ਗੁਰਜੀਤ ਔਜਲਾ ਨੇ ਸੰਸਦ 'ਚ ਚੁੱਕਿਆ ਜ਼ੀਰਾ ਸ਼ਰਾਬ ਫੈਕਟਰੀ ਦਾ ਮੁੱਦਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਨੁਮਾਇੰਦਿਆ ਦੀ ਕਮੇਟੀ ਬਣਾਉਣ ਲਈ ਕਿਹਾ 

Gurjeet Singh Aujla

 

ਚੰਡੀਗੜ੍ਹ - ਅੱਜ ਸਰਦ ਰੁੱਤ ਇਜਲਾਸ ਵਿਚ ਸਾਂਸਦ ਮੈਂਬਰ ਗੁਰਜੀਤ ਔਜਲਾ ਨੇ ਜ਼ੀਰਾ ਸ਼ਰਾਬ ਫੈਕਟਰੀ ਦਾ ਮੁੱਦਾ ਚੁੱਕਿਆ। ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਵਿਚ ਸਭ ਤੋਂ ਵੱਡੀ ਘਟਨਾ ਜ਼ੀਰਾ ਸ਼ਰਾਬ ਫੈਕਟਰੀ ਦੀ ਚੱਲ ਰਹੀ ਹੈ। ਸਮਾਂ ਰਹਿੰਦੇ ਫਿਰ ਚਾਹੇ ਕੋਈ ਵੀ ਮੁੱਖ ਮੰਤਰੀ ਬਣ ਜਾਵੇ ਜਾਂ ਫਿਰ ਪ੍ਰਧਾਨ ਮੰਤਰੀ। ਉਹਨਾਂ ਕਿਹਾ ਕਿ ਇਹ ਧਰਨਾ ਪਿਛੇਲ 5 ਮਹੀਨਿਆਂ ਤੋਂ ਚੱਲ ਰਿਹਾ ਹੈ ਤੇ ਇਸ ਵਿਚ ਸਾਰੇ ਬਜ਼ੁਰਗ, ਬੱਚੇ ਨੌਜਵਾਨ ਸਭ ਸ਼ਾਮਲ ਹਨ ਤੇ ਉਹ ਮੰਗ ਕੀ ਕਰ ਰਹੇ ਹਨ ਕਿ ਇਹ ਫੈਕਟਰੀ ਨੁਕਸਾਨ ਕਰ ਰਹੀ ਹੈ ਤੇ ਇਸ ਲਈ ਇਸ ਨੂੰ ਬੰਦ ਕੀਤਾ ਜਾਵੇ। 

ਉਹਨਾਂ ਕਿਹਾ ਕਿ ਇਸ ਦੇ ਨਾਲ ਲੱਗਦੇ ਪਿੰਡ ਜਿੱਥੇ ਇਸ ਫੈਕਟਰੀ ਕਰ ਕੇ ਪਾਣੀ ਬਹੁਤ ਗੰਦਾ ਹੋ ਰਿਹਾ ਹੈ, ਲੋਕਾਂ ਨੂੰ ਕੈਂਸਰ ਹੋ ਰਿਹਾ ਹੈ ਤੇ ਲੋਕ ਮਜਬੂਰੀ ਕਰ ਕੇ ਧਰਨਾ ਲਗਾ ਕੇ ਬੈਠੇ ਹਨ। ਉਹਨਾਂ ਕਿਹਾ ਫੈਕਟਰੀ ਵਾਲਿਆਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਧਰਨਾ ਦੇ ਰਹੇ ਲੋਕਾਂ ਖਿਲਾਫ਼ ਪਰਚੇ ਦਰਜ ਕਰਵਾ ਦਿੱਤੇ ਗਏ ਹਨ। ਲੋਕਾਂ ਨੂੰ ਜੇਲ੍ਹਾਂ ਵਿਚ ਭੇਜ ਦਿੱਤਾ ਗਿਆ ਹੈ, ਲੋਕ ਪ੍ਰਦੂਸ਼ਣ ਨਾਲ ਮਰ ਰਹੇ। 

ਇਹ ਕਹਿ ਰਹੇ ਨੇ ਕਿ ਧਰਤੀ ਹੇਠੋਂ ਪਾਣੀ ਗੰਦਾ ਆ ਰਿਹਾ ਹੈ ਤੇ ਫਿਰ ਸਾਨੂੰ ਇਹ ਦੱਸਿਆ ਜਾਵੇ ਕਿ ਕਿਵੇਂ ਆ ਰਿਹਾ ਹੈ।  ਗੁਰਜੀਤ ਔਜਲਾ ਨੇ ਕਿਹਾ ਕਿ ਇਹ ਹਾਲਾਤ ਸਿਰਫ਼ ਫਿਰੋਜ਼ਪੁਰ ਵਿਚ ਹੀ ਨਹੀਂ ਲੁਧਿਆਣਾ, ਅੰਮ੍ਰਿਤਸਰ ਸਾਰੇ ਪੰਜਾਬ ਵਿਚ ਬਣੇ ਹੋਏ ਹਨ। ਉਹਨਾਂ ਨੇ ਸੰਸਦ ਵਿਚ ਬੇਨਤੀ ਕੀਤੀ ਕਿ ਇਸ ਪ੍ਰਦੂਸਣ ਦੀ ਜੜ੍ਹ ਨੂੰ ਜੜੋ ਖ਼ਤਮ ਕਰਨ ਲਈ ਪਾਰਲੀਮੈਂਟ ਵੱਲੋਂ ਇਕ ਕਮੇਟੀ ਬਣਾਈ ਜਾਵੇ ਤੇ ਉਸ ਵਿਚ ਸਾਰੇ ਮੈਂਬਰ ਪਾਰਲੀਮੈਂਟ ਸਾਰੇ ਪੰਜਾਬ ਦੇ ਰੱਖੋ ਤਾਂ ਜੋ ਇਹ ਸਾਰੇ ਪਾਰਲੀਮੈਂਟ ਵਿਚ ਹੀ ਰਿਪੋਰਟ ਕਰ ਸਕਣ। ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਮੁੱਦੇ 'ਤੇ ਸੰਘਿਆਨ ਲੈਣਾ ਚਾਹੀਦਾ ਹੈ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਚਾਹੀਦਾ ਹੈ।