ਹੜ੍ਹ ਪੀੜਤਾਂ ਨੂੰ ਡਰਨ ਦੀ ਲੋੜ ਨਹੀਂ, ਖ਼ਾਲਸਾ ਏਡ ਮਦਦ ਲਈ ਪੁੱਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸੇ ਵੀ ਮਦਦ ਲਈ ਇਨ੍ਹਾਂ ਨੰਬਰਾਂ 'ਤੇ ਕਰੋ ਕਾਲ

Khalsa Aid issue helpline numbers for help

ਚੰਡੀਗੜ੍ਹ : ਖ਼ਾਲਸਾ ਏਡ ਅਜਿਹੀ ਸੰਸਥਾ ਹੈ, ਜੋ ਮਾਨਵਤਾ ਦੀ ਭਲਾਈ ਲਈ ਪਿਛਲੇ ਕਈ ਸਾਲਾਂ ਤੋਂ ਸੇਵਾ ਕਰ ਰਹੀ ਹੈ। ਲੋਕਾਂ ਦੀ ਮਦਦ ਲਈ ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ 'ਖਾਲਸਾ ਏਡ' ਦੇ ਕਾਰਕੁੰਨ ਪਹੁੰਚ ਜਾਂਦੇ ਹਨ। ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕਰਦੇ ਹਨ। ਹੁਣ ਖ਼ਾਲਸਾ ਏਡ ਨੇ ਉੱਤਰ ਭਾਰਤ 'ਚ ਹੜ੍ਹ ਦੀ ਮਾਰ ਝੱਲ ਰਹੇ ਲੋਕਾਂ ਲਈ ਮਦਦ ਦਾ ਹੱਥ ਅੱਗੇ ਵਧਾਇਆ ਹੈ।

ਲੋਕਾਂ ਦੀ ਮਦਦ ਲਈ ਖ਼ਾਲਸਾ ਏਡ ਸੰਸਥਾ ਨੇ ਬਕਾਇਦਾ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਹੜ੍ਹ ਪ੍ਰਭਾਵਤ ਲੋੜਵੰਦ ਲੋਕ ਇਨ੍ਹਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਪੰਜਾਬ 'ਚ ਬੀਤੇ ਦੋ ਦਿਨ ਤੋਂ ਪੈ ਰਹੀ ਭਾਰੀ ਬਾਰਿਸ਼ ਅਤੇ ਭਾਖੜਾ ਤੋਂ ਲਗਾਤਾਰ ਛੱਡੇ ਜਾ ਰਹੇ ਵਾਧੂ ਪਾਣੀ ਕਾਰਨ 200 ਤੋਂ ਵੱਧ ਪਿੰਡ ਪਾਣੀ ਦੀ ਲਪੇਟ 'ਚ ਆ ਗਏ ਹਨ। ਪੰਜਾਬ 'ਚ ਪਾਣੀ-ਪਾਣੀ ਹੋਣ ਕਰ ਕੇ ਹੜ੍ਹ ਦੇ ਹਾਲਾਤ ਪੈਦਾ ਹੋ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਮੀਂਹ ਕਾਰਨ ਹਿਮਾਚਲ ਪ੍ਰਦੇਸ਼ 'ਚ 30 ਅਤੇ ਪੰਜਾਬ 'ਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਨਹਿਰਾਂ 'ਚੋਂ ਲਗਾਤਾਰ ਪਾਣੀ ਆਉਣ ਕਾਰਨ ਫਸਲਾਂ ਤਬਾਹ ਹੋ ਗਈਆਂ ਹਨ।

ਖ਼ਾਲਸਾ ਏਡ ਵੱਲੋਂ ਜਾਰੀ ਕੀਤੇ ਨੰਬਰਾਂ 'ਚ ਪਟਿਆਲਾ 911560-9008, ਲੁਧਿਆਣਾ 911560-9006, ਜਲੰਧਰ 91156-09013, ਰੋਪੜ 91156-09012, ਅੰਮ੍ਰਿਤਸਰ 91156-09009 ਅਤੇ ਦਿੱਲੀ ਲਈ 91156-09015 ਹੈ।