ਪੰਜਾਬ ਖੇਤੀ ਵਿਭਾਗ ਨੇ ਚਲਾਇਆ ਟਿੱਡੀ ਮਾਰ ਅਭਿਆਨ...ਸ਼ੁਰੂ ਕੀਤੀ ਨਵੀਂ ਪਹਿਲ
ਦਿਨ ਵਿਚ ਇਕ ਦਲ ਖਾ ਜਾਂਦਾ ਹੈ 2500 ਲੋਕਾਂ ਦਾ ਭੋਜਨ
ਜਲੰਧਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਤਿੰਨ ਜ਼ਿਲ੍ਹਿਆਂ ਫਾਜ਼ਿਲਕਾ, ਮੁਕਤਸਰ ਅਤੇ ਬਠਿੰਡਾ ਜ਼ਿਲ੍ਹੇ ਵਿਚ ਛੋਟੀ ਗਿਣਤੀ ਵਿਚ ਟਿੱਡੀਆਂ ਦੇ 5 ਤੋਂ 20 ਦਲ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਇਸ ਤੋਂ ਬਾਅਦ ਹੀ ਟਿੱਡੀਆਂ ਨਾਲ ਨਿਪਟਣ ਲਈ ਸਰਕਾਰ ਨੇ ਤਿੰਨਾਂ ਜ਼ਿਲ੍ਹਿਆਂ ਵਿਚ ਵਪਾਰਕ ਪੱਧਰ ਤੇ ਅਭਿਆਨ ਛੇੜਿਆ ਹੋਇਆ ਹੈ ਤਾਂ ਕਿ ਕਿਸਾਨਾਂ ਦੀਆਂ ਫ਼ਸਲਾਂ ਨੂੰ ਬਚਾਇਆ ਜਾ ਸਕੇ।
ਇਸ ਦੌਰਾਨ ਕੇਂਦਰ ਅਤੇ ਕੈਪਟਨ ਸਰਕਾਰ ਨੇ ਦਾਅਵਾ ਵੀ ਕੀਤਾ ਹੈ ਕਿ ਸੂਬੇ ਵਿਚ ਟਿੱਡੀਆਂ ਨਾਲ ਫ਼ਸਲਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਉੱਥੇ ਹੀ ਸੂਬੇ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਇਕ ਚਿੱਠੀ ਵਿਚ ਲਿਖੀ ਹੈ ਕਿ ਕੀਟਾਂ ਤੇ ਕੰਟਰੋਲ ਕਰਨ ਵਿਚ ਕੋਈ ਵੀ ਲਾਪਰਵਾਹੀ ਭਾਰਤ ਦੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਗੁਜਰਾਤ ਰਾਜਾਂ ਵਿਚ ਕਮੋਡਿਟੀ ਦੀਆਂ ਕੀਮਤਾਂ ਅਤੇ ਖਾਦ ਸੁਰੱਖਿਆ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਲੋਕਸਟ ਵਾਰਨਿੰਗ ਆਰਗਾਈਨੇਸ਼ਨ ਮੁਤਾਬਕ ਬੀਤੇ ਸਾਲ ਦਸੰਬਰ ਮਹੀਨੇ ਵਿਚ ਦੇਸ਼ ਵਿਚ 3,10584 ਹੈਕਟੇਅਰ ਤੇ ਦਵਾਈ ਦਾ ਛਿੜਕਾਅ ਕੀਤਾ ਜਾ ਚੁੱਕਿਆ ਹੈ। ਸੰਸਥਾ ਦੀ ਖੋਜ ਅਨੁਸਾਰ ਟਿੱਡੀਆਂ ਦਾ ਇਕ ਛੋਟਾ ਸਮੂਹ ਇਕ ਦਿਨ ਵਿਚ 10 ਹਾਥੀ ਅਤੇ 25 ਊਠ ਜਾਂ 2500 ਆਦਮੀਆਂ ਦੇ ਬਰਾਬਰ ਭੋਜਨ ਖਾ ਸਕਦਾ ਹੈ। ਫਾਜ਼ਿਲਕਾ ਪਿੰਡ ਵਿਚ ਟਿੱਡੀਆਂ ਦਾ ਦਲ ਰਾਜਸਥਾਨ ਹੁੰਦੇ ਹੋਏ ਪਾਕਿਸਤਾਨ ਤੋਂ ਆਇਆ ਸੀ।
ਖੇਤੀ ਵਿਭਾਗ ਦੇ ਨਿਦੇਸ਼ਕ ਸ਼ੰਵਤ ਮੀਡੀਆ ਵਿਚ ਦਿੱਤੇ ਗਏ ਬਿਆਨ ਮੁਤਾਬਕ ਫਾਜ਼ਿਲਕਾ ਦੇ ਖੁਯਾਨ ਸਰਵਰ ਬਲਾਕ ਦੇ ਵੇਰਕਾ ਅਤੇ ਰੂਪਨਗਰ ਦੇ ਪਿੰਡਾਂ ਵਿਚ ਟਿੱਡੀਆਂ ਦੇਖੀਆਂ ਗਈਆਂ ਹਨ। ਜਦਕਿ ਸੰਯੁਕਤ ਨਿਦੇਸ਼ਕ ਗੁਰਵਿੰਦਰ ਸਿੰਘ ਦੀ ਮੰਨੀਏ ਤਾਂ ਇਹਨਾਂ ਪਿੰਡਾਂ ਵਿਚ ਟਿੱਡੀਆਂ ਨੂੰ ਨਿਯੰਤਰਿਤ ਕਰਨ ਲਈ ਫਾਇਰ ਬ੍ਰਿਗੇਡ ਵਾਹਨਾਂ ਅਤੇ ਟ੍ਰੈਕਰ ਦੇ ਮਾਧਿਅਮ ਨਾਲ ਹਾਈਪ੍ਰੈਸ਼ਰ ਤੋਂ ਕੀਟਨਾਸ਼ਕ ਸਪ੍ਰੇ ਦਾ ਇਸਤੇਮਾਲ ਕੀਤਾ ਗਿਆ ਹੈ।
ਰਾਜ ਵਿਚ ਟਿੱਡੀਆਂ ਦੇ ਦਲ ਦੇ ਹਮਲੇ ਦਾ ਖਤਰਾ ਦਸੰਬਰ ਤੋਂ ਹੀ ਬਣਿਆ ਹੋਇਆ ਸੀ ਜਿਸ ਦੀ ਪੁਸ਼ਟੀ 2 ਫਰਵਰੀ ਨੂੰ ਖੇਤੀ ਵਿਭਾਗ ਨੇ ਕੀਤੀ ਸੀ। ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਰਾਜ ਸਭਾ ਵਿਚ ਰਾਜਸਥਾਨ ਅਤੇ ਗੁਜਰਾਤ ਵਿਚ ਟਿੱਡੀਆਂ ਵਿਚ ਫਸਲਾਂ ਨੂੰ ਨੁਕਸਾਨ ਹੋਣ ਦੀ ਗੱਲ ਕਹੀ ਸੀ। ਜਦਕਿ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਅਤੇ ਹਰਿਆਣਾ ਵਿਚ ਟਿੱਡੀਆਂ ਦੇ ਦਲ ਨਾਲ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ।
ਪੰਜਾਬ ਖੇਤੀ ਵਿਭਾਗ ਨੇ ਵੀ ਦਾਅਵਾ ਕੀਤ ਹੈ ਕਿ ਟਿੱਡੀਆਂ ਤੋਂ ਬਚਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਗਲੋਬਲ ਪੱਧਰ ਤੇ ਕਿਸਾਨਾਂ ਨੂੰ ਫ਼ਸਲਾਂ ਨੂੰ ਨਸ਼ਟ ਕਰਨ ਵਾਲੇ ਕੀਟਾਂ ਨਾਲ ਨਿਪਟਣ ਲਈ ਬ੍ਰਿਟੇਨ ਦੀ ਯੂਨੀਵਰਸਿਟੀ ਆਫ ਲਿੰਕਨ ਨੇ ਖੋਜਕਰਤਾਵਾਂ ਦੀ ਟੀਮ ਨੇ ਮੈਸਟ੍ਰੋ ਨਾਮ ਦੀ ਵਿਸ਼ੇਸ਼ ਐਪ ਬਣਾਈ ਹੈ। ਇਹ ਐਪ ਸਮਾਰਟਫੋਨ ਦੇ ਕੈਮਰੇ ਦੁਆਰਾ ਟਿੱਡੀਆਂ ਅਤੇ ਕੀਟਾਂ ਨੂੰ ਪਛਾਣ ਸਕਦਾ ਹੈ।
ਇਹ ਜੀਪੀਐਸ ਲੋਕੇਸ਼ਨ ਨੂੰ ਰਿਕਾਰਡ ਕਰ ਸਕਦਾ ਹੈ। ਖੋਜ ਵਿਗਿਆਨਿਕ ਰਿਪੋਰਟਸ ਇਕ ਜਨਰਲ ਵਿਚ ਪ੍ਰਕਾਸ਼ਤ ਹੋਈ ਹੈ। ਵਿਗਿਆਨੀਆਂ ਦੀ ਟੀਮ ਨੇ ਐਪ ਨੂੰ ਬਣਾਉਣ ਲਈ 3500 ਤੋਂ ਵਧ ਟਿੱਡੀਆਂ ਦੀਆਂ ਫੋਟੋਆਂ ਇਕੱਠੀਆਂ ਕੀਤੀਆਂ ਹਨ। ਇਹ ਵੱਖ-ਵੱਖ ਇਲਾਕਿਆਂ ਅਤੇ ਪੌਦਿਆਂ ਨੂੰ ਵੀ ਪਹਿਚਾਣ ਸਕਦਾ ਹੈ। ਕਿਸਾਨ ਐਪ ਮਦਦ ਨਾਲ ਟਿੱਡੀਆਂ ਦੀ ਗਿਣਤੀ ਵੀ ਪਤਾ ਲਗਾਈ ਜਾ ਸਕਦੀ ਹੈ ਅਤੇ ਕਿੰਨਾ ਕੀਟਨਾਸ਼ਕ ਕਿੱਥੇ ਸਪ੍ਰੇ ਕਰਨਾ ਹੈ ਇਸ ਦਾ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਐਲਡਬਲੂਓ ਮੁਤਾਬਕ 1926 ਤੋਂ 1931 ਦੌਰਾਨ ਟਿੱਡੀਆਂ ਦੇ ਹਮਲੇ ਨਾਲ ਲਗਭਗ 10 ਕਰੋੜ ਦਾ ਨੁਕਸਾਨ ਹੋਇਆ ਸੀ। ਜਦਕਿ 1940-46 ਅਤੇ 1949-55 ਦੌਰਾਨ ਲਗਭਗ ਦੋ-ਦੋ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। 1993 ਵਿਚ ਲਗਭਗ 75 ਲੱਖ ਰੁਪਏ ਦੇ ਨੁਕਸਾਨ ਦਰਜ ਕੀਤਾ ਗਿਆ ਸੀ। ਇਕ ਖੋਜ ਮੁਤਾਬਕ ਇਕ ਵਿਅਕਤੀ ਟਿੱਡੀ ਦੀ ਰਫ਼ਤਾਰ 12 ਤੋਂ 16 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ।
ਦੁਨੀਆ ਵਿਚ ਟਿੱਡੀਆਂ ਦੀਆਂ 10 ਪ੍ਰਜਾਤੀਆਂ ਹਨ ਇਸ ਵਿਚ 4 ਪ੍ਰਜਾਤੀਆਂ ਭਾਰਤ ਵਿਚ ਪਾਈਆਂ ਜਾਂਦੀਆਂ ਹਨ। ਪ੍ਰਵਾਸੀ ਟਿੱਡੀਆਂ, ਬੰਬੇ ਟਿੱਡੀ ਅਤੇ ਟ੍ਰੀ ਟਿੱਡੀ ਵੀ ਭਾਰਤ ਵਿਚ ਆ ਜਾਂਦੀਆਂ ਹਨ। ਸਭ ਤੋਂ ਖਤਰਨਾਕ ਰੇਗਿਸਤਾਨੀ ਟਿੱਡੀ ਹੁੰਦੀ ਹੈ ਅਤੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਗੁਜਰਾਤ ਰਾਜਾਂ ਵਿਚ ਇਹਨਾਂ ਦੇ ਹਮਲਿਆਂ ਕਾਰਨ ਕਿਸਾਨ ਡਰੇ ਹੋਏ ਹਨ। ਸੰਗਠਨ ਦੀ ਮੰਨੀਏ ਤਾਂ ਇਸ ਵਾਰ ਟਿੱਡੀਆਂ ਦਾ ਹਮਲਾ 1993 ਤੋਂ ਜ਼ਿਆਦਾ ਵੱਡਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।