ਦਾਦੂਵਾਲ ਤੇ ਮੰਡ ਵਲੋਂ ਨਿਰੰਕਾਰੀ ਭਵਨ 'ਚ ਵਾਪਰੀ ਬੰਬ ਧਮਾਕੇ ਦੀ ਘਟਨਾ ਸਬੰਧੀ ਖ਼ਦਸ਼ਾ ਜ਼ਾਹਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਨਸਾਫ਼ ਮੋਰਚੇ ਦੇ ਆਗੂਆਂ ਨੇ 171ਵੇਂ ਦਿਨ ਭਗਤਾ ਭਾਈਕਾ ਅਤੇ ਮੱਲ ਕੇ ਪਿੰਡਾਂ ਦੇ ਵਸਨੀਕਾਂ ਵਲੋਂ ਡੇਰਾ ਪ੍ਰੇਮੀਆਂ ਦੇ ਕੀਤੇ ਬਾਈਕਾਟ ਨੂੰ ਸਹੀ ਕਦਮ ਦਸਦਿਆਂ.........

Jathedar Baljit Singh Khalsa Daduwal

ਕੋਟਕਪੂਰਾ : ਇਨਸਾਫ਼ ਮੋਰਚੇ ਦੇ ਆਗੂਆਂ ਨੇ 171ਵੇਂ ਦਿਨ ਭਗਤਾ ਭਾਈਕਾ ਅਤੇ ਮੱਲ ਕੇ ਪਿੰਡਾਂ ਦੇ ਵਸਨੀਕਾਂ ਵਲੋਂ ਡੇਰਾ ਪ੍ਰੇਮੀਆਂ ਦੇ ਕੀਤੇ ਬਾਈਕਾਟ ਨੂੰ ਸਹੀ ਕਦਮ ਦਸਦਿਆਂ ਆਖਿਆ ਕਿ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਡੇਰਾ ਪ੍ਰੇਮੀਆਂ ਦਾ ਹੁਣ ਪੰਥ ਨਾਲ ਕੋਈ ਵਾਸਤਾ ਨਹੀਂ ਰਿਹਾ, ਕਿਉਂਕਿ ਪਹਿਲਾਂ ਮੌੜ ਬੰਬ ਕਾਂਡ ਦੀਆਂ ਤਾਰਾਂ ਡੇਰਾ ਸਿਰਸਾ ਨਾਲ ਜੁੜੀਆਂ ਸਨ ਅਤੇ ਹੁਣ ਜਾਂਚ ਟੀਮਾਂ ਨੇ ਬਰਗਾੜੀ, ਜਲਾਲ ਅਤੇ ਮੱਲ ਕੇ ਵਿਖੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਸਬੰਧ 'ਚ ਕਾਬੂ ਕੀਤੇ ਡੇਰਾ ਪ੍ਰੇਮੀਆਂ ਦੀ ਉਕਤ ਸ਼ਰਮਨਾਕ ਹਰਕਤ ਜਨਤਕ ਕਰ ਦਿਤੀ ਹੈ। 

ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਧਿਆਨ ਸਿੰਘ ਮੰਡ ਨੇ ਆਖਿਆ ਕਿ ਇਨਸਾਫ਼ ਮੋਰਚੇ ਵਲੋਂ ਕਿਸੇ ਧਰਮ ਦਾ ਵਿਰੋਧ ਨਹੀਂ ਕੀਤਾ ਜਾ ਰਿਹਾ ਪਰ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਹਨ, ਇਨਸਾਫ਼ ਮੋਰਚਾ ਉਨ੍ਹਾਂ ਦਾ ਡੱਟ ਕੇ ਵਿਰੋਧ ਕਰੇਗਾ। ਅੰਮ੍ਰਿਤਸਰ ਦੇ ਨਿਰੰਕਾਰੀ ਭਵਨ 'ਚ ਹੋਏ ਬੰਬ ਧਮਾਕੇ ਦੀ ਨਿੰਦਾ ਕਰਦਿਆਂ ਉਨ੍ਹਾਂ ਆਖਿਆ ਕਿ ਅਸੀਂ ਕਿਸੇ ਵੀ ਅਤਿਵਾਦੀ ਘਟਨਾ ਦਾ ਸਮਰਥਨ ਨਹੀਂ ਕਰਦੇ ਕਿਉਂਕਿ ਮੌੜ ਦੇ ਬੰਬ ਧਮਾਕੇ ਦੀ ਤਰ੍ਹਾਂ ਇਸ ਘਟਨਾ ਦੀਆਂ ਤਾਰਾਂ ਵੀ ਕਿਸੇ ਡੇਰੇਦਾਰ ਨਾਲ ਜੁੜੀਆਂ ਹੋ ਸਕਦੀਆਂ ਹਨ। ਇਸ ਲਈ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਤੁਰਤ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ।

ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਇਸ ਬੰਬ ਧਮਾਕੇ ਦਾ ਮਕਸਦ ਆਮ ਲੋਕਾਂ ਦਾ ਧਿਆਨ ਹੋਰ ਪਾਸੇ ਲਾਉਣਾ ਵੀ ਹੋ ਸਕਦਾ ਹੈ ਅਤੇ ਇਸ ਦੀਆਂ ਤਾਰਾਂ ਉਨ੍ਹਾਂ ਸ਼ਰਾਰਤੀ ਅਨਸਰਾਂ ਨਾਲ ਵੀ ਜੁੜੀਆਂ ਹੋ ਸਕਦੀਆਂ ਹਨ, ਜੋ ਪਿਛਲੇ ਸਮੇਂ 'ਚ ਬੇਅਦਬੀ ਘਟਨਾਵਾਂ ਨੂੰ ਅੰਜਾਮ ਦੇਣ ਦੇ ਦੋਸ਼ੀ ਹਨ। ਉਨ੍ਹਾਂ ਆਖਿਆ ਕਿ ਬਾਬੇ ਨਾਨਕ ਦਾ 549ਵਾਂ ਜਨਮ ਦਿਹਾੜਾ ਦਾਣਾ ਮੰਡੀ ਬਰਗਾੜੀ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਸਬੰਧੀ 23 ਨਵੰਬਰ ਨੂੰ ਅਖੰਡ ਪਾਠ ਆਰੰਭ ਹੋਣਗੇ ਤੇ 25 ਨਵੰਬਰ ਨੂੰ ਭੋਗ ਉਪਰੰਤ ਵਿਸ਼ਾਲ ਗੁਰਮਤਿ ਸਮਾਗਮ ਹੋਵੇਗਾ।

Related Stories