53 ਸਾਲਾ ਗੱਭਰੂ ਨੇ ਅੰਤਰਰਾਸ਼ਟਰੀ ਫਿਟ ਬਾਡੀ ਡੈੱਡਲਿਫਟ ਚੈਂਪੀਅਨਸ਼ਿਪ ‘ਚ ਜਿੱਤਿਆ ਤਮਗਾ 

ਏਜੰਸੀ

ਖ਼ਬਰਾਂ, ਪੰਜਾਬ

ਅਵਤਾਰ ਸਿੰਘ ਨੇ 205 ਕਿੱਲੋ ਭਾਰ ਚੁੱਕ ਕੇ ਜਾਂਦੀ ਦਾ ਤਮਗਾ ਜਿੱਤਿਆ

File

ਲੁਧਿਆਣਾ- ਸ਼ਹਿਰ ਦੇ 53 ਸਾਲਾ ਗੱਭਰੂ ਅਵਤਾਰ ਸਿੰਘ ਲਲਤੋਂ ਇਕ ਵਾਰ ਫਿਰ ਦਿੱਲੀ ਵਿਚ ਅੰਤਰਰਾਸ਼ਟਰੀ ਪ੍ਰਤਿਯੋਗੀਤਾ ਵਿਚ ਉਪਲੱਬਧੀ ਹਾਸਲ ਕਰਨ ਵਿਚ ਸਫਲ ਰਿਹਾ। ਉਨ੍ਹਾਂ ਨੇ 17 ਤੋਂ 18 ਫਰਵਰੀ ਤੱਕ ਦਿੱਲੀ ਵਿਚ ਅੰਤਰਰਾਸ਼ਟਰੀ ਫਿੱਟ ਬਾਡੀ ਡੈੱਡਲਿਫਟ ਚੈਂਪੀਅਨਸ਼ਿਪ ਵਿਚ ਪਾਵਰ ਲਿਫਟਿੰਗ ਮੈਚ ਵਿਚ ਪਹਿਲੀ ਬਾਰ ਹਿੱਸਾ ਲੈ ਕੇ ਚਾਂਦੀ ਦਾ ਤਮਗਾ ਜਿੱਤਿਆ। 

ਉਹ 40 ਪਲੱਸ ਓਪਨ ਸ਼੍ਰੇਣੀ ਵਿਚ 205 ਕਿੱਲੋ ਭਾਰ ਚੁੱਕ ਕੇ ਦੂਜੇ ਸਥਾਨ 'ਤੇ ਰਿਹਾ। ਉਸਨੇ ਦੱਸਿਆ ਕਿ ਇਸ ਵਿੱਚ ਪਹਿਲੇ ਸਥਾਨ ਦੇ ਮੁਕਾਬਲੇਬਾਜ਼ ਨੇ 235 ਕਿੱਲੋ ਭਾਰ ਚੁੱਕਿਆ। ਮੁਕਾਬਲਾ ਅੰਤਰਰਾਸ਼ਟਰੀ ਪੱਧਰੀ ਫੈਡਰੇਸ਼ਨ ਗਲੋਬਲ ਪਾਵਰ ਅਲਾਇੰਸ (ਜੀਪੀਏ) ਦੀ ਤਰਫੋਂ ਕਰਵਾਇਆ ਗਿਆ ਸੀ। ਏਸ਼ੀਆ ਪੱਧਰੀ ਮੁਕਾਬਲੇ ਵਿਚ ਵੱਖ-ਵੱਖ ਥਾਵਾਂ ਤੋਂ ਖਿਡਾਰੀਆਂ ਨੇ ਹਿੱਸਾ ਲਿਆ।

ਜਦੋਂ ਕਿ ਉਨ੍ਹਾਂ ਦੀ ਸ਼੍ਰੇਣੀ ਵਿਚ 6 ਪ੍ਰਤੀਯੋਗੀ ਸ਼ਾਮਲ ਰਹੇ। ਉਹ ਆਉਣ ਵਾਲੇ ਮੈਚਾਂ ਵਿੱਚ ਪਾਵਰ ਬਿਲਡਿੰਗ ਵਿਚ ਵੀ ਹਿੱਸਾ ਲੇਣਗੇ ਅਤੇ ਇਸ ਵਿੱਚ ਮੈਡਲ ਵੀ ਪ੍ਰਾਪਤ ਕਰੇਗਾ। ਅਵਤਾਰ ਸਿੰਘ ਲਲੋਤੋਂ ਪਹਿਲਾਂ ਵੀ ਵੱਖ-ਵੱਖ ਮੁਕਾਬਲੇ ਵਿਚ ਆਪਣੀ ਕਾਬਲੀਅਤ ਦਿਖਾ ਚੁੱਕਿਆ ਹੈ। ਉਸਨੇ ਪਿਛਲੇ ਸਾਲ 7 ਦਸੰਬਰ ਨੂੰ ਯੂਕ੍ਰੇਨ ਵਿੱਚ ਗ੍ਰੈਂਡ ਮਾਸਟਰ ਸ਼੍ਰੇਣੀ ਵਿੱਚ ਦੋ ਸੋਨੇ ਦੇ ਤਮਗੇ ਜੀਤ ਇਤਿਹਾਸ ਕਚਿਆ ਸੀ।

ਅਤੇ ਗਲੋਬਲ ਪਾਵਰ ਅਲਾਇੰਸ (ਜੀਪੀਏ) ਬਾਡੀ ਬਿਲਡਿੰਗ ਵਰਲਡ ਕੱਪ ਵਿੱਚ 50 ਪਲੱਸ ਸ਼੍ਰੇਣੀ ਵਿੱਚ ਸੋਨੇ ਅਤੇ ਗਲੋਬਲ ਸਟਰੌਂਗ ਫੈਡਰੇਸ਼ਨ (ਜੀਐਸਐਫ) ਅੰਤਰਰਾਸ਼ਟਰੀ ਵਰਲਡ ਕੱਪ ਵਿੱਚ ਵੀ ਸੋਨੇ ਦਾ ਤਮਗਾ ਲੈ ਕੇ ਆਏ ਸੀ। ਅਵਤਾਰ ਸਿੰਘ ਨੇ ਦੱਸਿਆ ਕਿ ਉਸਨੇ ਪਿਛਲੇ ਸਾਲ 1 ਦਸੰਬਰ ਨੂੰ ਬੰਗਲੁਰੂ ਵਿੱਚ ਵਰਲਡ ਫਿਟਨੈਸ ਫੈਡਰੇਸ਼ਨ (ਡਬਲਯੂਐਫਐਫ) ਦੁਆਰਾ ਆਯੋਜਿਤ ਮਿਸਟਰ ਏਸ਼ੀਆ ਪੈਸੀਫਿਕ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। 

ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਏਸ਼ੀਆ ਅਤੇ ਵਿਸ਼ਵ ਪੱਧਰ ‘ਤੇ ਪਾਵਰ ਲਿਫਟਿੰਗ ਵਿਚ ਦੇਸ਼ ਲਈ ਸੋਨ ਦਾ ਤਮਗਾ ਜਿੱਤਣਾ ਹੈ। ਉਹ ਇਸ ਦੀ ਤਿਆਰੀ ਕਰਨਗੇ। ਉਸਦੇ ਅਨੁਸਾਰ, ਉਹ ਲੁਧਿਆਣਾ ਦਾ ਇਕਲੌਤਾ ਬਾਡੀ ਬਿਲਡਰ ਹੈ ਜਿਸ ਨੇ ਵਿਸ਼ਵ ਪੱਧਰ 'ਤੇ ਗ੍ਰੈਂਡ ਮਾਸਟਰ ਸ਼੍ਰੇਣੀ ਵਿਚ ਵਿਸ਼ਵ ਪੱਧਰ ‘ਤੇ ਸੋਨ ਦਾ ਤਮਗਾ ਜਿੱਤਿਆ ਹੈ।