ਰੇਲ ਯਾਤਰੀਆਂ ਨੂੰ ਵੱਡੀ ਰਾਹਤ, ਹੜ੍ਹਾਂ ਨਾਲ ਰੱਦ ਕੀਤੀਆਂ ਰੇਲਾਂ ਮੁੜ ਪਟੜੀ 'ਤੇ ਪਰਤੀਆਂ
ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਨੇ ਟਰੇਨਾਂ ਨੂੰ ਕੀਤਾ ਸੀ ਰੱਦ
ਫ਼ਿਰੋਜ਼ਪੁਰ: ਸੂਬੇ 'ਚ ਪਾਣੀ ਭਰਨ ਅਤੇ ਹੜ੍ਹਾਂ ਦੀ ਸਥਿਤੀ ਕਾਰਨ ਫਿਰੋਜ਼ਪੁਰ ਰੇਲਵੇ ਨੇ ਰੱਦ ਕੀਤੀਆਂ ਟਰੇਨਾਂ 'ਚੋਂ 19 ਟਰੇਨਾਂ ਨੂੰ ਬਹਾਲ ਕਰ ਦਿਤਾ ਹੈ। ਰੱਦ ਕਾਰਨ ਤੋਂ ਬਾਅਦ ਟਰੇਨਾਂ ਪਟੜੀ 'ਤੇ ਪਰਤ ਆਈਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਨੇ ਟਰੇਨਾਂ ਨੂੰ ਰੱਦ ਕਰ ਦਿਤਾ ਸੀ। ਡੀ. ਆਰ. ਐੱਮ. ਸੀਮਾ ਸ਼ਰਮਾ ਨੇ ਦਸਿਆ ਕਿ ਫਿਰੋਜ਼ਪੁਰ ਤੋਂ ਜਲੰਧਰ ਅਤੇ ਹੁਸ਼ਿਆਰਪੁਰ ਤੱਕ ਆਉਣ-ਜਾਣ ਵਾਲੀਆਂ ਕੁੱਲ 14 ਸਾਧਾਰਣ ਰੇਲਗੱਡੀਆਂ ਨੂੰ ਬੁੱਧਵਾਰ ਤੋਂ ਆਮ ਵਾਂਗ ਬਹਾਲ ਕੀਤਾ ਜਾ ਰਿਹਾ ਹੈ, ਜਦਕਿ ਟਰੈਕ ’ਤੇ ਪਾਣੀ ਭਰਣ ਕਾਰਨ ਰੂਟ ਬਦਲ ਕੇ ਚੱਲ ਰਹੀਆਂ 7 ਮੇਲ/ਐਕਸਪ੍ਰੈੱਸ ਗੱਡੀਆਂ ਨੂੰ ਵੀ ਬੁੱਧਵਾਰ ਤੋਂ ਏਸੇ ਟਰੈਕ ’ਤੇ ਆਮ ਵਾਂਗ ਚਲਾਇਆ ਜਾ ਰਿਹਾ ਹੈ
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਆੜ੍ਹਤੀ ਨੇ ਕੀਤੀ ਖ਼ੁਦਕੁਸ਼ੀ
ਇਨ੍ਹਾਂ ਵਿਚ (04637) ਜਲੰਧਰ ਤੋਂ ਫ਼ਿਰੋਜ਼ਪੁਰ, (06968) ਫ਼ਿਰੋਜ਼ਪੁਰ ਤੋਂ ਜਲੰਧਰ, (06967) ਜਲੰਧਰ ਤੋਂ ਫ਼ਿਰੋਜ਼ਪੁਰ, (19223) ਅਹਿਮਦਾਬਾਦ-ਜੰਮੂ ਤਵੀ, (19225), (19226)ਜੋਧਪੁਰ-ਜੰਮੂਤਵੀ, (19416) ਕਟੜਾ ਤੋਂ ਅਹਿਮਦਾਬਾਦ, (13308) ਫ਼ਿਰੋਜ਼ਪੁਰ ਤੋਂ ਧਨਬਾਦ ਸੋਮਵਾਰ ਤੋਂ ਟ੍ਰੈਕ 'ਤੇ ਵਾਪਸ ਆ ਗਈਆਂ ਹਨ। (13307) ਧਨਬਾਦ - ਫ਼ਿਰੋਜ਼ਪੁਰ ਐਤਵਾਰ ਨੂੰ ਧਨਬਾਦ ਤੋਂ ਰਵਾਨਾ ਹੋ ਗਈ ਹੈ।
ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ 'ਚ ਬਜਰੰਗ-ਵਿਨੇਸ਼ ਦੀ ਸਿੱਧੀ ਐਂਟਰੀ, ਐਡਹਾਕ ਕਮੇਟੀ ਨੇ ਦਿਤੀ ਟਰਾਇਲ ਤੋਂ ਛੋਟ
ਜਦੋਂ ਕਿ (04170) ਫ਼ਿਰੋਜ਼ਪੁਰ ਤੋਂ ਜਲੰਧਰ, (04598) ਜਲੰਧਰ ਤੋਂ ਹੁਸ਼ਿਆਰਪੁਰ, (04597) ਹੁਸ਼ਿਆਰਪੁਰ ਤੋਂ ਜਲੰਧਰ, (04169) ਜਲੰਧਰ ਤੋਂ ਫ਼ਿਰੋਜ਼ਪੁਰ, (06966) ਫ਼ਿਰੋਜ਼ਪੁਰ ਤੋਂ ਜਲੰਧਰ, (04638) ਫ਼ਿਰੋਜ਼ਪੁਰ ਤੋਂ ਜਲੰਧਰ (06963) ਜਲੰਧਰ ਤੋਂ ਫਿਰੋਜ਼ਪੁਰ, (04634) ਫ਼ਿਰੋਜ਼ਪੁਰ ਤੋਂ ਜਲੰਧਰ, (06965) ਜਲੰਧਰ ਤੋਂ ਫ਼ਿਰੋਜ਼ਪੁਰ, (06964) ਫ਼ਿਰੋਜ਼ਪੁਰ ਤੋਂ ਜਲੰਧਰ, (04633) ਜਲੰਧਰ ਤੋਂ ਫ਼ਿਰੋਜ਼ਪੁਰ ਮੰਗਲਵਾਰ ਤੋਂ ਟ੍ਰੈਕ 'ਤੇ ਵਾਪਸ ਆ ਗਈ।