ਪ੍ਰੋਸੈਸਡ ਦੁਧ ਦੇ ਨਮੂਨੇ ਮਿਆਰਾਂ 'ਤੇ ਨਹੀਂ ਉਤਰੇ ਖਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਥਾਰਟੀ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਮਈ ਅਤੇ ਅਕਤੂਬਰ 2018 ਵਿਚਕਾਰ 1103 ਸ਼ਹਿਰਾਂ ਅਤੇ ਕਸਬਿਆਂ 'ਚੋਂ ਕੁਲ 6432 ਦੁੱਧ ਦੇ ਨਮੂਨੇ ਇਕੱਠੇ ਕੀਤੇ।

The sample of processed milk did not meet the standards

ਨਵੀਂ ਦਿੱਲੀ : ਖੁਰਾਕ ਰੈਗੂਲੇਟਰ ਐਫ਼.ਐਸ.ਐਸ.ਏ.ਆਈ. ਨੇ ਇਕ ਅਧਿਐਨ 'ਚ ਕਿਹਾ ਹੈ ਕਿ ਪ੍ਰਮੁੱਖ ਬ੍ਰਾਂਡ ਸਮੇਤ ਵੱਖੋ-ਵੱਖ ਕੰਪਨੀਆਂ ਦੇ ਕੱਚੇ ਦੁੱਧ ਅਤੇ ਪ੍ਰੋਸੈਸਡ ਦੁੱਧ ਦੇ ਨਮੂਨੇ ਨਿਰਧਾਰਤ ਮਿਆਰ ਅਤੇ ਸੁਰੱਖਿਆ ਮਾਨਕਾਂ 'ਤੇ ਪੂਰੀ ਤਰ੍ਹਾਂ ਖਰੇ ਨਹੀਂ ਉਤਰੇ। ਸ਼ੁਕਰਵਾਰ ਨੂੰ ਅਪਣੇ ਅਧਿਐਨ ਨੂੰ ਜਾਰੀ ਕਰਦਿਆਂ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਨਕ ਅਥਾਰਟੀ (ਐਫ਼.ਐਸ.ਐਸ.ਏ.ਆਈ.) ਦੇ ਮੁੱਖ ਕਾਰਜਕਾਰੀ (ਸੀ.ਈ.ਓ.) ਪਵਨ ਅਗਰਵਾਲ ਨੇ ਕਿਹਾ ਕਿ ਮਿਲਾਵਟ ਤੋਂ ਜ਼ਿਆਦਾ ਦੁੱਧ ਦਾ ਗੰਧਲਾ ਹੋਣਾ ਇਕ ਗੰਭੀਰ ਸਮੱਸਿਆ ਹੈ ਕਿਉਂਕਿ ਪ੍ਰੋਸੈਸਡ ਦੁੱਧ ਦੇ ਨਮੂਨਿਆਂ 'ਚ ਇੰਫ਼ਲਾਟਿਕਸਿਨ-ਐਮ1, ਐਂਟੀਬਾਇਉਟਿਕਸ ਅਤੇ ਕੀਟਨਾਸ਼ਕਾਂ ਵਰਗੇ ਪਦਾਰਥ ਜ਼ਿਆਦਾ ਪਾਏ ਗਏ।

ਉਨ੍ਹਾਂ ਕਿਹਾ ਕਿ ਇਸ ਨੂੰ ਰੋਕਣ ਲਈ, ਰੈਗੂਲੇਟਰ ਨੇ ਸੰਗਠਤ ਡੇਅਰੀ ਖੇਤਰ ਨੂੰ ਮਿਆਰ ਮਾਨਕਾਂ ਦਾ ਸਖਤਾਈ ਨਾਲ ਪਲਣ ਕਰਨ ਦਾ ਹੁਕਮ ਦਿਤਾ ਹੈ ਅਤੇ ਇਕ ਜਨਵਰੀ, 2020 ਤਕ ਮੁਕੰਮਲ ਮੁੱਖ ਲੜੀ 'ਚ 'ਜਾਂਚ ਅਤੇ ਪਰਖ' ਦੀ ਵਿਵਸਥਾ ਕਰਨ ਨੂੰ ਕਿਹਾ ਹੈ। ਅਥਾਰਟੀ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਮਈ ਅਤੇ ਅਕਤੂਬਰ 2018 ਵਿਚਕਾਰ 1103 ਸ਼ਹਿਰਾਂ ਅਤੇ ਕਸਬਿਆਂ 'ਚੋਂ ਕੁਲ 6432 ਦੁੱਧ ਦੇ ਨਮੂਨੇ ਇਕੱਠੇ ਕੀਤੇ। ਸੰਗਠਤ ਅਤੇ ਅਸੰਗਠਤ ਦੋਵੇਂ ਖੇਤਰਾਂ ਤੋਂ ਦੁੱਧ ਦੇ ਨਮੂਨੇ ਇਕੱਠੇ ਕੀਤੇ ਗਏ ਸਨ।