ਪੌਦਿਆਂ ਤੋਂ ਪ੍ਰਾਪਤ ਦੁੱਧ ਛੋਟੇ ਬੱਚਿਆਂ ਨੂੰ ਨਹੀਂ ਦਿੰਦਾ ਪੂਰਾ ਪੋਸ਼ਣ

ਏਜੰਸੀ

ਜੀਵਨ ਜਾਚ, ਸਿਹਤ

ਅਧਿਐਨ 'ਚ ਕਿਹਾ ਗਿਆ ਕਿ 5ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੌਦਿਆਂ ਤੋਂ ਮਿਲਣ ਵਾਲਾ ਦੁੱਧ ਪਿਲਾਉਣ ਨਾਲ ਉਨ੍ਹਾਂ ਨੂੰ ਵਧਣ-ਫੁੱਲਣ ਲਈ ਜ਼ਰੂਰੀ ਪੋਸ਼ਕ ਤੱਤ ਨਹੀਂ ਮਿਲਦੇ

plants based milk does not provide full nutrition to young children

ਵਾਸ਼ਿੰਗਟਨ : ਇੱਕ ਅਧਿਐਨ 'ਚ ਕਿਹਾ ਗਿਆ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੌਦਿਆਂ ਤੋਂ ਮਿਲਣ ਵਾਲਾ ਦੁੱਧ ਪਿਲਾਉਣ ਨਾਲ ਉਨ੍ਹਾਂ ਨੂੰ ਵਧਣ-ਫੁੱਲਣ ਲਈ ਜ਼ਰੂਰੀ ਪੋਸ਼ਕ ਤੱਤ ਨਹੀਂ ਮਿਲਦੇ ਹਨ। ਚੌਲਾਂ, ਨਾਰੀਅਲ, ਓਟਸ ਵਰਗੀਆਂ ਚੀਜ਼ਾਂ ਤੋਂ ਪ੍ਰਾਪਤ ਦੁੱਧ 'ਚ ਛੋਟੀ ਉਮਰ ਦੌਰਾਨ ਸਰੀਰ ਦੇ ਵਧਣ-ਫੁੱਲਣ ਲਈ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਹੁੰਦੀ ਹੈ। ਹਾਲਾਂਕਿ ਫ਼ੋਰਟੀਫ਼ਾਈਡ ਸੋਇਆ ਦੁੱਧ ਇਸ ਸੂਚੀ 'ਚ ਸ਼ਾਮਲ ਨਹੀਂ ਹੁੰਦਾ।

ਇਸ ਤੋਂ ਇਲਾਵਾ ਅਧਿਐਨ 'ਚ ਇਹ ਵੀ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਜ਼ਿਆਦਾ ਘੱਟ ਕੈਲੋਰੀ ਵਾਲੇ ਕੋਲਡ ਡਰਿੰਕਸ, ਵਿਸ਼ੇਸ਼ ਸੁਆਦ ਵਾਲੇ ਦੁੱਧ ਅਤੇ ਮਿੱਠੇ ਨਾਲ ਭਰਪੂਰ ਠੰਢੇ ਪੀਣਯੋਗ ਪਦਾਰਥਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਨੂੰ ਜੂਸ ਦੀ ਮਾਤਰਾ ਵੀ ਸੀਮਤ ਰਖਣੀ ਚਾਹੀਦੀ ਹੈ। ਇਹ ਅਦਾਇਤਾਂ ਅਮਰੀਕੀ ਸਿਹਤ ਮਾਹਰਾਂ ਨੇ ਜਾਰੀ ਕੀਤੀਆਂ ਹਨ।

ਅਮਰੀਕਾ 'ਚ ਜ਼ਿਆਦਾ ਤੋਂ ਜ਼ਿਆਦਾ ਮਾਪੇ ਬੱਚਿਆਂ ਨੂੰ ਕਈ ਕਾਰਨਾਂ ਕਰ ਕੇ ਪੌਦਿਆਂ ਤੋਂ ਪ੍ਰਾਪਤ ਦੁੱਧ ਪਿਲਾ ਰਹੇ ਹਨ ਅਤੇ ਸੋਚ ਰਹੇ ਹਨ ਇਹ ਗਾਵਾਂ ਦੇ ਦੁੱਧ ਦੇ ਬਰਾਬਰ ਪੋਸ਼ਣ ਦਿੰਦਾ ਹੈ ਪਰ ਅਜਿਹਾ ਨਹੀਂ ਹੈ। ਸਿਹਤਮੰਦਰ ਖਾਣਾ ਖੋਜ ਕੇਂਦਰ ਦੀ ਉਪ ਪ੍ਰਧਾਨ ਮੇਗਨ ਲੌਟ ਨੇ ਕਿਹਾ ਕਿ ਪੌਦਿਆਂ ਤੋਂ ਪ੍ਰਾਪਤ ਦੁੱਧ 'ਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਵਰਗੇ ਪੋਸ਼ਕ ਤੱਤ ਨਹੀਂ ਹੁੰਦੇ ਹਨ। ਹਦਾਇਤਾਂ 'ਚ ਕਿਹਾ ਗਿਆ ਹੈ ਕਿ 1 ਸਾਲ ਤੋਂ ਘੱਟ ਦੇ ਬੱਚਿਆਂ ਨੂੰ ਜੂਸ ਬਿਲਕੁਲ ਨਹੀਂ ਦੇਣਾ ਚਾਹੀਦਾ। ਜਦਕਿ 1 ਤੋਂ 2 ਸਾਲ ਤਕ ਦੇ ਬੱਚਿਆਂ ਦਿਨ 'ਚ ਦੋ ਜਾਂ ਤਿੰਨ ਕੱਪ ਗਾਂ ਜਾਂ ਮੱਝ ਦਾ ਦੁੱਧ ਪੀਣਾ ਚਾਹੀਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।