ਪਟਿਆਲਾ ‘ਚ ਹਾਕੀ ਅਤੇ ਵਾਲੀਬਾਲ ਖਿਡਾਰੀ ਦੀ ਗੋਲੀਆਂ ਮਾਰ ਕੀਤੀ ਹੱਤਿਆ
ਪਟਿਆਲਾ ਤੋਂ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪੰਜਾਬ ਦੇ ਪਟਿਆਲੇ...
ਪਟਿਆਲਾ: ਪਟਿਆਲਾ ਤੋਂ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪੰਜਾਬ ਦੇ ਪਟਿਆਲੇ ਵਿੱਚ ਭਾਰਤੀ ਹਾਕੀ ਖਿਡਾਰੀ ਅਤੇ ਵਾਲੀਬਾਲ ਖਿਡਾਰੀ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ ਹੈ। ਦੋਨੋਂ ਖਿਡਾਰੀ ਬਿਜਲੀ ਬੋਰਡ ਦੇ ਕਰਮਚਾਰੀ ਵੀ ਸਨ।
ਦੋਨਾਂ ਦੀ ਪਹਿਚਾਣ ਅਮਰੀਕ ਸਿੰਘ ਅਤੇ ਸਿਮਰਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ। ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਘਟਨਾ ਦਾ ਪਤਾ ਲਗਦੇ ਹੀ ਪੂਰਾ ਖੇਡ ਜਗਤ ਸਦਮੇ ਵਿੱਚ ਹੈ। ਜਾਣਕਾਰੀ ਦੇ ਅਨੁਸਾਰ ਨੈਸ਼ਨਲ ਹਾਕੀ ਖਿਡਾਰੀ ਅਮਰੀਕ ਸਿੰਘ ਅਤੇ ਉਨ੍ਹਾਂ ਦੇ ਸਾਥੀ ਵਾਲੀਬਾਲ ਖਿਡਾਰੀ ਸਿਮਰਜੀਤ ਸਿੰਘ ਬੁੱਧਵਾਰ ਨੂੰ ਦੇਰ ਰਾਤ ਵਾਲੀਬਾਲ ਖੇਡਕੇ ਪਰਤ ਰਹੇ ਸਨ।
ਪਟਿਆਲੇ ਦੇ 24 ਨੰਬਰ ਫਾਟਕ ਦੇ ਕੋਲ ਕੁਝ ਵਿਅਕਤੀਆਂ ਦੇ ਨਾਲ ਖੜੇ ਸਨ, ਜਿੱਥੇ ਉਨ੍ਹਾਂ ਦੀ ਕਿਸੇ ਗਰੁੱਪ ਨਾਲ ਬਹਿਸਬਾਜੀ ਹੋ ਗਈ। ਇਸ ਬਹਿਸਬਾਜੀ ਤੋਂ ਬਾਅਦ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੇ ਉੱਤੇ ਫਾਇਰਿੰਗ ਕਰ ਦਿੱਤੀ। ਹਮਲਾਵਰਾਂ ਨੇ ਦੋਨਾਂ ਦੇ ਸਿਰ ‘ਤੇ ਲਾਪਰਵਾਹੀ ਨਾਲ ਗੋਲੀਆਂ ਮਾਰ ਦਿੱਤੀਆਂ।
ਅਮਰੀਕ ਅਤੇ ਉਨ੍ਹਾਂ ਦੇ ਦੋਸਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਘਟਨਾ ਰਾਤ ਕਰੀਬ ਇੱਕ ਵਜੇ ਦੇ ਕਰੀਬ ਹੋਈ। ਮਿਲੀ ਜਾਣਕਾਰੀ ਦੇ ਮੁਤਾਬਕ, ਅਮਰੀਕ ਪੰਜਾਬ ਸਟੇਟ ਪਾਵਰਕਾਮ ਵਿੱਚ ਕੰਮ ਕਰਦੇ ਸਨ।