ਦਲਜੀਤ ਚੀਮਾ ਵੱਲੋਂ ਕਾਂਗਰਸ 'ਤੇ ਧੱਕੇਸ਼ਾਹੀ ਦਾ ਆਰੋਪ

ਏਜੰਸੀ

ਖ਼ਬਰਾਂ, ਪੰਜਾਬ

ਦਲਜੀਤ ਚੀਮਾ ਵੱਲੋਂ ਕਾਂਗਰਸ 'ਤੇ ਧੱਕੇਸ਼ਾਸਹੀ ਦਾ ਆਰੋਪ

Daljeet Cheema

ਜਲਾਲਾਬਾਦ: ਜਲਾਲਾਬਾਦ 'ਚ ਆਪਣੀ ਹਾਰ ਨੂੰ ਦੇਖ ਕੈਪਟਨ ਸਰਕਾਰ ਬੁਖ਼ਲਾਹਟ 'ਚ ਆ ਗਈ ਹੈ, ਇਹ ਕਹਿਣਾ ਹੈ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਦਾ। ਉੱਥੇ ਹੀ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਚੋਣ ਕਮਿਸ਼ਨ ਅੱਗੇ ਪਹਿਲੀ ਵਾਰ ਇਹ ਮੰਗ ਰੱਖਣੀ ਪਈ ਹੈ ਕਿ ਚੋਣਾਂ ਦੌਰਾਨ ਗੈਰ ਕਾਨੂੰਨੀ ਫੋਰਸ ਨੂੰ ਬਾਹਰ ਕੱਢਿਆ ਜਾਵੇ।

ਇੰਨਾ ਹੀ ਉਹਨਾਂ ਇਹ ਵੀ ਇਲਜ਼ਾਮ ਲਾਇਆ ਕਿ ਸਾਰੇ ਜਿਲ੍ਹਿਆਂ ਦੀ ਫੋਰਸ ਅਫ਼ਸਰ, ਬਾਊਸਰ ਬਿਨਾਂ ਯੂਨੀਫਾਰਮ ਦੇ ਪਿੰਡ-ਪਿੰਡ 'ਚ ਜਾ ਕੇ ਅਕਾਲੀ ਸਰਪੰਚਾਂ ਦੇ ਘਰ ਰੇਡ ਕਰ ਕਰ ਕੇ ਦਹਿਸ਼ਤ ਦਾ ਮਾਹੋਲ ਪੈਂਦਾ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਪਹਿਲੀ ਵਾਰ ਅਜਿਹਾ ਕਰਨਾ ਪਿਆ ਹੈ ਜਿਸ ਵਿਚ ਉਹ ਅਜਿਹੀ ਮੰਗ ਇਲੈਕਸ਼ਨ ਕਮਿਸ਼ਨ ਅੱਗੇ ਰੱਖ ਰਹੇ ਹਨ। ਉਹਨਾਂ ਮੰਗ ਰੱਖੀ ਸੀ ਕਿ ਗੈਰਕਾਨੂੰਨੀ ਫੋਰਸ ਨੂੰ ਬਾਹਰ ਕੱਢਣਾ ਚਾਹੀਦਾ ਹੈ।

ਇਹ ਪਿੰਡਾਂ ਵਿਚ ਪੁਲਿਸ ਨਾਲ ਜਾਂਦੇ ਹਨ ਤੇ ਪੁਲਿਸ ਵੀ ਉਹਨਾਂ ਦਾ ਸਾਥ ਦੇ ਰਹੀ ਹੈ। ਇਹ ਕੰਧਾਂ ਟੱਪ ਕੇ ਘਰਾਂ ਵਿਚ ਵੜ ਕੇ ਦਹਿਸ਼ਤ ਫੈਲਾ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ 'ਚ 21 ਅਕਤੂਬਰ ਨੂੰ 4 ਵਿਧਾਨ ਸਭਾ ਹਲਕਿਆਂ 'ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਸਿਆਸੀ ਅਖਾੜਾ ਭੱਖ ਚੁੱਕਿਆ ਹੈ।

ਇਸ ਦੌਰਾਨ ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਓਥੇ ਹੀ ਇਨ੍ਹਾਂ ਚੋਣਾਂ ਨੂੰ ਲੈ ਕੇ ਕਾਂਗਰਸ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਜਾ ਰਹੇ ਹਨ।ਦੱਸ ਦੇਈਏ ਕਿ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਸਮੇਤ ਅਕਾਲੀ ਵਰਕਰਾਂ ਨੇ ਦਾਖਾ ਪੁਲਿਸ ਥਾਣੇ ਦਾ ਘਿਰਾਓ ਵੀ ਕੀਤਾ ਗਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।