ਸੁਖਜਿੰਦਰ ਰੰਧਾਵਾ ਕਾਂਗਰਸ ਦਾ ਨਜ਼ਰ ਵੱਟੂ : ਡਾ. ਦਲਜੀਤ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਣ ਦਾ ਸਮਾਗਮ ਬਹੁਤ ਹੀ ਹੰਗਾਮਾ ਭਰਿਆ ਰਿਹਾ। ਬੀਤੇ ਦਿਨੀਂ ਇਸ ਸਮਾਗਮ ਦੌਰਾਨ ਅਕਾਲੀ...

Daljit Cheema

ਡੇਰਾ ਬਾਬਾ ਨਾਨਕ (ਭਾਸ਼ਾ) : ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਣ ਦਾ ਸਮਾਗਮ ਬਹੁਤ ਹੀ ਹੰਗਾਮਾ ਭਰਿਆ ਰਿਹਾ। ਬੀਤੇ ਦਿਨੀਂ ਇਸ ਸਮਾਗਮ ਦੌਰਾਨ ਅਕਾਲੀ ਅਤੇ ਕਾਂਗਰਸੀ ਨੇ ਇੱਕੋ ਸਟੇਜ ਸਾਂਝੀ ਕੀਤੀ, ਪਰ ਇਸ ਸਮਾਗਮ ਦੌਰਾਨ ਵੀ ਸਿਆਸਤਦਾਨ ਰਾਜਨੀਤੀ ਕਰਨ ਤੋਂ ਨਹੀਂ ਟਲੇ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਸੇਹਰਾ ਆਪਣੇ ਆਪਣੇ ਸਿਰ ਲੈਣ ਦੀ ਕੋਸ਼ਿਸ਼ ਕੀਤੀ। ਇਸ ਸਮਾਗਮ ਦੌਰਾਨ ਪਹੁੰਚੇ ਅਕਾਲੀ ਆਗੂ ਡਾ ਦਲਜੀਤ ਚੀਮਾ ਨੇ ਕੈਬਿਨਟ ਮੰਤਰੀ ਸੁਖਜਿੰਦਰ ਰੰਧਾਵਾ 'ਤੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਅੱਜ ਦਾ ਸਮਾਗਮ ਮੰਤਰੀ ਰੰਧਾਵਾ ਵੱਲੋਂ ਪਲੇਨ ਕੀਤਾ ਗਿਆ ਸੀ।

ਅਤੇ ਉਨ੍ਹਾਂ ਦੇ ਕਹਿਣ 'ਤੇ ਅਕਾਲੀਆਂ ਦਾ ਵਿਰੋਧ ਹੋਇਆ ਹੈ। ਚੀਮਾ ਨੇ ਜਿਥੇ ਸਮੁੱਚੀ ਸਿੱਖ ਸੰਗਤ ਨੂੰ ਇਸ ਲਾਂਘੇ ਦੀ ਵਧਾਈ ਦਿੱਤੀ ਉਥੇ ਹੀ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਕਾਂਗਰਸ ਦਾ ਨਜ਼ਰ ਵੱਟੂ ਵੀ ਦੱਸਿਆ। ਦੱਸ ਦੇਈਏ ਕਿ ਬੀਤੀ ਦਿਨੀਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ 'ਚ ਸਥਿਤ ਗੁਰਦੁਆਰਾ ਗੁਰਧਾਮ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਬਿਨ੍ਹਾ ਵੀਜ਼ੇ ਦੇ ਇਜਾਜ਼ਤ ਦਿਤੇ ਜਾਣ ਦਾ ਐਲਾਨ ਵੀ ਕੀਤਾ।