ਵਾਹਨਾਂ ਦੀਆਂ ਨੰਬਰ ਪਲੇਟਾਂ ਸਬੰਧੀ ਨਵੇਂ ਨਿਯਮਾਂ ਬਾਰੇ ਜਾਣਨਾ ਜ਼ਰੂਰੀ, ਅਨਜਾਣਤਾ ਪੈ ਸਕਦੀ ਹੈ ਭਾਰੀ!

ਏਜੰਸੀ

ਖ਼ਬਰਾਂ, ਪੰਜਾਬ

ਆਰਜ਼ੀ ਨੰਬਰ ਪਲੇਟਾਂ 'ਚ ਨਿਯਮਾਂ ਨੂੰ ਅਣਗੌਲਿਆ ਕਰਨ ਨੂੰ ਮੰਨਿਆ ਜਾਵੇਗਾ ਗ਼ੈਰਕਾਨੂੰਨੀ ਗਤੀਵਿਧੀ

number plates

ਚੰਡੀਗੜ੍ਹ : ਆਰਜ਼ੀ ਨੰਬਰ ਪਲੇਟ ਲੱਗੇ ਵਾਹਨਾਂ ਨਾਲ ਅਪਰਾਧਿਕ ਗਤੀਵਿਧੀਆਂ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਸਰਕਾਰ ਨੇ ਕੁੱਝ ਸਖ਼ਤ ਕਦਮ ਚੁਕੇ ਹਨ। ਇਸੇ ਤਹਿਤ ਨਵਾਂ ਵਾਹਨ ਖ਼ਰੀਦਣ ਸਮੇਂ ਵਾਹਨਾਂ ਦੀਆਂ ਨੰਬਰ ਪਲੇਟਾਂ ਨੂੰ ਲੈ ਕੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਸੜਕੀ ਆਵਾਜਾਈ ਤੇ ਹਾਈਵੇ ਮੰਤਰਾਲੇ ਨੇ ਟੈਮਪ੍ਰੇਰੀ ਨੰਬਰ ਪਲੇਟਾਂ ਸਬੰਧੀ ਨਿਯਮਾਂ 'ਚ ਤਬਦੀਲੀਆਂ ਕੀਤੀਆਂ ਹਨ ਜਿਨ੍ਹਾਂ ਨੂੰ ਅਣਗੌਲਿਆ ਕਰਨ ਦੀ ਸੂਰਤ 'ਚ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ।

ਮੰਤਰਾਲੇ ਵਲੋਂ ਇਕ ਨੋਟੀਫਿਕੇਸ਼ਨ 'ਚ ਨਵੇਂ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਤਬਦੀਲੀਆਂ ਨੂੰ ਅਣਗੌਲਿਆ ਕਰਨਾ ਹੁਣ ਗ਼ੈਰਕਾਨੂੰਨੀ ਗਤੀਵਿਧੀ ਮੰਨਿਆ ਜਾਵੇਗਾ। ਨੰਬਰ ਪਲੇਟਾਂ ਨਾਲ ਸਬੰਧਤ ਨਵੇਂ ਨਿਯਮਾਂ ਮੁਤਾਬਕ ਹੁਣ ਵਾਹਨਾਂ ਦੀ ਅਸਥਾਈ ਤੌਰ 'ਤੇ ਰਜਿਸਟ੍ਰੇਸ਼ਨ ਲਈ ਨੰਬਰ ਪਲੇਟ ਪੀਲੀ ਹੋਵੇਗੀ ਤੇ ਇਸ 'ਤੇ ਲਾਲ ਰੰਗ ਨੰਬਰ ਤੇ ਅੱਖਰ ਲਿਖੇ ਹੋਣਗੇ।

ਇਸ ਦੇ ਨਾਲ ਹੀ ਡੀਲਰਸ਼ਿਪਾਂ 'ਤੇ ਮੌਜੂਦ ਵਾਹਨਾਂ 'ਤੇ ਲਾਲ ਰੰਗ ਦੀਆਂ ਨੰਬਰ ਪਲੇਟਾਂ ਲੱਗਣਗੀਆਂ ਤੇ ਚਿੱਟੇ ਰੰਗ 'ਚ ਅੱਖਰ ਤੇ ਨੰਬਰ ਲਿਖੇ ਜਾਣਗੇ। ਹੁਣ ਇਸ ਨਿਯਮ ਦੀ ਪਾਲਣਾ ਨਾ ਕਰਨਾ ਗ਼ੈਰ ਕਾਨੂੰਨੀ ਹੋਵੇਗਾ।

ਇਸੇ ਤਰ੍ਹਾਂ ਨਵੀਂ ਬਾਈਕ ਜਾਂ ਕਾਰ ਦੀ ਨੰਬਰ ਪਲੇਟ 'ਤੇ ਹੁਣ ਪੇਪਰ ਨਾਲ ਲਿਖਿਆ ਗੈਰ ਕਾਨੂੰਨੀ ਹੋਵੇਗਾ। ਦਰਅਸਲ ਅਪਰਾਧੀ ਜਾਂ ਚੋਰ ਵਧੇਰੇ ਆਰਜ਼ੀ ਨੰਬਰ ਪਲੇਟਾਂ ਵਾਲੇ ਵਾਹਨਾਂ ਨਾਲ ਜੁਰਮ ਕਰਦੇ ਹਨ। ਕਾਗਜ਼ 'ਤੇ ਲਿਖਿਆ ਨੰਬਰ ਪਲੇਟ ਬਦਲਣਾ ਕਾਫ਼ੀ ਸੌਖਾ ਹੈ। ਇਸ ਨੂੰ ਦੂਰੋਂ ਪੜ੍ਹਨਾ ਵੀ ਮੁਸ਼ਕਲ ਹੈ।

Central Motor Vehicle Rules (CMVR) ਅਨੁਸਾਰ ਨੰਬਰ ਪਲੇਟ 'ਤੇ ਅਰੇਬਿਕ ਅੰਕਾਂ ਦੇ ਨਾਲ ਅੱਖਰਾਂ ਸਿਰਫ਼ ਅੰਗਰੇਜ਼ੀ ਦੇ ਅਲਫ਼ਾਬੈਟ ਨੂੰ ਕੈਪੀਟਲ ਵਿਚ ਲਿਖਿਆ ਜਾਵੇਗਾ। ਉਦਾਹਰਣ ਲਈ ਤੁਹਾਨੂੰ ਨੰਬਰ ਪਲੇਟ 'ਤੇ ਇਸ ਤਰ੍ਹਾਂ ਲਿਖਣ ਦੀ ਜ਼ਰੂਰਤ ਹੈ (UP65 BH 1111)। ਤੁਸੀਂ ਇਸ ਨੂੰ ਇਸ ਤਰ੍ਹਾਂ ਨਹੀਂ ਲਿਖ ਸਕਦੇ  (up bh 1111)। ਇਸ ਤੋਂ ਇਲਾਵਾ, ਤੁਸੀਂ ਇਸ ਨੂੰ ਕਿਸੇ ਹੋਰ ਖੇਤਰੀ ਭਾਸ਼ਾ ਵਿਚ ਨਹੀਂ ਲਿਖ ਸਕਦੇ। ਇਸ ਤੋਂ ਇਲਾਵਾ ਨੰਬਰ ਪਲੇਟ 'ਤੇ ਰਜਿਸਟਰ ਨੰਬਰ ਤੋਂ ਇਲਾਵਾ ਹੋਰ ਕੁਝ ਵੀ ਲਿਖਣਾ ਗ਼ੈਰ ਕਾਨੂੰਨੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।