 ਮਈ ਨੂੰ ਉਹਨਾਂ ਨੂੰ ਫੋਰਟਿਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਹੋਰ ਪੜ੍ਹੋ: ਅਲਵਿਦਾ Flying Sikh : ਦੇਸ਼ ਦੀਆਂ ਮਹਾਨ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ

ਇਸ ਦੌਰਾਨ ਉਹਨਾਂ ਦੀ ਪਤਨੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਦੋਵੇਂ ਆਕਸੀਜਨ ਸਪੋਰਟ ’ਤੇ ਸਨ। 30 ਮਈ ਨੂੰ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਪਰ 3 ਜੂਨ ਨੂੰ ਆਕਸੀਜਨ ਪੱਧਰ ਘਟਣ ਕਾਰਨ ਉਹਨਾਂ ਨੂੰ ਫਿਰ ਪੀਜੀਆਈ ਭਰਤੀ ਕੀਤਾ ਗਿਆ। 13 ਜੂਨ ਨੂੰ ਕੋਰੋਨਾ ਦੇ ਚਲਦਿਆਂ ਉਹਨਾਂ ਦੀ ਪਤਨੀ ਨਿਰਮਲ ਕੌਰ ਦਾ ਦੇਹਾਂਤ ਹੋ ਗਿਆ ਸੀ ਪਤਨੀ ਦੀ ਮੌਤ ਤੋਂ ਪੰਜ ਦਿਨ ਬਾਅਦ 18 ਜੂਨ ਨੂੰ ਉਹ ਦੁਨੀਆਂ ਤੋਂ ਰੁਖ਼ਸਤ ਹੋ ਗਏ। ਉਹਨਾਂ ਦੇ ਦੇਹਾਂਤ ਨਾਲ ਦੇਸ਼ ਨੂੰ ਬਹੁਤ ਵੱਡਾ ਘਾਟਾ ਪਿਆ ਹੈ।