ਨੂੰਹ ਨੇ ਸੱਸ-ਸਹੁਰੇ ਨੂੰ ਘਰੋਂ ਕੱਢਿਆ ਤਾਂ DC ਨੇ ਦਵਾਇਆ ਕਬਜ਼ਾ ਕਿਹਾ, ਅੱਜ ਤੋਂ ਮੈ ਤੁਹਾਡਾ ਬੇਟਾ

ਏਜੰਸੀ

ਖ਼ਬਰਾਂ, ਪੰਜਾਬ

ਬਜ਼ੁਰਗ ਜੋੜੇ ਦੇ ਲੜਕੇ ਦੀ ਹੋ ਚੁੱਕੀ ਹੈ ਮੌਤ

Photo

ਫਿਰੋਜ਼ਪੁਰ : ਕੱਲ੍ਹ ਬੁੱਧਵਾਰ ਨੂੰ ਇੱਥੇ  ਡਿਪਟੀ ਕਮਿਸ਼ਨਰ ਨੇ ਬਜ਼ੁਰਗ ਜੋੜੇ ਨੂੰ ਆਪਣੇ ਘਰ ਵਿਚ ਕਬਜ਼ਾ ਦਵਾਇਆ। ਇਸ ਜੋੜੇ ਨੂੰ ਉਨ੍ਹਾਂ ਦੀ ਹੀ ਨੂੰਹ ਨੇ ਘਰੋਂ ਕੱਢ ਦਿੱਤੀ ਸੀ ਅਤੇ ਇਹ ਦਰ-ਦਰ ਦੀ ਠੋਕਰਾ ਖਾ ਰਹੇ ਸਨ। ਡੀਸੀ ਚੰਦਰ ਗੈਂਦ ਦੇ ਕਬਜ਼ਾ ਦਵਾਉਣ ਤੋਂ ਬਾਅਦ ਭਾਵੁਕ ਹੋਈ ਮਹਿੰਦਰ ਕੌਰ ਨੂੰ ਉਨ੍ਹਾਂ ਨੇ ਗਲ ਨਾਲ ਲਗਾਇਆ ਅਤੇ ਕਿਹਾ ਅੱਜ ਤੋਂ ਮੈ ਹੀ ਤੁਹਾਡਾ ਬੇਟਾ ਹਾਂ ਜੇਕਰ ਕੋਈ ਪਰੇਸ਼ਾਨੀ ਆਵੇ ਤਾਂ ਸਿੱਧਾ ਮੈਨੂੰ ਦੱਸਿਓ।

ਬਜ਼ੁਰਗ ਜੋੜਾ ਸਲਵਿੰਦਰ ਸਿੰਘ ਅਤੇ ਮਹਿੰਦਰ ਕੋਰ ਨੇ ਡੀਸੀ ਦੇ ਕੋਲ ਸੀਨੀਅਰ ਸਿਟੀਜ਼ਨਜ਼ ਮੇਨਟੇਨੈਂਸ ਐਕਟ ਦੇ ਅਧੀਨ ਗੁਹਾਰ ਲਗਾਈ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਸ ਦੇ ਬੇਟੇ ਦੀ ਮੌਤ ਹੋ ਚੁੱਕੀ ਹੈ ਅਤੇ ਨੂੰਹ ਨਾਲ ਘਰੇਲੂ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਨੂੰ ਆਪਣੇ ਹੀ ਘਰ ਨਹੀਂ ਰਹਿਣ ਦਿੱਤਾ ਜਾ ਰਿਹਾ ਅਤੇ ਨਾਂ ਹੀ ਜ਼ਮੀਨ 'ਤੇ ਖੇਤੀ ਕਰਨ ਦਿੱਤੀ ਜਾ ਰਹੀ ਹੈ।

ਡੀਸੀ ਦੀ ਕੋਰਟ ਨੇ ਬਜ਼ੁਰਗ ਜੋੜੇ ਦੇ ਹੱਕ ਵਿਚ ਫ਼ੈਸਲਾ ਸੁਣਾਉਂਦੇ ਹੋਏ ਜ਼ਮੀਨ ਅਤੇ ਘਰ ਉੱਤੇ ਉਨ੍ਹਾਂ ਕਬਜ਼ਾ ਦਵਾਉਣ ਦਾ ਹੁਕਮ ਸੁਣਾਇਆ। ਇਸ ਨੂੰ ਨੂੰਹ ਨੇ ਹਾਈਕੋਰਟ ਵਿਚ ਚੁਣੋਤੀ ਦਿੱਤੀ। ਹਾਈਕੋਰਟ ਨੇ ਅਸਥਾਈ ਤੌਰ 'ਤੇ ਰਾਹਤ ਦਿੰਦੇ ਹੋਏ ਨੂੰਹ ਨੂੰ ਦੋ ਕਮਰੇ ਦੇਣ ਦਾ ਹੁਕਮ ਦਿੱਤਾ ਜਿਸ ਨੂੰ ਤਤਕਾਲ ਪ੍ਰਭਾਵ ਨਾਲ ਲਾਗੂ ਕਰਵਾ ਦਿੱਤਾ ਗਿਆ।

ਡੀਸੀ ਚੰਦਰ ਗੈਂਦ ਅਨੁਸਾਰ ਬਜ਼ੁਰਗ ਔਰਤ ਮਹਿੰਦਰ ਕੌਰ ਦੁਬਾਰਾ ਉਨ੍ਹਾਂ ਦੇ ਸਾਹਮਣੇ ਪੇਸ਼ ਹੋਈ ਅਤੇ ਦੱਸਿਆ ਕਿ ਕੋਰਟ ਦੇ ਹੁਕਮ ਦੇ ਬਾਵਜ਼ੂਦ ਨੂੰਹ ਨੇ ਉਨ੍ਹਾਂ ਨੂੰ ਘਰ 'ਚ ਨਹੀਂ ਰਹਿਣ ਦੇ ਰਹੀ। ਇਸ 'ਤੇ ਉਹ ਖੁਦ ਪਿੰਡ ਪਹੁੰਚ ਗਏ। ਇੱਥੇ ਹਾਈਕੋਰਟ ਦੇ ਹੁਕਮਾਂ ਮੁਤਾਬਕ ਦੋ ਕਮਰੇ ਨੂੰਹ ਦੇ ਛੱਡ ਕੇ ਬਾਕੀ ਘਰ ਦਾ ਕਬਜ਼ਾ ਬਜ਼ੁਰਗ ਨੂੰ ਦਿੱਤਾ। ਨਾਲ ਹੀ ਵੱਡੇ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਦੇ ਲਈ ਕਿਹਾ ਕਿ ਬਜ਼ੁਰਗ ਜੋੜੇ ਨੂੰ ਕੋਈ ਘਰੋਂ ਨਾਂ ਕੱਢੇ ਅਤੇ ਉਹ ਆਪਣੀ ਜ਼ਮੀਨ 'ਤੇ ਖੇਤੀ ਕਰ ਸਕਣ। ਉਨ੍ਹਾਂ ਨੂੰ ਪਿੰਡ ਦੀ ਪੰਚਾਇਤ ਨੂੰ ਇਹ ਵੀ ਕਿਹਾ ਕਿ ਉਹ ਦੋਵੇਂ ਧੀਰਾਂ ਨੂੰ ਆਹਮਣੇ-ਸਹਾਮਣੇ ਬੈਠਾ ਕੇ ਉਨ੍ਹਾਂ ਦਾ ਸਮਝੌਤਾ ਕਰਾਵੇ।