ਰਾਜਾਸਾਂਸੀ ਬੰਬ ਧਮਾਕੇ 'ਚ ਮਿਲਿਆ ਵੱਡਾ ਸੁਰਾਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ  ਦੇ ਰਾਜਾਸਾਂਸੀ ਇਲਾਕੇ 'ਚ ਇਕ ਨਿਰੰਨਕਾਰੀ ਭਵਨ 'ਤੇ ਐਤਵਾਰ ਨੂੰ ਹੋਏ ਗ੍ਰਨੇਡ ਅਟੈਕ ਦੀ ਜਾਂਚ ਕਰ ਰਹੀ ਸੁਰੱਖਿਆ ਏਜੰਸੀਆਂ ਦੇ ਹੱਥ ਅਹਿਮ ਸੁਰਾਗ ....

Amritsar Blast

ਅੰਮ੍ਰਿਤਸਰ (ਭਾਸ਼ਾ): ਅੰਮ੍ਰਿਤਸਰ  ਦੇ ਰਾਜਾਸਾਂਸੀ ਇਲਾਕੇ 'ਚ ਇਕ ਨਿਰੰਨਕਾਰੀ ਭਵਨ 'ਤੇ ਐਤਵਾਰ ਨੂੰ ਹੋਏ ਗ੍ਰਨੇਡ ਅਟੈਕ ਦੀ ਜਾਂਚ ਕਰ ਰਹੀ ਸੁਰੱਖਿਆ ਏਜੰਸੀਆਂ ਦੇ ਹੱਥ ਅਹਿਮ ਸੁਰਾਗ ਲਗਿਆ ਹੈ। ਦੱਸ ਦਈਏ ਕਿ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਹਮਲੇ ਵਿਚ ਜਿਸ ਗ੍ਰਨੇਡ ਦਾ ਨਕਾਬਪੋਸ਼ ਹਮਲਾਵਰਾਂ ਨੇ ਵਰਤੋਂ ਕੀਤੀ  ਸੀ, ਉਹ ਐਈ-36 ਸੀਰੀਜ਼ ਦਾ ਹੈ।ਜੋ ਕਿ ਇਸ ਤਰ੍ਹਾਂ ਦੇ ਗ੍ਰਨੇਡ ਪਾਕਿਸਤਾਨੀ ਫੌਜ ਵਰਤੋਂ ਕਰਦੀ ਹੈ।ਦੱਸ ਦਈਏ ਕਿ ਇਹ ਇਕ

ਹੈਂਡ ਗ੍ਰਨੇਡ ਹੈ ਜੋ ਸੁੱਟੇ ਜਾਣ ਤੋਂ ਬਾਅਦ ਧੁਆਂ ਛਡਦਾ ਹੈ ਅਤੇ ਬਾਅਦ 'ਚ ਜ਼ੋਰਦਾਰ ਧਮਾਕਾ ਹੁੰਦਾ ਹੈ। ਉੱਧਰ ਹੀ ਇਸ ਅਤਿਵਾਦੀ ਹਮਲੇ ਨੂੰ ਲੈ ਕੇ ਗ੍ਰਹਿ ਮੰਤਰਾਲਾ ਵਿਚ ਇਕ ਅਹਿਮ ਬੈਠਕ ਹੋ ਰਹੀ ਹੈ। ਇਸ ਚ ਰੋ ਅਤੇ ਆਈਬੀ ਸਹਿਤ ਗ੍ਰਹਿ ਮੰਤਰਾਲਾ ਦੇ ਕਈ ਸੀਨੀਅਰ ਅਧਿਕਾਰੀ ਸ਼ਾਮਲ ਹਨ।
ਦੱਸ ਦਈਏ ਕਿ ਇਸ ਹਮਲੇ 'ਚ 3 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸੀ। ਸੂਤਰਾਂ ਮੁਤਾਬਕ ਹਮਲੇ ਦੇ ਪਿਛੇ ਕਿਸੇ ਨਾ ਕਿਸੇ ਅਤਿਵਾਦੀ ਸੰਗਠਨ ਦਾ ਹੱਥ ਹੋ ਸਕਦਾ ਹੈ।

ਦੂਜੇ ਪਾਸੇ ਜਾਂਚ ਏਜੰਸੀਆਂ ਦੇ ਇਸ ਸੁਰਾਗ ਤੋਂ ਬਾਅਦ ਹੁਣ ਇਸ ਦਾ ਸੰਬੰਧ ਪਾਕਿਸਤਾਨ ਦੇ ਨਾਲ ਜੁੜਦਾ ਨਜ਼ਰ ਆ ਰਿਹਾ ਹੈ। ਉੱਧਰ  ਇਸ ਮਾਮਲੇ ਵਿਚ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਬਾਰਡਰ 'ਤੇ ਨਵਾਂ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ। ਐਨਆਈਏ ਦੀ  3 ਮੈਂਬਰੀ ਟੀਮ ਘਟਨਾ ਥਾਂ 'ਤੇ ਜਾਂਚ ਲਈ ਪਹੁੰਚੀ ਹੈ। ਉਥੇ ਹੀ ਪੰਜਾਬ ਸਰਕਾਰ ਨੇ ਹਮਲਾਵਰਾਂ ਦੇ ਸੁਰਾਗ ਦੇਣ ਵਾਲਿਆਂ ਨੂੰ ਸਰਕਾਰ ਨੇ 50 ਲੱਖ ਰੁਪਏ ਦਾ ਇਨਾਮ ਦੇਣ ਦੀ ਐਲਾਨ ਕੀਤਾ ਹੈ।  

ਜਾਣਕਾਰੀ ਮੁਤਾਬਕ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਹਮਲੇ ਨੂੰ ਅੰਜਾਮ ਦੇਣ ਲਈ ਵਰਤੋਂ ਕੀਤੇ ਗਏ ਮੋਟਰਸਾਈਕਲ ਦੀ ਪਹਿਚਾਣ ਵੀ ਕਰ ਲਈ ਗਈ ਹੈ। ਫੁਟੇਜ ਵਿਚ ਹਮਲਾਵਰ ਵੀ ਵਿੱਖ ਰਹੇ ਹਨ ਜਿਨ੍ਹਾਂ ਵਿਚੋਂ ਇਕ ਨੇ ਚਿਹਰੇ 'ਤੇ ਨਕਾਬ ਪਾਇਆ ਹੋਇਅ ਹੈ। ਦੱਸਿਆ ਗਿਆ ਹੈ ਕਿ ਪੁਲਿਸ ਨੇ ਸਕੈਚ ਜਾਰੀ ਕਰ ਦਿੱਤੇ ਹਨ। ਕਈ ਜਿਲੀਆਂ ਦੀ ਪੁਲਿਸ ਨੂੰ ਅਮ੍ਰਿਤਸਰ ਵਿਚ ਤਲਾਸ਼ੀ ਲਈ ਭੇਜ ਦਿਤਾ ਗਿਆ ਹੈ। ਨਾਲ ਹੀ ਨੇੜੇ-ਤੇੜੇ ਦੇ ਪਿੰਡਾਂ ਵਿਚ ਵੀ ਬਾਈਕ ਅਤੇ ਹਮਲਾਵਰਾਂ ਦੀ ਤਲਾਸ਼ ਕੀਤੀ ਜਾ ਰਿਹਾ ਹੈ ।  

ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਪੰਜਾਬ 'ਚ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਦੇ ਦਾਖਲ ਹੋਣ ਅਤੇ ਅਲਕਾਇਦਾ ਕਮਾਂਡਰ ਜ਼ਾਕੀਰ ਮੂਸਾ ਦੀਆਂ ਗਤੀਵਿਧੀਆਂ ਦਾ ਵੀ ਇਨਪੁਟ ਮਿਲਿਆ ਸੀ।