ਅਦਲੀਵਾਲ ਬੰਬ ਧਮਾਕਾ ਬਰਗਾੜੀ ਮੋਰਚੇ ਤੋਂ ਧਿਆਨ ਹਟਾਉਣ ਦੀ ਸਾਜਿਸ਼: ਦਾਦੂਵਾਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਦੇ ਅਦਲੀਵਾਲ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਪੰਜਾਬ ਦਾ ਮਹੌਲ ਤਣਾਅਪੂਰਣ ਹੈ ਅਤੇ ਇਸ ਘਟਨਾ ਪਿੱਛੇ...

ਬਲਜੀਤ ਸਿੰਘ ਦਾਦੂਵਾਲ

ਚੰਡੀਗੜ੍ਹ (ਸ.ਸ.ਸ) : ਅੰਮ੍ਰਿਤਸਰ ਦੇ ਅਦਲੀਵਾਲ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਪੰਜਾਬ ਦਾ ਮਹੌਲ ਤਣਾਅਪੂਰਣ ਹੈ ਅਤੇ ਇਸ ਘਟਨਾ ਪਿੱਛੇ ਕੱਟੜਪੰਥੀਆਂ ਦਾ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਦਰਅਸਲ ਨਿਰੰਕਾਰੀਆਂ ਅਤੇ ਕੱਟੜਪੰਥੀਆਂ ਵਿਚਾਲੇ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਅਤੇ ਸੂਬੇ ਦੀ ਸ਼ਾਂਤੀ ਭੰਗ ਕਰਨ ਵਾਲਿਆਂ ਤਾਕਤਾਂ ਇਹ ਚੰਗੀ ਤਰ੍ਹਾਂ ਜਾਂਦੀਆਂ ਹਨ ਕਿ ਨਿਰੰਕਾਰੀਆਂ ਅਤੇ ਕੱਟੜਪੰਥੀਆਂ ਵਿਚੋਂ ਕਿਸੇ ਇੱਕ ਨੂੰ ਉਕਸਾ ਕੇ ਪੰਜਾਬ ਦਾ ਮਹੌਲ ਖਰਾਬ ਕੀਤਾ ਜਾ ਸਕਦਾ ਹੈ।

ਨਿਰੰਕਾਰੀ ਡੇਰੇ ਵਿਚ ਹੋਏ ਇਸ ਧਮਾਕੇ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਬਿਆਨ ਆ ਰਹੇ ਹਨ ਅਤੇ ਉਨ੍ਹਾਂ ਵੱਲੋਂ ਇਹ ਸਪਸ਼ਟ ਕੀਤਾ ਜਾ ਰਿਹਾ ਹੈ ਕਿ ਇਸ ਬੰਬ ਧਮਾਕੇ ਪਿੱਛੇ ਉਨ੍ਹਾਂ ਦਾ ਕੋਈ ਹੱਥ ਨਹੀਂ ਹੈ। ਬਰਗਾੜੀ ਮੋਰਚੇ 'ਤੇ ਬੈਠੇ ਧਿਆਨ ਸਿੰਘ ਮੰਡ ਨੇ ਇਸ ਘਟਨਾ ਪ੍ਰਤੀ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਬੰਬ ਧਮਾਕੇ ਪਿੱਛੇ ਉਨ੍ਹਾਂ ਦਾ ਕੋਈ ਹੱਥ ਨਹੀਂ। ਧਿਆਨ ਸਿੰਘ ਮੰਡ (ਬਰਗਾੜੀ ਮੋਰਚੇ ਦੇ ਆਗੂ) ਦਾ ਕਹਿਣਾ ਹੈ ਕਿ ਇਸ ਦੇ ਨਾਲ ਹੀ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਇਸ ਧਮਾਕੇ ਪਿੱਛੇ ਡੇਰਾ ਸਿਰਸਾ ਦੇ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ।

ਉਨ੍ਹਾਂ ਕਿਹਾ ਕਿ ਇਸ ਧਮਾਕੇ ਦੇ ਤਾਰ ਮੌੜ ਮੰਡੀ ਬੰਬ ਬਲਾਸਟ ਨਾਲ ਜੁੜੇ ਹੋ ਸਕਦੇ ਹਨ ਅਤੇ ਜਿਸ ਤਰ੍ਹਾਂ ਮੌੜ ਮੰਡੀ ਵਾਲੇ ਬੰਬ ਧਮਾਕੇ ਪਿੱਛੇ ਡੇਰਾ ਸਿਰਸਾ ਦੇ ਮੁਖੀ ਦਾ ਨਾਂ ਆਇਆ, ਉਸੇ ਤਰ੍ਹਾਂ ਇਸ ਧਮਾਕੇ ਪਿੱਛੇ ਵੀ ਡੇਰਾ ਸਿਰਸਾ ਦਾ ਹੱਥ ਹੋ ਸਕਦਾ, ਜੋ ਬਰਗਾੜੀ ਮੋਰਚੇ ਤੋਂ ਧਿਆਨ ਹਟਾਉਣ ਦੀ ਸਾਜਿਸ਼ ਹੈ। ਖੈਰ ਪੁਲਿਸ ਵੱਲੋਂ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਅਤੇ ਉਧਰ ਸੂਬੇ ਦੀ ਸੁਰੱਖਿਆ ਨੂੰ ਵੇਖਦੇ ਹੋਏ ਪੁਲਿਸ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ। ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਚ ਹੋਏ ਬੰਬ ਧਮਾਕੇ ਨੂੰ ਲੈ ਕੇ ਖ਼ਾਲਿਸਤਾਨੀ ਸੰਗਠਨ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਬਿਆਨ ਦਿੰਦਿਆਂ ਆਖਿਆ ਹੈ

ਕਿ ਪੰਜਾਬ ਸਰਕਾਰ ਵਲੋਂ ਬੰਬ ਧਮਾਕੇ ਨਾਲ ਜਾਣਬੁੱਝ ਕੇ ਸਿੱਖਸ ਫਾਰ ਜਸਟਿਸ ਦਾ ਨਾਮ ਜੋੜਿਆ ਜਾ ਰਿਹੈ ਤਾਂ ਜੋ ਖ਼ਾਲਿਸਤਾਨੀ ਮੁਹਿੰਮ ਨੂੰ ਦਬਾਇਆ ਜਾ ਸਕੇ, ਜਦਕਿ ਇਹ ਸਿੱਖ ਸੰਗਠਨ ਸ਼ਾਂਤਮਈ ਤਰੀਕੇ ਨਾਲ ਖ਼ਾਲਿਸਤਾਨ ਦੀ ਮੰਗ ਕਰਦਾ ਹੈ। ਦਸ ਦਈਏ ਕਿ ਇਸ ਸਮੇਂ ਅੰਮ੍ਰਿਤਸਰ ਬੰਬ ਧਮਾਕੇ ਕਾਰਨ ਪੰਜਾਬ ਦਾ ਮਾਹੌਲ ਕਾਫ਼ੀ ਗਰਮਾਇਆ ਹੋਇਆ ਹੈ ਅਤੇ ਕੁੱਝ ਨੇਤਾਵਾਂ ਵਲੋਂ ਇਸ ਧਮਾਕੇ ਨੂੰ ਖ਼ਾਲਿਸਤਾਨੀ ਲਹਿਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਇਸ ਮਾਮਲੇ ਦੀ ਜਾਂਚ ਐਨ.ਆਈ.ਏ ਨੂੰ ਸੌਂਪ ਦਿਤੀ ਗਈ ਹੈ। ਜਿਸ ਤੋਂ ਬਾਅਦ ਹੀ ਪਤਾ ਚੱਲ  ਸਕੇਗਾ ਕਿ ਇਸ ਧਮਾਕੇ ਦੇ ਪਿਛੇ ਕਿਸਦਾ ਹੱਥ ਹੈ।