ਸ੍ਰੀ ਮੁਕਤਸਰ ਸਾਹਿਬ: ਜੇਲ੍ਹ ਦਾ ਵਾਰਡਨ ਹੀ ਨਿਕਲਿਆ ਨਸ਼ਾ ਤਸਕਰ, ਜੁੱਤੀਆਂ 'ਚੋਂ 52 ਗ੍ਰਾਮ ਹੈਰੋਇਨ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਲਜ਼ਮ ਕੋਲੋਂ ਨਸ਼ੀਲੀਆਂ ਗੋਲੀਆਂ ਵੀ ਹੋਈਆਂ ਬਰਾਮਦ

photo

 

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਕੇਂਦਰੀ ਜੇਲ੍ਹ ਦਾ ਵਾਰਡਨ ਹੀ ਨਸ਼ਾ ਤਸਕਰ ਨਿਕਲਿਆ ਹੈ। ਤਲਾਸ਼ੀ ਦੌਰਾਨ ਉਸ ਕੋਲੋਂ 52 ਗ੍ਰਾਮ ਹੈਰੋਇਨ, 460 ਨਸ਼ੀਲੀਆਂ ਗੋਲੀਆਂ ਅਤੇ 95 ਗ੍ਰਾਮ ਚਿਟਾ ਪਾਊਡਰ ਬਰਾਮਦ ਹੋਇਆ।

ਇਹ ਵੀ ਪੜ੍ਹੋ: ‘ਆਦਿਪੁਰੁਸ਼’ ’ਤੇ ਵਿਵਾਦ ਵਧਿਆ, ਵਾਰਾਣਸੀ ’ਚ ਪ੍ਰਦਰਸ਼ਨ, ਲਖਨਊ ਪੁਲਿਸ ’ਚ ਨਿਰਮਾਤਾਵਾਂ ਵਿਰੁਧ ਸ਼ਿਕਾਇਤ ਕਰਜ

ਸਹਾਇਕ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਨੇ ਥਾਣਾ ਸਦਰ ਮੁਕਤਸਰ ਸਾਹਿਬ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ। ਥਾਣਾ ਸਦਰ ਮੁਕਤਸਰ ਸਾਹਿਬ ਦੇ ਏਐਸਆਈ ਸ਼ਵਿੰਦਰ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਕਬਜ਼ੇ ਵਿਚ ਲੈ ਕੇ ਵਾਰਡਨ ਦਿਲਬਾਗ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ: ਗੁਰਬਾਣੀ ਪ੍ਰਸਾਰਣ ਦੇ ਮੁੱਦੇ 'ਤੇ ਸਿਆਸਤ ਨਹੀਂ ਸਗੋਂ ਸਰਕਾਰ ਦੇ ਫ਼ੈਸਲੇ ਦੀ ਸ਼ਲਾਘਾ ਕਰਨੀ ਚਾਹੀਦੀ-ਬਲਜੀਤ ਸਿੰਘ ਦਾਦੂਵਾਲ  

ਪੁਲਿਸ ਅਨੁਸਾਰ ਜੇਲ੍ਹ ਵਾਰਡਨ ਦਿਲਬਾਗ ਸਿੰਘ ਐਤਵਾਰ ਸ਼ਾਮ 6 ਵਜੇ ਡਿਊਟੀ ’ਤੇ ਸੀ। ਡਿਊਟੀ ਦੌਰਾਨ ਸਹਾਇਕ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਗੁਰਦਿੱਤ ਸਿੰਘ ਦੀ ਨਿਗਰਾਨੀ ਹੇਠ ਵਾਰਡਨ ਬਲਕਰਨ ਸਿੰਘ ਵਲੋਂ ਗਾਰਡ ਦੀ ਤਲਾਸ਼ੀ ਲਈ ਗਈ। ਇਸ ਤਲਾਸ਼ੀ ਦੌਰਾਨ ਦਿਲਬਾਗ ਸਿੰਘ ਦੀ ਜੁੱਤੀ ਵਿਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਿਸ ਵਿਚ ਇਕ ਪੈਕੇਟ ਦੀ ਟੇਪ ਖੋਲ੍ਹਣ ’ਤੇ 460 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। 2 ਪੁੜੀਆਂ 'ਚੋਂ ਹੈਰੋਇਨ ਅਤੇ 3 ਪੁੜੀਆਂ 'ਚ ਚਿੱਟੇ ਰੰਗ ਦਾ ਪਾਊਡਰ ਮਿਲਿਆ, ਜੋ ਕਿ ਚਿੱਟਾ ਸੀ।